Wednesday, October 28, 2026
Home National ਆਸਾਮ ਵਿੱਚ ਪਿਆਰ ਦੀ ਅਨੋਖੀ ਮਿਸਾਲ, ਪੇ੍ਰਮੀ ਨੇ ਮਿ੍ਰਤਕ ਪ੍ਰੇਮਿਕਾ ਨਾਲ ਵਿਆਹ...

ਆਸਾਮ ਵਿੱਚ ਪਿਆਰ ਦੀ ਅਨੋਖੀ ਮਿਸਾਲ, ਪੇ੍ਰਮੀ ਨੇ ਮਿ੍ਰਤਕ ਪ੍ਰੇਮਿਕਾ ਨਾਲ ਵਿਆਹ ਦੀਆਂ ਸਾਰੀਆਂ ਰਸਮਾਂ ਨਿਭਾ ਆਖਰੀ ਇੱਛਾ ਕੀਤੀ ਪੂਰੀ

ਆਸਾਮ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਆਸਾਮ ਵਿੱਚ ਪਿਆਰ ਦਾ ਇੱਕ ਅਨੋਖੀ ਮਿਸਾਲ ਦੇਖਣ ਨੂੰ ਮਿਲੀ ਹੈ। ਲੰਮਾਂ ਸਮਾਂ ਰਿਲੇਸ਼ਨਸ਼ਿਪ ਵਿੱਚ ਰਹਿਣ ਤੋਂ ਬਾਅਦ ਪਰ ਅਚਾਨਕ ਹੀ ਮੌਤ ਦੋਵਾਂ ਦੇ ਰਾਹ ਵਿੱਚ ਮੁਸੀਬਤ ਬਣ ਗਈ। ਲੜਕੀ ਦੀ ਮੌਤ ਤੋਂ ਬਾਅਦ ਪ੍ਰੇਮੀ ਨੇ ਵਿਆਹ ਦੀ ਇੱਛਾ ਪੂਰੀ ਕਰਨ ਦੇ ਲਈ ਮਿ੍ਰਤਕ ਪ੍ਰੇਮੀਕਾ ਨਾਲ ਹੀ ਵਿਆਹ ਦੀਆਂ ਸਾਰੀਆਂ ਰਸਮਾਂ ਨਿਭਾ ਲਈਆਂ ਅਤੇ ਪ੍ਰਮਿਕਾ ਦੇ ਸੰਦੂਰ ਤੇ ਗਲ ਵਿੱਚ ਮਗਲਸੂਤਰ ਪਾ ਦਿੱਤਾ ।

Advertisements

ਜਿਸਦੀ ਵਿਡਿਓ ਸ਼ੋਸਲ ਮੀਡੀਆਂ ਤੇ ਕਾਫੀ ਵਾਇਰਲ ਹੋ ਰਹੀ ਹੈ। ਇਹ ਦੋਵੇਂ ਵਿਆਹ ਕਰਵਾਉਣ ਵਾਲੇ ਹੀ ਸਨ ਅਚਾਨਕ ਹੀ ਪ੍ਰੇਮਿਕਾ ਪ੍ਰਾਰਥਨਾ ਬੋਰਾ ਬੀਮਾਰ ਹੋ ਗਈ ਅਤੇ ਹਸਪਤਾਲ ਵਿੱਚ ਇਲਾਜ ਦੋਰਾਨ ਉਸਦੀ ਮੌਤ ਹੋ ਗਈ। ਲੜਕੀ ਦੇ ਪਰਿਵਾਰ ਨੇ ਕਿਹਾ ਕਿ ਉਹ ਬਿਟੁਪਨ ਨਾਲ ਵਿਆਹ ਕਰਵਾਉਣਾਂ ਚਾਹੁੰਦੀ ਸੀ ਅਤੇ ਉਸਨੇ ਉਸਦੀ ਆਖਰੀ ਇੱਛਾ ਪੂਰੀ ਕਰ ਦਿੱਤੀ। ਜਿਸ ਲਈ ਉਹ ਬਹੁਤ ਖੁਸ਼ ਹਨ।

LEAVE A REPLY

Please enter your comment!
Please enter your name here