ਜੀਟੀਯੂ ਨੇ ਲੋਕ ਸਭਾ ਚੋਣਾਂ ‘ਚ ਅਧਿਆਪਕਾਂ ਦੀਆਂ ਚੋਣ ਡਿਊਟੀ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਸਬੰਧੀ ਦਿੱਤਾ ਮੰਗ ਪੱਤਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਦਾ ਇੱਕ ਵਫ਼ਦ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਅਮਨਦੀਪ ਸ਼ਰਮਾ ਦੀ ਅਗਵਾਈ ਵਿੱਚ ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਰਾਹੀਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਅਧਿਆਪਕਾਂ ਤੇ ਮੁਲਾਜ਼ਮਾਂ ਦੇ ਮੰਗਾਂ ਅਤੇ ਮਸਲਿਆਂ ਬਾਰੇ ਇੱਕ ਮੰਗ-ਪੱਤਰ ਮੁੱਖ ਚੋਣ ਕਮਿਸ਼ਨਰ ਪੰਜਾਬ ਨੂੰ ਭੇਜਦੇ ਹੋਏ ਮੰਗ ਕੀਤੀ ਕਿ ਹੈਂਡੀਕੈਪਟ/ਕਰੋਨੀਕਲ ਬਿਮਾਰੀ ਤੋਂ ਪੀੜਤ ਮੁਲਾਜ਼ਮਾਂ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ,ਗਰਭਵਤੀ ਅਧਿਆਪਕਾਵਾਂ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ, ਕਪਲ ਕੇਸ ਵਿੱਚ ਪਤਨੀ ਨੂੰ ਚੋਣ ਡਿਊਟੀ ਤੋਂ ਛੋਟ ਦੇਣ ਦੀ ਕਿਰਪਾਲਤਾ ਕੀਤੀ ਜਾਵੇ, ਵੋਟਾਂ ਦੇ ਸਾਰੇ ਪ੍ਰਬੰਧ (ਜਿਵੇਂ ਚੋਣ ਸਮੱਗਰੀ ਦੇਣ ਅਤੇ ਚੋਣ ਸਮੱਗਰੀ ਜਮਾਂ ਕਰਵਾਉਣ) ਸੁਚਾਰੂ ਅਤੇ ਸਰਲ ਢੰਗ ਨਾਲ ਕੀਤੇ ਜਾਣ ਤਾਂ ਜੋ ਮੁਲਾਜ਼ਮ ਖੱਜਲ-ਖੁਆਰੀ ਤੋਂ ਬਚ ਸਕਣ।

Advertisements

ਸਮਾਨ ਜਮਾਂ ਕਰਵਾਉਣ ਲਈ ਜ਼ਿਆਦਾ ਕਾਉਂਟਰ ਬਣਾਏ ਜਾਣ ਤੇ ਸਮਾਨ ਜਮਾਂ ਕਰਵਾਉਣ ਸੰਬੰਧੀ ਹਦਾਇਤਾਂ ਸਮਾਨ ਦੇਣ ਸਮੇਂ ਲਿਖਤੀ ਰੂਪ ਵਿੱਚ ਪਹਿਲਾਂ ਹੀ ਦਿੱਤੀਆਂ ਜਾਣ, ਲੋਕ ਸਭਾ ਚੋਣਾਂ ਵਿੱਚ ਡਿਊਟੀ ਕਰ ਰਹੇ ਰਿਜ਼ਰਵ ਸਟਾਫ਼ ਨੂੰ ਵੀ ਮਾਣ ਭੱਤਾ ਦੇਣਾ ਯਕੀਨੀ ਬਣਾਇਆ ਜਾਵੇ,ਐਕਸ ਇੰਡੀਆ ਲੀਵ ਮਨਜ਼ੂਰ ਅਤੇ ਵਿਦੇਸ਼ ਜਾਣ ਦੀਆਂ ਟਿਕਟਾਂ ਬੁੱਕ ਕਰਾ ਚੁੱਕੇ ਮੁਲਾਜ਼ਮਾਂ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ, ਅਧਿਆਪਕਾਂ ਦੀਆਂ ਚੋਣ ਡਿਊਟੀਆਂ ਉਹਨਾਂ ਦੀ ਜੱਦੀ ਰਿਹਾਇਸ਼ ਦੇ ਨੇੜੇ ਲਗਾਈਆਂ ਜਾਣ,ਵਿਧਵਾ/ਤਲਾਕਸ਼ੁਦਾ ਇਸਤਰੀ ਅਧਿਆਪਕਾਵਾਂ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ, ਚੋਣ ਰਿਹਸਲ ਲੋਕਲ ਪੱਧਰ ਤੇ ਲਗਾਈ ਜਾਵੇ ,ਜਿਸ ਅਧਿਆਪਕ/ ਮੁਲਾਜ਼ਮ ਦੀ ਡਿਊਟੀ ਪਹਿਲਾਂ ਤੋਂ ਹੀ ਕਿਸੇ ਹੋਰ ਚੋਣ ਦੇ ਕੰਮ ਵਿੱਚ ਲੱਗੀ ਹੈ, ਉਹਨਾਂ ਨੂੰ ਇੱਕੋ ਡਿਊਟੀ ‘ਤੇ ਰੱਖਿਆ ਜਾਵੇ, ਚੋਣ ਅਮਲੇ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਆਦਿ ਮੁੱਖ ਮੰਗਾਂ ਯੂਨੀਅਨ ਵੱਲੋਂ ਲਿਖਤੀ ਰੂਪ ਵਿੱਚ ਦਿੱਤੀਆਂ ਗਈਆਂ ਹਨ। ਇਸ ਸਮੇਂ ਸੁਨੀਲ ਸ਼ਰਮਾ, ਉਪਿੰਦਰ ਸਿੰਘ ਲੈਕਚਰਾਰ,ਪ੍ਰਿਤਪਾਲ ਸਿੰਘ ਚੌਟਾਲਾ, ਸੰਜੀਵ ਧੂਤ, ਵਿਕਾਸ ਸ਼ਰਮਾ, ਸਚਿਨ ਕੁਮਾਰ,ਦਵਿੰਦਰ ਸਿੰਘ, ਪ੍ਰਿੰਸ ਗੜ੍ਹਦੀਵਾਲਾ,ਸਰਬਜੀਤ ਸਿੰਘ, ਵਿਕਾਸ ਅਰੋੜਾ, ਪ੍ਰਭਜੋਤ ਸਿੰਘ, ਰਾਜ ਕੁਮਾਰ,ਸੰਦੀਪ ਕੁਮਾਰ, ਰਣਵੀਰ ਸਿੰਘ, ਸੁਨੀਲ ਗਾਂਧੀ, ਸੰਜੀਵ ਕੁਮਾਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here