ਟ੍ਰੈਫ਼ਿਕ ਸਮੱਸਿਆਵਾਂ ਸੰਬੰਧੀ ਜਨਤਾ ਨੂੰ ਕੀਤਾ ਜਾਗਰੂਕ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਐਸਐਸਪੀ ਕਪੂਰਥਲਾ ਨਵਨੀਤ ਸਿੰਘ ਬੈਂਸ ਦੇ ਦਿਸ਼ਾਂ ਨਿਰਦੇਸ਼ਾਂ ਤੇ ਡੀਐਸਪੀ ਟ੍ਰੈਫ਼ਿਕ ਲਖਵਿੰਦਰ ਸਿੰਘ ਮੱਲ ਵਲੋਂ ਸ਼ਹਿਰ ਵਿੱਚ ਸਚਾਰੂ ਢੰਗ ਨਾਲ ਟ੍ਰੈਫ਼ਿਕ ਚਲਾਉਣ ਦੇ ਮਕਸਦ ਨਾਲ ਜਾਰੀ ਆਦੇਸ਼ਾਂ ਤੇ ਟ੍ਰੈਫ਼ਿਕ ਇੰਸਪੈਕਟਰ ਸੁਖਵਿੰਦਰ ਸਿੰਘ ਸੇਖੋਂ ਦੀ ਅਗਵਾਈ ਵਿੱਚ ਏਐਸਆਈ ਸੁਰਜੀਤ ਸਿੰਘ ਟਿੱਬਾ ਅਤੇ ਏਐਸਆਈ ਸੁਖਵਿੰਦਰ ਸਿੰਘ ਟਾਂਡੀ ਨੇ ਸਦਰ ਬਾਜ਼ਾਰ ਵਿਖੇ ਸੜਕ ਤੇ ਖੜੇ ਵਾਹਨਾਂ ਨੂੰ ਪਾਰਕਿੰਗ ‘ਚ ਲਗਾਉਣ ਲਈ ਕਿਹਾ ਕਿਉਂਕਿ ਵਾਹਨਾਂ ਨੂੰ ਸੜਕਾਂ ਤੇ ਖੜੇ ਕਰਨ ਲਗਾਉਣ ਨਾਲ ਬਾਜ਼ਾਰਾਂ ਚ ਵੱਡੇ ਵੱਡੇ ਜਾਮ ਲਗ ਰਹੇ ਹਨ।

Advertisements

ਜਿਸ ਕਰਕੇ ਨਾਗਰਿਕਾਂ ਨੂੰ ਸੱਮਸਿਆ ਆਉਂਦੀ ਹੈ ਏ ਐਸ ਆਈ ਸੁਰਜੀਤ ਸਿੰਘ ਟਿੱਬਾ ਅਤੇ ਏ ਐਸ ਆਈ ਸੁਖਵਿੰਦਰ ਸਿੰਘ ਟਾਂਡੀ ਨੇ ਮੋਟਰਸਾਇਕਲ ਤੇ ਲੱਗੀ ਵਾਇਰਲੈਸ ਨਾਲ ਬੋਲ ਕੇ ਲੋਕਾਂ ਨੂੰ ਆ ਰਹੀ ਟ੍ਰੈਫ਼ਿਕ ਸਮਸਿਆਵਾਂ ਸੰਬੰਧੀ ਜਾਗਰੂਕ ਕੀਤਾ।

LEAVE A REPLY

Please enter your comment!
Please enter your name here