ਐਸਬੀਆਈ ਦੇ ਏਟੀਐਮ ਵਿਚ ਚੋਰੀ ਕਰਨ ਦੀ ਕੋਸ਼ਿਸ਼, ਗੈਸ ਕਟਰ ਨਾਲ ਸ਼ਟਰ ਕਟਣ ਦਾ ਯਤਨ

ਦਸੂਹਾ (ਦ ਸਟੈਲਰ ਨਿਊਜ਼), ਮਨੂ ਰਾਮਪਾਲ/ਅਮਰਜੀਤ। ਦਸੂਹਾ ਦੇ ਪਿੰਡ ਝਿੰਗੜ ਕਲਾਂ ਚ ਸਥਿਤ ਐਸਬੀਆਈ ਦੀ ਬਰਾਂਚ ਦੇ ਲੱਗੇ ਏਟੀਐਮ ਵਿੱਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਬਰਾਂਚ ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਬੈਕ ਵਿੱਚ ਆਏ ਤਾਂ ਵੇਖਿਆ ਕਿ ਏਟੀਐਮ ਨੂੰ ਲਗਾਏ ਸ਼ਟਰ ਦੇ ਕੁਝ ਹਿੱਸੇ ਨੂੰ ਗੈਸ ਕਟਰ ਨਾਲ ਕੱਟਿਆ ਹੋਇਆ ਸੀ।

Advertisements

ਬਰਾਂਚ ਨਜਦੀਕ ਰਹਿ ਰਹੇ ਪਿੰਡ ਵਾਸੀਆਂ ਨੇ ਦੱਸਿਆ ਕਿ ਕਰੀਬ ਦੋ ਵਜੇ ਇਕ ਗੱਡੀ ਦੀ ਅਵਾਜ਼ ਆਈ ਅਤੇ ਉਹਨਾਂ ਨੇ ਸਮਝਿਆ ਕਿ ਬੈਂਕ ਵਿਚ ਲੱਗੇ ਜਨਰੇਟਰ ਵਿਚ ਪਹਿਲਾ ਦੀ ਤਰ੍ਹਾਂ ਤੇਲ ਪਾਉਣ ਲਈ ਆਏ ਹਨ। ਇਸ ਲਈ ਬਹੁਤਾ ਧਿਆਨ ਨਹੀਂ ਦਿੱਤਾ ਗਿਆ। ਇਸ ਸਬੰਧੀ ਦਸੂਹਾ ਡੀਐਸਪੀ ਬਲਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਡੀਜਾਇਰ ਕਾਰ ਵਿੱਚ ਆਏ ਤਿੰਨ ਵਿਅਕਤੀ ਦਿਖਾਈ ਦੇ ਰਹੇ ਹਨ ਅਤੇ ਇਸ ਸੰਬੰਧੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਬੈਂਕ ਦੇ ਚੀਫ ਸਕਿਉਰਿਟੀ ਅਫਸਰ ਨਾਲ ਗੱਲਬਾਤ ਕਰਨ ਤੇ ਪਤਾ ਚਲਿਆ ਹੈ ਕਿ ਇਹ ਗਿਰੋਹ ਹੋਰਨਾਂ ਜਿਲਿਆਂ ਵਿਚ ਵੀ ਇਸ ਤਰ੍ਹਾਂ ਦੀ ਹਰਕਤ ਕਰ ਚੁੱਕਾ ਹੈ। ਇਸ ਦੌਰਾਨ ਐਸਐਚਓ ਵਿਕਰਮਜੀਤ ਸਿੰਘ ਵੀ ਮੌਜੂਦ ਸਨ।

LEAVE A REPLY

Please enter your comment!
Please enter your name here