ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਢੰਢੀ ਖੁਰਦ ਵਿਚ ਲੋਕ ਮੁਸਕਿਲਾਂ ਦੇ ਹੱਲ ਲਈ ਜਨਤਕ ਕੈਂਪ ਲਗਾਇਆ ਗਿਆ

ਜਲਾਲਾਬਾਦ, (ਦ ਸਟੈਲਰ ਨਿਊਜ਼): ਪੰਜਾਬ ਦੇ ਮੁੱਖ ਮੰਤਰੀ ਸ: ਭਗਵੰੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੋਕਾਂ ਤੱਕ ਪਹੁੰਚ ਕਰਕੇ ਸਰਕਾਰੀ ਸੇਵਾਵਾਂ ਮੁਹਈਆ ਕਰਵਾਉਣ ਦੇ ਨਿਰਦੇਸ਼ਾਂ ਤਹਿਤ ਫਾਜਿ਼ਲਕਾ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ  ਅੱਜ ਪਿੰਡ ਢੰਢੀ ਖੁਰਦ ਵਿਖੇ ਆਮ ਜਨਤਾ ਦੀਆਂ ਮੁਸਕਿਲਾਂ ਦੇ ਹਲ ਲਈ ਜਨਤਕ ਕੈਂਪ ਲਗਾਇਆ ਗਿਆ। ਇਸ ਮੌਕੇ ਹਲਕਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ, ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ, ਵਧੀਕ ਡਿਪਟੀ ਕਮਿਸ਼ਨਰ ਮਨਦੀਪ ਕੌਰ, ਐਸਡੀਐਮ ਰਵਿੰਦਰ ਸਿੰਘ ਅਰੋੜਾ, ਡੀਐਸਪੀ ਅਤੁਲ ਸੋਨੀ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।

Advertisements

ਇਸ ਮੌਕੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਹੈ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜਦੀਕ ਹੀ ਸੇਵਾਵਾਂ ਮਿਲਣ। ਉਨ੍ਹਾਂ ਨੇ ਪਿੰਡ ਵਿਚ ਮਗਨਰੇਗਾ ਤਹਿਤ ਸਾਂਝਾ ਸਰੋਵਰ ਅਤੇ ਨਰਸਰੀ ਤਿਆਰੀ ਕਰਨ ਦੇ ਪ੍ਰੋਜ਼ੈਕਟ ਦਾ ਵੀ ਐਲਾਣ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਵੱਲੋਂ 600 ਯੁਨਿਟ ਬਿਜਲੀ ਮਾਫ ਕਰਨ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋ੍ਹ ਭ੍ਰਿਸ਼ਟਾਚਾਰ ਖਿਲਾਫ ਵੀ ਵੱਡੀ ਮੁਹਿੰਮ ਵਿੱਢੀ ਗਈ ਹੈ।

ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਹਾ ਕਿ ਇਸ ਤਰਾਂ ਦੇ ਜਨਤਕ ਕੈਂਪ ਅੱਗੇ ਤੋਂ ਵੀ ਜਾਰੀ ਰਹਿਣਗੇ ਤਾਂ ਜ਼ੋ ਲੋਕਾਂ ਨੂੰ ਉਨ੍ਹਾਂ ਦੇ ਪਿੰਡਾਂ ਵਿਚ ਹੀ ਸਰਕਾਰ ਦੀਆਂ ਸੇਵਾਵਾਂ ਮਿਲ ਸਕਨ ਅਤੇ ਲੋਕਾਂ ਨੂੰ ਦਫ਼ਤਰਾਂ ਤੱਕ ਨਾ ਆਉਣਾ ਪਵੇ।ਉਨ੍ਹਾਂ ਨੇ ਕਿਹਾ ਕਿ ਅੱਗੇ ਤੋਂ ਵੀ ਇਸ ਤਰਾਂ ਦੇ ਕੈਂਪ ਜਾਰੀ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਪਹਿਲਾਂ ਹੀ ਪਿੰਡਾਂ ਵਿਚ ਜਾ ਕੇ ਮੁਸਕਿਲਾਂ ਦੇ ਹੱਲ ਦੇ ਨਿਰਦੇਸ਼ ਦਿੱਤੇ ਗਏ ਹਨ।
ਇਸ ਮੌਕੇ ਵੱਖ ਵੱਖ ਵਿਭਾਗਾਂ ਨੇ ਆਪਣੇ ਸਟਾਲ ਸਥਾਪਿਤ ਕੀਤੇ ਸਨ ਅਤੇ ਇਸ ਕੈਂਪ ਵਿਚ ਪਿੰਡ ਢੰਢੀ ਖੁਰਦ ਤੋਂ ਇਲਾਵਾ ਢਾਣੀ ਕਾਹਨੇ ਵਾਲਾ, ਢਾਣੀ ਫੁਲਾਂ ਸਿੰਘ, ਢਾਣੀ ਨੱਥਾ ਸਿੰਘ ਅਤੇ ਪਿੰਡ ਢੰਢੀ ਕਦੀਮ ਦੇ ਲੋਕਾਂ ਨੇ ਇਸ ਕੈਂਪ ਦਾ ਲਾਭ ਲਿਆ। ਇਸ ਮੌਕੇ ਕੱਬਡੀ ਦੇ ਅੰਤਰਾਸ਼ਟਰੀ ਖਿਡਾਰੀ ਬਿੰਦੂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਦੇਵ ਰਾਜ ਸ਼ਰਮਾ, ਟੋਨੀ ਛਾਬੜਾ, ਅੰਕੂਸ਼ ਮੁਟਨੇਜਾ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜਰ ਸਨ।

LEAVE A REPLY

Please enter your comment!
Please enter your name here