ਸ਼ਾਲੀਮਾਰ ਐਵੇਨਿਊ ਵਿਖੇ ਨਵੀਂ ਹੌਦੀਆਂ ਬਣਾਈਆਂ ਗਈਆਂ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ । ਸ਼ਾਲੀਮਾਰ ਐਵੇਨਿਊ ਕਪੂਰਥਲਾ ਵਿਖੇ ਪਾਰਕ ਦੇ ਨਾਲ ਬਰਸਾਤੀ ਪਾਣੀ ਦੀ ਨਿਕਾਸੀ ਲਈ ਨਵੀਂ ਹੌਦੀਆਂ ਬਣਾਈਆਂ ਗਈਆਂ । ਇਸ ਮੌਕੇ ਸ਼ਾਲੀਮਾਰ ਐਵੇਨਿਊ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਰਾਕੇਸ਼ ਸ਼ਰਮਾ ਨੇ ਕਾਲੋਨੀ ਦੇ ਵਿਕਾਸ ਕਾਰਜ ਵਿੱਚ ਸਹਿਯੋਗ ਦੇਣ ਲਈ ਆਪ ਜਿਲਾ ਯੂਥ ਸਕੱਤਰ ਗੌਰਵ ਕੰਡਾ ਤੇ ਆਪ ਜਿਲਾ ਮਹਿਲਾ ਪ੍ਰਧਾਨ ਬਲਵਿੰਦਰ ਕੌਰ ਦਾ ਧੰਨਵਾਦ ਕੀਤਾ ਤੇ ਸ਼ਲਾਘਾ ਕੀਤੀ।

Advertisements

ਇਸ ਮੌਕੇ ਗੌਰਵ ਕੰਡਾ ਨੇ ਹਾਜ਼ਿਰ ਪਤਵੰਤਿਆਂ ਨੂੰ ਕਿਹਾ ਕਿ ਲੋਕ ਭਲਾਈ ਦੇ ਕੰਮ ਕਰਨ ਲਈ ਆਮ ਆਦਮੀ ਪਾਰਟੀ ਦਿਨ ਰਾਤ ਲੋਕਾਂ ਵਿਚ ਮਜੂਦ ਹੈ ਲੋਕਾਂ ਦੀ ਸੇਵਾ ਕਰਨਾ ਸਾਡਾ ਮੁੱਖ ਮਕਸਦ ਹੈ । ਇਸ ਮੌਕੇ ਰਾਕੇਸ਼ ਸ਼ਰਮਾ,ਵਿਨੋਦ ਅੱਗਰਵਾਲ,ਨਰਿੰਦਰ ਠਾਕੁਰ ਬੰਟੀ,ਜਸਵਿੰਦਰ ਸਿੰਘ,ਦਲੀਪ ਸਿੰਘ ਦੇਵਾ,ਅਰਜੁਨ ਸਿੰਘ,ਨਿਤੀਨ ਅੱਗਰਵਾਲ,ਅਮਨ ਬਜਾਜ,ਆਦਿ ਹਾਜ਼ਿਰ ਸਨ ।

LEAVE A REPLY

Please enter your comment!
Please enter your name here