ਵਿਧਾਇਕ ਪਿੰਕੀ ਨੂੰ ਜੇ ਵਿਕਾਸ ਕਾਰਜਾਂ ਦਾ ਬਾਬਾ ਬੋਹੜ ਕਿਹਾ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ: ਸੋਹਨ ਲਾਲ ਗੱਖੜ

 ਫਿਰੋਜ਼ਪੁਰ (ਦ ਸਟੈਲਰ ਨਿਊਜ਼)।  ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸਰਦਾਰ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਫਿਰੋਜ਼ਪੁਰ ਨੂੰ ਇਕ ਬਿਹਤਰ ਅਤੇ ਸੁਰੱਖਿਅਤ ਸ਼ਹਿਰ ਬਣਾਉਣ ਦੇ ਉਦੇਸ਼ ਨਾਲ ਇਕ ਵਿਲੱਖਣ ਪਹਿਲਕਦਮੀ ਤਹਿਤ ਅਗਲੇ ਤਿੰਨ ਮਹੀਨਿਆਂ ਵਿਚ ਇਸ ਦੇ 10 ਪੁਰਾਣੇ ਪ੍ਰਵੇਸ਼ ਦੁਆਰ 50 ਲੱਖ ਰੁਪਏ ਦੀ ਲਾਗਤ ਨਾਲ ਬਹਾਲ ਕੀਤੇ ਜਾਣਗੇ।  ਤਿੰਨ ਗੇਟਾਂ ਦੀ ਉਸਾਰੀ ਦਾ ਕੰਮ ਪਹਿਲਾਂ ਹੀ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ ਸੱਤ ਗੇਟਾਂ ਦੀ ਉਸਾਰੀ ਜੰਗੀ ਪੱਧਰ ‘ਤੇ ਚੱਲ ਰਹੀ ਹੈ।  ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜ਼ਿਲੇ ਦੇ ਵਿਕਾਸ ਲਈ ਦ੍ਰਿੜਤਾ ਨਾਲ ਵਚਨਬੱਧ ਹੈ ਅਤੇ ਫਿਰੋਜ਼ਪੁਰ ਸ਼ਹਿਰ  ਦਾ ਹਰ ਪੱਖੋਂ ਵਿਕਾਸ ਕੀਤਾ ਗਿਆ ਹੈ ਅਤੇ ਹੋਰ ਵੀ ਵਿਕਾਸ ਕੀਤਾ ਜਾਵੇਗਾ।  ਵਿਧਾਇਕ ਨੇ ਕਿਹਾ ਕਿ ਫਿਰੋਜ਼ਪੁਰ ਸ਼ਹਿਰ ਦੇ ਸਾਰੇ ਕੋਨਿਆਂ ਦੇ ਆਸ ਪਾਸ 10 ਪੁਰਾਣੇ ਗੇਟ   ਹਨ, ਜਿਸ ਵਿਚ ਦਿੱਲੀ ਗੇਟ, ਮੋਰੀ ਗੇਟ, ਬਗਦਾਦੀ ਗੇਟ, ਜ਼ੀਰਾ ਗੇਟ, ਮਖੂ ਗੇਟ, ਬਾਂਸੀ ਗੇਟ, ਅੰਮ੍ਰਿਤਸਰੀ ਗੇਟ, ਕਸੂਰੀ ਗੇਟ, ਮੁਲਤਾਨੀ ਗੇਟ ਅਤੇ ਮੈਗਜ਼ੀਨ ਗੇਟ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਗੇਟਾਂ ਨੂੰ ਮੁੜ ਤੋਂ ਤਿਆਰ ਕੀਤਾ ਜਾਵੇਗਾ ਤਾਂ ਜੋ ਫਿਰੋਜ਼ਪੁਰ ਸ਼ਹਿਰ ਦੀ ਸੁਰੱਖਿਆ ਲਈ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ।

Advertisements


ਵਿਧਾਇਕ  ਪਿੰਕੀ ਨੇ ਦੱਸਿਆ ਕਿ ਇੱਕ ਵਾਰ ਇਨ੍ਹਾਂ ਗੇਟਾਂ ਦਾ ਨਿਰਮਾਣ ਪੂਰਾ ਹੋਣ ਤੋਂ ਬਾਅਦ ਸੁਰੱਖਿਆ ਗਾਰਡ ਤਾਇਨਾਤ ਕੀਤੇ ਜਾਣਗੇ ਅਤੇ ਹਰੇਕ  ਵਿਅਕਤੀ ਨੂੰ ਆਈ.ਡੀ. ਕਾਰਡ ਅਤੇ ਵੈਰੀਫਿਕੇਸ਼ਨ ਦਿਖਾਉਣ ਤੋਂ ਬਾਅਦ ਦਾਖਲਾ ਹੋਣ ਦਿੱਤਾ ਜਾਵੇਗਾ।  ਉਨ੍ਹਾਂ ਕਿਹਾ ਕਿ ਇਹ ਸਾਰੇ ਐਂਟਰੀ ਗੇਟ ਰਾਤ 10 ਵਜੇ ਬੰਦ ਰਹਿਣਗੇ ਜੋ ਸ਼ੱਕੀ ਲੋਕਾਂ ਦੀ ਨਿਗਰਾਨੀ ਨੂੰ ਯਕੀਨੀ ਬਣਾਏਗਾ, ਸ਼ਹਿਰ ਵਿਚੋਂ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਖਤਮ ਕਰੇਗਾ ਅਤੇ ਇਸ ਤਰ੍ਹਾਂ ਫਿਰੋਜ਼ਪੁਰ ਨੂੰ ਸੁਰੱਖਿਅਤ ਸ਼ਹਿਰ ਬਣਾਇਆ ਜਾਏਗਾ। ਵਿਧਾਇਕ ਨੇ ਅੱਗੇ ਕਿਹਾ ਕਿ ਇਹ ਦਰਵਾਜ਼ੇ ਸੁਲਤਾਨ ਫ਼ਿਰੋਜ਼ ਸ਼ਾਹ ਤੁਗਲਕ ਨੇ 14 ਵੀਂ ਸਦੀ ਵਿਚ ਵਿਕਸਤ ਕੀਤੇ ਸਨ ਅਤੇ ਇਨ੍ਹਾਂ ਗੇਟਾਂ ਨੂੰ ਨਾ ਸਿਰਫ ਸੁਰੱਖਿਆ ਉਦੇਸ਼ਾਂ ਲਈ ਤੁਰੰਤ ਬਹਾਲ ਕਰਨ ਦੀ ਸਖ਼ਤ ਜ਼ਰੂਰਤ ਸੀ,  ਸਗੋਂ ਨੌਜਵਾਨ ਪੀੜ੍ਹੀ ਨੂੰ  ਇਸ ਅਮੀਰ ਵਿਰਾਸਤ ਤੋਂ ਜਾਣੂ ਕਰਵਾਉਣਾ ਵੀ ਜ਼ਰੂਰੀ ਹੈ  ਪਰ ਇਹ ਯਕੀਨੀ ਬਣਾਉਣ ਸਗੋਂ ਨੌਜਵਾਨ ਪੀੜ੍ਹੀ ਨੂੰ ਇਸ ਅਮੀਰ ਵਿਰਾਸਤ ਤੋਂ ਜਾਣੂ ਕਰਵਾਉਣਾ ਵੀ ਜ਼ਰੂਰੀ ਹੈ।


 ਇਸ ਦੌਰਾਨ ਐਤਵਾਰ ਨੂੰ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਅਤੇ ਲੈਫਟੀਨੈਂਟ ਜਨਰਲ (ਸੇਵਾਮੁਕਤ) ਓ. ਪੀ. ਨੰਦਰਾਜੋਗ, ਮੇਜਰ ਸੰਦੀਪ ਸਿੰਘ ਨੇ ਗਿਆਨ ਦੇਵੀ ਵਾਟਿਕਾ ਵਿੱਚ ਵਿਕਸਤ ਕੀਤੇ ਇੱਕ ਓਪਨ ਜਿਮ ਨੂੰ ਸਮਰਪਿਤ ਕੀਤਾ। ਇਹ ਜ਼ਿੰਮ ਜਰਨੈਲ ਨੰਦਰਾਜੋਗ ਦੀ ਮਾਂ ਗਿਆਨ ਦੇਵੀ ਦੀ ਯਾਦ ਵਿੱਚ ਵਿਕਸਤ ਕੀਤਾ ਗਿਆ। ਲੈਫਟੀਨੈਂਟ ਜਨਰਲ (ਸੇਵਾਮੁਕਤ) ਓ. ਪੀ. ਨੰਦਰਾਜੋਗ ਅਤੇ ਮੇਜਰ ਸੰਦੀਪ ਸਿੰਘ  ਨੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਸ਼ਹਿਰ ਦੇ ਬਗੀਚਿਆਂ ਅਤੇ ਹੋਰਨਾਂ ਸਥਾਨਾਂ ਤੇ 82 ਓਪਨ ਜਿਮ ਸਥਾਪਤ ਕਰਨ ਵਿਚ ਪਾਏ ਯੋਗਦਾਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਵਿਕਾਸ ਵਾਲਾ ਬਾਬਾ ਅਤੇ ਜਿਮ ਵਾਲਾ ਬਾਬਾ ਕਿਹਾ, ਜਿਨ੍ਹਾਂ ਨੇ ਓਪਨ ਜਿੰਮ ਲਗਾ ਕੇ ਸ਼ਹਿਰ ਵਿਚ ਕਾਫੀ ਵਿਕਾਸ ਕੀਤਾ ਹੈ।  ਇਸ ਦੌਰਾਨ ਸੀਨੀਅਰ  ਟੈਕਸੇਸ਼ਨ ਵਕੀਲ ਸੋਹਨ ਲਾਲ ਗੱਖੜ ਨੇ ਕਿਹਾ ਕਿ ਵਿਧਾਇਕ ਪਿੰਕੀ ਨੇ ਫਿਰੋਜ਼ਪੁਰ ਹਲਕੇ  ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ।  ਸਿਹਤ, ਸਿੱਖਿਆ, ਸੜਕਾਂ ਸਮੇਤ ਖੇਡਾਂ ਤੋਂ ਲੈ ਕੇ  ਹਰ ਖੇਤਰ ਵਿਚ ਵਿਧਾਇਕ ਪਿੰਕੀ ਨੇ ਜੋ ਵਿਕਾਸ ਕਾਰਜ ਕਰਵਾਏ ਹਨ ਜੇਕਰ ਉਨ੍ਹਾਂ ਨੂੰ ਫਿਰੋਜ਼ਪੁਰ ਹਲਕੇ ਦਾ ਵਿਕਾਸ ਕਾਰਜਾਂ ਦਾ ਬਾਬਾ ਬੋਹੜ ਕਿਹਾ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਿੰਦਰ ਸਿੰਘ ਖੋਸਾ, ਰਿੰਕੂ ਗਰੋਵਰ, ਸੁੱਖਾ ਖਹਿਰਾ, ਮਕਰਸ ਭੱਟੀ  ਸ਼ਾਮਲ ਸਨ।

LEAVE A REPLY

Please enter your comment!
Please enter your name here