
ਪਟਿਆਲਾ (ਦ ਸਟੈਲਰ ਨਿਊਜ਼): ਪੰਜਾਬ ਦੇ ਸਿੱਖਿਆ ਮੰਤਰੀ ਮਾਣਯੋਗ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਸਿੱਖਿਆ ਵਿਭਾਗ (ਸੈਕੰਡਰੀ ਸਿੱਖਿਆ) ਵਲੋਂ ਖੇਡਾਂ ਵਤਨ ਪੰਜਾਬ ਦੀਆਂ ਅਤੇ ਖੇਲੋ ਇੰਡੀਆ ਨਾਰਥ ਜ਼ੋਨ ਵਿੱਚ ਸਮਾਰਟ ਸਕੂਲ ਪੁਰਾਣੀ ਪੁਲਸ ਲਾਈਨਜ਼ ਸਕੂਲ ਨੇ ਸਟੇਟ ਖੇਡਾਂ ਵਿੱਚ ਜਿੱਤੇ 24 ਮੈਡਲ ਜਿੱਤ ਕੇ ਵੱਡੀਆਂ ਮੱਲਾਂ ਮਾਰੀਆਂ ਹਨ। ਜ਼ਿਲ੍ਹਾ ਸਿੱਖਿਆ ਅਫਸਰ ਹਰਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ ਰਵਿੰਦਰਪਾਲ ਸਿੰਘ ਅਤੇ ਡੀ ਐੱਮ ਰਾਜਿੰਦਰ ਸਿੰਘ ਨੇ ਸਕੂਲ ਦੇ ਪ੍ਰਦਰਸ਼ਨ ਤੇ ਸਕੂਲ ਨੂੰ ਵਧਾਈ ਦਿੱਤੀ ਹੈ। ਸਕੂਲ ਦੀ ਪ੍ਰਿੰਸੀਪਲ ਮਨਦੀਪ ਕੌਰ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਚ 11 ਗੋਲ੍ਡ, 5 ਸਿਲਵਰ ਅਤੇ 3 ਕਾਂਸੀ ਦੇ ਮੈਡਲ ਸਕੂਲ ਦੀਆਂ ਵਿਦਿਆਰਥਣਾਂ ਨੇ ਜਿੱਤੇ।

ਇਸ ਤੋਂ ਇਲਾਵਾ ਸਕੂਲ ਦੀ ਵਿਦਿਆਰਥਣ ਆਭਾ ਨੇ ਸੀਨੀਅਰ ਨੈਸ਼ਨਲ ਖੇਡਾਂ ਚ ਜਿਮਨਾਸਟਿਕ ਚ ਕਾਂਸੀ ਦਾ ਤਗਮਾ ਜਿੱਤ ਕੇ ਸਕੂਲ ਦਾ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ। ਖੇਡਾਂ ਵਤਨ ਪੰਜਾਬ ਦੀਆਂ ਵਿੱਚ ਅਮਨਦੀਪ ਕੌਰ, ਮੁਸਕਾਨ (ਜੂਡੋ), ਨੇ ਗੋਲ੍ਡ ਮੈਡਲ ਜਿੱਤਿਆ। ਆਭਾ ਨੇ ਜਿਮਨਾਸਟਿਕ ਚ 4 ਗੋਲਡ ਤੇ ਇੱਕ ਸਿਲਵਰ ਜਿੱਤਿਆ। ਇਨ੍ਹਾਂ ਖੇਡਾਂ ਵਿੱਚ ਅਨਾਮਿਕਾ ਨੇ ਵੀ ਗੋਲ੍ਡ ਮੈਡਲ ਜਿੱਤਿਆ। ਰਾਣੀ ਨੇ ਬਾਕਸਿੰਗ ਵਿੱਚ ਗੋਲ੍ਡ, ਗੁਰਮੀਤ ਕੌਰ ਤੇ ਅਰਚਨਾ ਨੇ ਕਾਂਸੀ ਦਾ ਮੈਡਲ ਜਿੱਤਿਆ। ਜੈਸਿਕਾ ਸਿੰਘ ਨੇ ਹੈਂਡਬਾਲ ਚ ਕਾਂਸੀ ਦਾ ਤਗਮਾ ਜਿੱਤਿਆ। ਸਕੂਲ ਵਿੱਚ ਕੀਤੇ ਸਮਾਰੋਹ ਦੌਰਾਨ ਸਕੂਲ ਦੀ ਪ੍ਰਿੰਸੀਪਲ ਮਨਦੀਪ ਕੌਰ ਸਿੱਧੂ ਨੇ ਮੈਡਲ ਲੈਣ ਵਾਲੇ ਬੱਚਿਆਂ ਦਾ ਸਨਮਾਨ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਤ੍ਰਿਸ਼ਨਜੋਤ ਕੌਰ, ਡੀ ਪੀ ਈ ਤੇਜਿੰਦਰ ਕੌਰ ਵੀ ਮੌਜੂਦ ਰਹੇ।












