ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਜੈਵਲੀਨ ਥੋ੍ਰ ਵਿੱਚ ਜਿੱਤਿਆ ਸੋਨ ਤਗਮਾ

ਦਿੱਲੀ (ਦ ਸਟੈਲਰ ਨਿਊਜ਼)। ਟੋਕਿਓ ਓਲੰਪਿਕ ਖੇਡਾਂ ਲਗਾਤਾਰ ਚੱਲ ਰਹੀਆ ਹਨ ਜਿਸਦੇ ਚੱਲਦਿਆ ਭਾਰਤ ਦੇਸ਼ ਦੇ ਖਿਡਾਰੀ ਲਗਾਤਾਰ ਆਪਣਾ ਵਧੀਆ ਪ੍ਰਦਰਸ਼ਨ ਦਿਖਾ ਰਹੇ ਹਨ। ਜਿਸ ਦੋਰਾਨ ਜੈਵਲੀਨ ਥੌ੍ਰ ਵਿੱਚ ਨੀਰਜ ਚੋਪੜਾ ਨੇ ਟੋਕਿਓ ਓਲੰਪਿਕ ਖੇਡਾਂ ਦੋਰਾਨ ਭਾਰਤ ਲਈ ਸੋਨ ਤਗਮਾ ਜਿੱਤ ਕੇ ਇਤਿਹਾਸ ਰੱਚ ਦਿੱਤਾ ਹੈ ਜੋ ਕਿ ਭਾਰਤ ਵਾਸੀਆ ਲਈ ਬਹੁਤ ਮਾਣ ਵਾਲੀ ਗੱਲ ਹੈ। ਜਾਣਕਾਰੀ ਅਨੁਸਾਰ ਨੀਰਜ ਚੋਪੜਾ ਓਲੰਪਿਕ ਵਿੱਚ ਸੋਨ ਜਗਮਾ ਜਿੱਤਣ ਵਾਲੇ ਪਹਿਲੇ ਐਥਲੀਟ ਬਣ ਗਏ ਹਨ। ਨੀਰਜ ਚੋਪੜਾ ਨੇ ਫਾਈਨਲ ਮੈਚ ਵਿੱਚ 87. 58 ਮੀਟਰ ਜੈਵਲੀਨ ਥੋ੍ਰ ਵਿੱਚ ਸੋਨ ਤਗਮਾ ਜਿੱਤਿਆ।

Advertisements

ਜੈਵਲੀਨ ਥੋ੍ਰ ਫਾਈਨਲ ਵਿੱਚ ਨੀਰਜ ਚੋਪੜਾ ਦੇ ਆਲੇ ਦੁਆਲੇ ਕੋਈ ਵੀ ਐਥਲੀਟ ਨਜ਼ਰ ਨਹੀ ਆਇਆ ਅਤੇ ਨੀਰਜ ਚੋਪੜਾ ਇੱਕ ਇਕਲੌਤਾ ਹੀ ਖਿਡਾਰੀ ਸੀ ਜਿਸਦਾ ਥੋ੍ਰ 87 ਮੀਟਰ ਤੋ ਉੱਪਰ ਸੀ। ਇਸਤੋ ਇਲਾਵਾ ਓਲੰਪਿਕ ਖੇਡ ਦੋਰਾਨ ਚੈੱਕ ਗਣਰਾਜ ਦੇ ਜੈਕੁਬ ਵਾਡੇਲਿਚ ਦੂਜੇ ਅਤੇ ਇਸਦੇ ਨਾਲ ਹੀ ਵਿਟੇਸਲਾਵ ਵੇਸਲੀ ਤੀਜੇ ਸਥਾਨ ਤੇ ਰਹੇ । ਇਸ ਮੋਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਨੀਰਜ ਚੋਪੜਾ ਨੰ ਵਧਾਈ ਦਿੱਤੀ ਅਤੇ ਉਸਨੂੰ ਸ਼ੁਭਕਾਮਨਾਵਾਂ ਦਿੱਤੀਆ।

LEAVE A REPLY

Please enter your comment!
Please enter your name here