ਕਹਿਣ ਨੂੰ ਤਾਂ ਨਗਰ ਨਿਗਮ ਪ੍ਰੰਤੂ ਸਹੂਲਤਾਂ ਪਿੰਡ ਦੀਆਂ ਵੀ ਨਹੀਂ ਹਨ ?

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਵਿਰਾਸਤੀ ਸ਼ਹਿਰ ਕਪੂਰਥਲਾ ਖੇਤਰ ਦੇ ਗੋਪਾਲ ਪਾਰਕ ਇਲਾਕੇ ਦੇ ਲੋਕ ਪਿਛਲੇ ਕਈ ਮਹੀਨਿਆਂ ਤੋਂ ਟੁੱਟੀ ਸੜਕ ਦੀ ਸਮੱਸਿਆ ਨਾਲ ਜੂਝ ਰਹੇ ਹਨ।ਭਾਵੇਂ ਇਹ ਇਲਾਕਾ ਨਗਰ ਨਿਗਮ ਵਿੱਚ ਸ਼ਾਮਲ ਹੈ ਪਰ ਇੱਥੋਂ ਦੀਆਂ ਸੜਕਾਂ ਦੀ ਹਾਲਤ ਪਛੜੇ ਇਲਾਕਿਆਂ ਨਾਲੋਂ ਵੀ ਮਾੜੀ ਹੈ।

Advertisements

ਠੀਕ ਇਸ ਦੇ ਬਿਲਕੁਲ ਨਾਲ ਹੀ ਇੱਥੇ ਇੱਕ ਸਕੂਲ ਵੀ ਹੈ।ਜਿੱਥੇ ਪੜ੍ਹਨ ਵਾਲੇ ਬੱਚਿਆਂ ਨੂੰ ਵੀ ਕਾਫੀ ਪ੍ਰੇਸ਼ਾਨੀ ਹੁੰਦੀ ਹੈ।ਤੁਹਾਨੂੰ ਦੱਸ ਦੇਈਏ ਕਿ ਸ਼ਹਿਰ ਦੇ ਪੌਸ਼ ਇਲਾਕੇ ਗੋਪਾਲ ਪਾਰਕ ਦੀਆਂ ਸੜਕਾਂ ਦਾ ਬੁਰਾ ਹਾਲ ਹੈ ਕਈ ਥਾਂ-ਥਾਂ ਤੇ ਟੋਏ ਪੈ ਗਏ ਹਨ।ਜਿਸ ਤੇ ਲੋਕਾਂ ਦਾ ਪੈਦਲ ਚੱਲਣਾ ਵੀ ਮੁਸ਼ਕਿਲ ਹੋ ਗਿਆ ਹੈ।ਇਸ ਦੇ ਬਾਵਜੂਦ ਕੋਈ ਵੀ ਇਸ ਪਾਸੇ ਧਿਆਨ ਨਹੀਂ ਦੇ ਰਿਹਾ।ਇਸ ਸਥਿਤੀ ਵਿੱਚ ਰਾਹਗੀਰਾਂ ਨੂੰ ਆਉਣ-ਜਾਣ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਰਡ ਵਾਸੀ ਚਮਨ ਲਾਲ,ਗੁਲਸ਼ਨ, ਗੁਰਪ੍ਰੀਤ ਸਿੰਘ, ਰਵਿੰਦਰ ਅਰੋੜਾ,ਵਿਕਰਮ ਅਰੋੜਾ,ਰਾਜੇਸ਼ ਅਰੋੜਾ, ਵਿਜੈ ਕੁਮਾਰ,ਗੁਰਦੀਪ ਸਿੰਘ,ਰਾਜਵਿੰਦਰ ਸਿੰਘ, ਸਮਰ ਸਿੰਘ, ਗੁਰੇਜ ਸਿੰਘ ਨੇ ਦੱਸਿਆ ਕਿ  ਕਈ ਵਾਰ   ਅਧਿਕਾਰੀਆਂ ਨੂੰ ਸ਼ਿਕਾਇਤਾਂ ਕੀਤੀਆਂ ਹਨ ਪਰ ਕੋਈ ਕਾਰਵਾਈ ਨਾ ਹੋਣ ਕਾਰਨ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ।ਸ਼ਹਿਰ ਦੇ ਹੋਰ ਵੀ ਕਈ ਇਲਾਕਿਆਂ ਵਿੱਚ ਸੜਕਾਂ ਦੀ ਹਾਲਤ ਦਿਨੋ ਦਿਨ ਬਦਤਰ ਹੁੰਦੀ ਜਾ ਰਹੀ ਹੈ।ਸ਼ਹਿਰ ਦੇ ਕਈ ਮੁਹੱਲਿਆਂ ਦੀਆਂ ਸੜਕਾਂ ਦੀ ਹਾਲਤ ਤਰਸਯੋਗ ਹੈ।ਕਈ ਥਾਵਾਂ ਤੇ ਵੱਡੇ-ਵੱਡੇ ਟੋਇਆਂ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਨਗਰ ਨਿਗਮ ਦੀ ਬੇਰੁਖ਼ੀ ਕਾਰਨ ਲੰਬੇ ਸਮੇਂ ਤੋਂ ਸੜਕਾਂ ਦੀ ਇਹ ਹਾਲਤ ਬਣੀ ਹੋਈ ਹੈ। ਸ਼ਹਿਰ ਦੀਆਂ ਮਾੜੀਆਂ ਸੜਕਾਂ ਤੇ ਹੁਣ ਚੱਲਣਾ ਕਿਸੇ ਮੁਸੀਬਤ ਤੋਂ ਘੱਟ ਨਹੀਂ ਹੈ।50 ਵਾਰਡਾਂ ਵਾਲੇ ਸ਼ਹਿਰ ਦੀਆਂ ਕਈ ਸੜਕਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ।

ਜਿੱਥੇ ਖਸਤਾਹਾਲ ਸੜਕਾਂ ਵਿੱਚ ਥਾਂ-ਥਾਂ ਛੋਟੇ-ਵੱਡੇ ਟੋਏ ਪਏ ਹੋਏ ਹਨ।ਜਿੱਥੇ ਬਰਸਾਤ ਦੇ ਮੌਸਮ ਵਿੱਚ ਟੋਇਆਂ ਵਿੱਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਪੈਦਲ ਚੱਲਣ ਵਿੱਚ ਦਿੱਕਤ ਆਉਂਦੀ ਹੈ।ਉੱਥੇ ਹੀ ਧੂੜ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ।ਟੋਇਆ ਕਾਰਨ ਵਾਹਨ ਚਾਲਕਾਂ ਕਾਫੀ ਪਰੇਸ਼ਾਨ ਹਨ। ਛੋਟੀ ਜਹੀ ਲਾਪਰਵਾਹੀਆਂ ਕਾਰਨ ਅਕਸਰ ਹੀ ਛੋਟੇ-ਮੋਟੇ ਹਾਦਸੇ ਵਾਪਰ ਰਹੇ ਹਨਸ਼ਹਿਰ ਦੀਆਂ ਸੜਕਾਂ ਤੇ ਸਾਈਕਲ ਸਵਾਰਾਂ ਅਤੇ ਬਾਈਕ ਸਵਾਰਾਂ ਦੀਆਂ ਮੁਸ਼ਕਲਾਂ ਦਿਨ-ਬ-ਦਿਨ ਨਗਰ ਨਿਗਮ ਦੀ ਉਦਾਸੀਨਤਾ ਕਾਰਨ ਵਧਦੀਆਂ ਜਾ ਰਹੀਆਂ ਹਨ।ਨਗਰ ਨਿਗਮ ਵੱਲੋਂ ਇਨ੍ਹਾਂ ਟੋਇਆਂ ਨੂੰ ਠੀਕ ਕਰਨ ਜਾਂ ਸੜਕਾਂ ਦੀ ਮੁਰੰਮਤ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ ਜਾ ਰਹੀ ਹੈ।ਜਿਸ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਹੋ ਗਿਆ ਹੈ।ਜਿਨ੍ਹਾਂ ਲੋਕਾਂ ਨੂੰ ਰੀੜ੍ਹ ਦੀ ਹੱਡੀ ਅਤੇ ਗਲੇ ਦੀ ਹੱਡੀ ਵਿੱਚ ਦਰਦ ਹੁੰਦਾ ਹੈ,ਉਨ੍ਹਾਂ ਸੜਕਾਂ ਤੇ ਵਾਹਨ ਚਲਾਉਣ ਨਾਲ ਉਨ੍ਹਾਂ ਦਾ ਦਰਦ ਹੋਰ ਵੀ ਵੱਧ ਜਾਂਦਾ ਹੈ।ਗੋਪਾਲ ਪਾਰਕ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸੜਕ ਪੁੱਟ ਕੇ ਜਲਦੀ ਹੀ ਸੜਕ ਨਾ ਬਣਾਈ ਗਈ ਤਾਂ ਕੰਮ ਕਿਵੇਂ ਹੋਵੇਗਾ।ਸੜਕ ਦੇ ਨਿਰਮਾਣ ਦੀ ਵੀ ਜਾਂਚ ਹੋਣੀ ਚਾਹੀਦੀ ਹੈ।ਸ਼ਹਿਰ ਵਿੱਚ ਲੱਗਦਾ ਹੈ ਕਿ ਸੜਕ ‘ਤੇ ਟੋਏ ਹੀ ਨਹੀਂ ਹਨ,ਸਗੋਂ ਟੋਇਆਂ ਵਿੱਚ ਸੜਕ ਹੈ।

ਕਿ ਕਹਿੰਦੇ ਹਨ ਕੌਂਸਲਰ 

ਕਪੁਰਥਲਾ ਕਾਰਪਰੋਸ਼ਨ ਵਿਚ ਵੀ ਕੋਈ ਸੁਣਵਾਈ ਨਹੀਂ ਹੋ ਰਹੀ: ਕੌਂਸਲਰ ਰੇਨੂੰ ਭੰਡਾਰੀ

ਇਸ ਬਾਰੇ ਜਦੋਂ ਵਾਰਡ ਨੰਬਰ 43 ਦੇ ਕੌਂਸਲਰ ਰੇਨੂੰ ਭੰਡਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਜਦੋਂ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਉਸ ਸਮੇਂ ਤੋਂ ਹੀ ਰੇਤਾ ਦੇ ਰੇਟ ਤੇਜੀ ਨਾਲ ਵੱਧ ਰਹੇ ਹਨ।ਤੇ ਠੇਕੇਦਾਰ ਦਾ ਬਾਰ ਬਾਰ ਇਹ ਹੀ ਕਹਿਣਾ ਹੈ ਕਿ ਰੇਤਾ ਬੱਜਰੀ ਬਹੁਤ ਮਹਿੰਗੀ ਹੋ ਗਈ ਹੈ।ਸਸਤੀ ਹੋ ਜਾਵੇ ਤਾਂ ਕੰਮ ਸੁਰੂ ਕਰ ਦਿੱਤਾ ਜਾਵੇਗਾ।ਕਪੁਰਥਲਾ ਕਾਰਪਰੋਸ਼ਨ ਵਿਚ ਵੀ ਕੋਈ ਸੁਣਵਾਈ ਨਹੀਂ ਹੋ ਰਹੀ। 

ਕੀ ਕਹਿੰਦੇ ਹਨ ਨਗਰ ਨਿਗਮ ਕਮਿਸ਼ਨਰ 

ਜਲਦ ਹੀ ਠੇਕੇਦਾਰ ਨਾਲ ਗੱਲ ਕਰਕੇ ਕੰਮ ਸੁਰੂ ਕਰਵਾ ਦਿੱਤਾ ਜਾਵੇਗਾ: ਕਾਰਪ੍ਰੋਸ਼ਨ ਦੇ ਕਮਿਸ਼ਨਰ 

ਇਸ ਬਾਰੇ ਕਾਰਪ੍ਰੋਸ਼ਨ ਦੇ ਕਮਿਸ਼ਨਰ ਅਨੁਪਮ ਕਲੇਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸ਼ਹਿਰ ਵਿਚ ਵਿਕਾਸ ਦੇ ਕੰਮ ਚਲ ਰਹੇ ਹਨ।ਜਦੋਂ ਗੋਪਾਲ ਪਾਰਕ ਵਿਚ ਪਿਛਲੇ 5 ਮਹਿਨੇ ਤੋ ਸੜਕ ਦਾ ਨਿਰਮਾਣ ਵਿਚ ਢੀਲ ਬਾਰੇ ਪੁਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਏ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਇਸ ਬਾਰੇ ਜਲਦ ਹੀ ਠੇਕੇਦਾਰ ਨਾਲ ਗੱਲ ਕਰਕੇ ਕੰਮ ਸੁਰੂ ਕਰਵਾ ਦਿੱਤਾ ਜਾਵੇਗਾ।. 

ਠੇਕੇਦਾਰ ਨਾਲ ਗੱਲ ਕੀਤੀ ਗਈ: ਇਸ ਬਾਰੇ ਜਦੋਂ ਠੇਕੇਦਾਰ ਗੁਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਰੇਤਾ ਬੰਦ ਹੋਣ ਕਰਕੇ ਕੰਮ ਬੰਦ ਕੀਤਾ ਗਿਆ ਸੀ ਪਰ ਹੁਣ ਰੇਤਾ ਬੱਜਰੀ ਅਸਨੀ ਨਾਲ ਮਿਲ ਗਏ ਹੈ। ਇਕ ਦੋ ਦਿਨ ਅੰਦਰ ਕੰਮ ਸੁਰੂ ਕਰ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here