ਪੰਜਾਬ ਸਰਕਾਰ ਲੋਕ ਹਿਤਾਂ ‘ਚ ਕੀਤੇ ਵਾਇਦੇ ਜੰਗੀ ਪੱਧਰ ਤੇ ਪੂਰੇ ਕਰ ਰਹੀ ਹੈ: ਹਰਜੀਤ/ਜਰਨੈਲ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਪੰਜਾਬ ਚ ਆਪ ਸਰਕਾਰ ਮੁਖੱਮਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਚ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰ ਰਹੀ ਹੈ ਚੋਣਾਂ ਤੋਂ ਪਹਿਲਾ ਆਪ ਪਾਰਟੀ ਨੇ ਜੋ ਵੀ ਵਾਯਦੇ ਪੰਜਾਬ ਵਾਸੀਆਂ ਨਾਲ ਕੀਤੇ ਸਨ, ਉਹ ਵਾਇਦੇ ਭਗਵੰਤ ਸਿੰਘ ਮਾਨ ਨੇਪੜੇ ਚੜਾ ਰਹੇ ਹਨ! ਉਕਤ ਗੱਲਾਂ ਦਾ ਪ੍ਰਗਟਾਵਾਂ ਉੱਘੇ ਸਮਾਜਸੇਵੀ ਤੇ ਐਨ ਆਰ ਆਈ ਹਰਜੀਤ ਸਿੰਘ ਯੂ ਕੇ ਅਤੇ ਸਮਾਜਸੇਵੀ ਜਰਨੈਲ ਸਿੰਘ ਦਰੀਏਵਾਲ ਨੇ ਕੀਤਾ! ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਜੀਤ ਸਿੰਘ ਯੂ ਕੇ ਅਤੇ ਜਰਨੈਲ ਸਿੰਘ ਦਰੀਏਵਾਲ ਨੇ ਆਪ ਸਰਕਾਰ ਦੀ ਕਾਰਜਪ੍ਰਣਾਲੀ ਤੇ ਆਪਣੀ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਸੂਬੇ ਦੀ ਬਿਗੜ ਚੁੱਕੀ ਕਾਰਜਪ੍ਰਣਾਲੀ ਨੂੰ ਮੁੱਖਮੰਤਰੀ ਭਗਵੰਤ ਮਾਨ ਨੇ ਫਿਰ ਦੋਬਾਰਾ ਪਟੜੀ ਤੇ ਲੈ ਆਂਦਾ ਹੈ, ਜਿਸ ਦੀ ਦੇਸ਼ਾਂ ਵਿਦੇਸ਼ਾਂ ਚ ਸ਼ਲਾਘਾ ਕੀਤੀ ਜਾ ਰਹੀ ਹੈ!

Advertisements

ਪੰਜਾਬ ਵਾਸੀਆਂ ਨਾਲ ਘਰੇਲੂ ਬਿਜਲੀ ਬਿੱਲ ਮਾਫ,ਮੁਹੱਲਾ ਕਲੀਨਿਕ,ਸਰਕਾਰੀ ਦਫਤਰਾਂ ਚ ਭ੍ਰਿਸ਼ਟਾਚਾਰੀਆਂ ਤੇ ਆਏ ਦਿਨ ਵਿਜੀਲੈਂਸ ਦੀ ਕਾਰਵਾਈਆਂ,ਸ਼ਹਿਰੀ ਖੇਤਰਾਂ ਚ 5 ਮਰਲੇਆ ਦੇ ਘਰਾਂ ਚ ਮੁਫ਼ਤ ਪਾਣੀ ਦੀ ਸਪਲਾਈ,ਵੱਡੇ ਉਧਯੋਗਾਂ ਦੀ ਸੂਬੇ ਚ ਵਾਪਸੀ ਆਦਿ ਸਾਰੇ ਵਾਯਦੇ ਸਰਕਾਰ ਬਣਨ ਦੇ ਛੇ ਮਹੀਨਿਆਂ ਚ ਹੀ ਪੂਰੇ ਕਰ ਦਿੱਤੇ ਹਨ! ਬਾਕੀ ਵਾਯਦੇ ਵੀ ਭਗਵੰਤ ਮਾਨ ਸਰਕਾਰ ਜਲਦ ਪੂਰੇ ਕਰਨ ਲਈ ਪੱਭਾਂ ਭਾਰ ਹੋਈ ਪਈ ਹੈ ਹਰਜੀਤ ਸਿੰਘ ਨੇ ਕਿਹਾ ਕਿ ਉਹ ਭਗਵੰਤ ਮਾਨ ਵਲੋਂ ਲੋਕਾਂ ਦੀ ਭਲਾਈ ਦੇ ਕੰਮ ਕਰਨ ਦੀ ਪਾਲਿਸੀ ਨੂੰ ਨੇੜੇ ਹੋਕੇ ਦੇਖ ਚੁਕੇ ਹਨ ਕਿ ਉਹ ਕਿਸ ਤਰਾਹ ਪੂਰੀ ਤਨਦੇਹੀ ਤੇ ਮੇਹਨਤ ਨਾਲ ਦਿਨ ਰਾਤ ਇਕ ਕਰਕੇ ਸਮਾਜ ਹਿੱਤ ਦੇ ਵਿਕਾਸ ਕਾਰਜਾਂ ਲਈ ਤਤਪਰ ਰਹਿੰਦੇ ਹਨ! 

LEAVE A REPLY

Please enter your comment!
Please enter your name here