ਬਾਬਾ ਮਹੇਸ਼ ਦਾਸ ਸਪੋਰਟਸ ਕਲੱਬ ਵਲੋਂ ਪਿੰਡ ਭੂੰਗਾ ਵਿਖੇ ਦੂਸਰਾ ਕਬੱਡੀ ਟੂਰਨਾਮੈਂਨ ਕਰਵਾਇਆ

ਹਰਿਆਣਾ(ਦ ਸਟੈਲਰ ਨਿਊਜ਼), ਰਿਪੋਰਟ- ਪ੍ਰੀਤੀ ਪਰਾਸ਼ਰ। ਬਾਬਾ ਮਹੇਸ਼ ਦਾਸ ਸਪੋਰਟਸ ਕਲੱਬ ਵਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਭੂੰਗਾ ਵਿਖੇ ਦੂਸਰਾ ਕਬੱਡੀ ਟੂਰਨਾਮੈਂਨ ਕਰਵਾਇਆ, ਜਿਸ ਦਾ ਉਦਘਾਟਨ ਚੇਅਰਮੈਨ ਪੰਚਾਇਤ ਸੰਮਤੀ ਭੂੰਗਾ ਵਿਸ਼ਨੂੰ ਤਿਵਾੜੀ ਨੇ ਕੀਤਾ ਤੇ ਮੱਖ ਮਹਿਮਾਨ ਵਜੋਂ ਮਹੰਤ ਬਾਬਾ ਰਘਵੀਰ ਦਾਸ ਜੀ ਪੰਡੋਰੀ ਧਾਮ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਵਿਸ਼ਨੂੰ ਤਿਵਾੜੀ ਨੇ ਕਿਹਾ ਬਾਬਾ ਮਹੇਸ਼ ਦਾਸ ਸਪੋਰਟਸ ਕਲੱਬ ਦੇ ਸਾਰੇ ਮੈਬਰ ਵਧਾਈ ਦੇ ਪਾਤਰ ਹਨ, ਜਿਨ੍ਹਾਂ ਵਲੋਂ ਵੱਡਾ ਉਪਰਾਲਾ ਕਰਕੇ ਖੇਡਾਂ ਨੂੰ ਪ੍ਰਮੋਟ ਕਰਨ ਲਈ ਪਿੰਡ ਭੂੰਗਾ ਵਿਖੇ ਦੂਸਰਾ ਕਬੱਡੀ ਟੂਨਾਂਮੈਂਟ ਕਰਵਾਇਆ। ਟੂਰਨਾਂਮੈਂਟ ਸਬੰਧੀ ਜਾਣਕਾਰੀ ਦਿੰਦੇ ਹੋਏ ਬਿੰਦਰ ਕੂੰਟਾਂ ਕਲੱਬ ਪ੍ਰਧਾਨ, ਨੰ: ਰਾਮ ਕੁਮਾਰ ਕੂੰਟਾਂ, ਪਾਰਸ ਸ਼ਰਮਾਂ, ਅਮਿਤਤਿਵਾੜੀ ਨੇ ਦੱਸਿਆ ਕਿ ਪਿੰਡ ਭੂੰਗਾ ਵਿਖੇ ਦੂਸਰਾ ਕਬੱਡੀ ਟੂਰਟਾਂਮੈਂਟ ਕਰਵਾਇਆ ਗਿਆ ’ਚ ਡੀ.ਏ.ਵੀ ਕੈਲੇਫੋਰਨੀਆ ਨੇ 1 ਲੱਖ ਰੁਪਏ ਦਾ ਪਹਿਲਾ ਤੇ ਫਰੰਦੀਪੁਰ ਕਲੱਬ ਨੇ 75 ਹਜਾਰ ਰੁਪਏ ਦੂਸਰਾ ਇਨਾਮ ਜਿੱਤਿਆ ਜਦਕਿ ਬੈਸਟਰੇਡਰ ’ਚ ਬੁੱਗਾ ਘਡਿਆਲਾ ਅਤੇ ਬੈਸਟਜਾਫੀ ’ਚ ਸਨੀ ਖੀਰਾਂ ਵਾਲੀ ਨੇ 31-31 ਹਜਾਰ ਰੁਪਏ ਦਾ ਇਨਾਮ ਜਿਤਿਆ।

Advertisements

ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਛੀ ਰੋੜਾ, ਰਾਜਨ ਭੂੰਗਾ, ਵਿਕਾਸ ਸਰਮਾਂ, ਗੀਸ਼ਾ, ਨੰ: ਕੁਲਜੀਤ, ਗਗਨ ਧਨੋਆ, ਸੰਤੋੋਖ ਸਿੰਘ, ਇੰਜ਼ੀ: ਸਤਨਾਮ ਸਿੰਘ ਐਸ.ਡੀ.ਓ ਹਰਿਆਣਾ, ਜਸਪਾਲ ਸਿੰਘ ਭੱਟੀ, ਸਰਬਰੀਤ ਸਿੰਘ ਪੱਪੂ, ਰਵਿੰਦਰ ਸਿੰਘ ਕਾਹਲੋਂ, ਡਾ. ਹਰਜੀਤ ਸਿੰਘ ਐਸ.ਐਮ.ਓ ਭੂੰਗਾ, ਅਵਤਾਰ ਸਿੰਘ ਵਾਲੀਆ, ਡੱਬੂ ਖਰਦਾਂ, ਅਮਰਿੰਦਰ ਜੌਹਲ, ਪ੍ਰਿੰਸ ਖੁਰਦਾਂ ਜਸਵਾਲਸੈਂਚੁਰੀ ਪਲਾਈ ਬੁੱਡ, ਤਰਸੇਮ ਸਿੰਘ, ਜੰਗ ਪਹਿਲਵਾਨ, ਸੇਠੀ ਖੁਰਦਾਂ, ਕਿੰਦੀਵਾਲੀਆ, ਜੋਤੀ ਖਰਦਾਂ, ਕਾਕਾ, ਅਮਨ ਬੌਂਸਰ, ਵਲੋਂ ਵਿਸ਼ੇਸ਼ਸਹਿਯੋਗ ਦਿੱਤਾ।

LEAVE A REPLY

Please enter your comment!
Please enter your name here