ਸਿਵਲ ਸਰਜਨ ਦਫ਼ਤਰ ਵਿਖੇ ਸੰਵਿਧਾਨ ਦਿਵਸ ਮਨਾਇਆ 

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਸਿਵਲ ਸਰਜਨ ਦਫ਼ਤਰ ਕਪੂਰਥਲਾ ਵਿਖੇ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਸੰਵਿਧਾਨ ਦਿਵਸ ਮਨਾਇਆ। ਇਸ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਭਾਰਤ ਦਾ ਸੰਵਿਧਾਨ ਜਿਸ ਨੂੰ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਜੀ ਲਿਖਿਆ ਹੈ, ਸਮੂੱਚੇ ਵਿਸ਼ਵ ਵਿਚ ਇਕ ਅਲੱਗ ਪਛਾਣ ਰੱਖਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਸੰਵਿਧਾਨ ਸਾਨੂੰ ਨਾ ਸਿਰਫ ਸੁਤੰਤਰਤਾ ਦਾ ਅਹਿਸਾਸ ਕਰਵਾਉਂਦਾ ਹੈ ਬਲਕਿ ਸਾਨੂੰ ਸਾਡੇ ਮੌਲਿਕ ਅਧਿਕਾਰਾਂ ਅਤੇ ਕਰਤੱਵਾਂ ਪ੍ਰਤੀ ਜਾਗਰੂਕ ਵੀ ਕਰਦਾ ਹੈ।

Advertisements

ਇਸ ਮੌਕੇ ਸਿਵਲ ਸਰਜਨ ਵਲੋਂ ਸੰਵਿਧਾਨ ਦੀ ਮਾਨ ਮਰਿਯਾਦਾ ਬਣਾਏ ਰੱਖਣ ਸਬੰਧੀ ਸਹੁੰ ਵੀ ਚੁਕਾਈ। ਇਸ ਮੌਕੇ ਏਸੀਐਸ ਡਾ. ਅੰਨੂ ਸ਼ਰਮਾ, ਡੀਐਫਪੀਓ ਡਾ ਅਸ਼ੋਕ ਕੁਮਾਰ, ਡੀਐਚਓ ਡਾ. ਕੁਲਜੀਤ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਸੁਪਰਡੈਂਟ ਰਾਮ ਅਵਤਾਰ,ਡਿਪਟੀ ਮਾਸ ਮੀਡੀਆ ਅਫ਼ਸਰ ਸੁਖਦਿਆਲ ਸਿੰਘ,ਬੀਸੀਸੀ ਕੁਆਰਡੀਨੇਟਰ ਜੋਤੀ ਅਨੰਦ, ਬੀਈਈ ਰਵਿੰਦਰ ਜੱਸਲ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here