ਸਿੱਖਿਆ ਅਤੇ ਏਕਤਾ ਨਾਲ ਹੀ ਹੋਵੇਗਾ ਵਾਲਮੀਕਿ ਸਮਾਜ ਕਲਿਆਣ: ਜੀਆ ਲਾਲ ਨਾਹਰ

ਕਪੂਰਥਲਾ (ਸਟੈਲਰ ਨਿਊਜ਼), ਗੌਰਵ ਮੜੀਆ: ਰਾਸ਼ਟਰੀ ਵਾਲਮੀਕਿ ਧਰਮਯੁੱਧ ਮੋਰਚਾ ਵਾਲਮੀਕਿ ਸਮਾਜ ਨੂੰ ਮਜ਼ਬੂਤ ​​ਕਰਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਰਾਸ਼ਟਰੀ ਵਾਲਮੀਕਿ ਧਰਮਯੁੱਧ ਮੋਰਚਾ ਦੇ ਪ੍ਰਧਾਨ ਜ਼ਿਆ ਲਾਲ ਨਾਹਰ ਵੱਲੋਂ ਪੂਰੇ ਇਲਾਕੇ ਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ।ਇਸੇ ਕੜੀ ਤਹਿਤ ਰਾਸ਼ਟਰੀ ਵਾਲਮੀਕਿ ਧਰਮਯੁੱਧ ਮੋਰਚੇ ਦੀ ਵਿਸ਼ੇਸ਼ ਮੀਟਿੰਗ ਕਰਕੇ ਵਾਲਮੀਕਿ ਸਮਾਜ ਦੀ ਇਕਜੁੱਟਤਾ ਅਤੇ ਸਿੱਖਿਆ ਤੇ ਜ਼ੋਰ ਦਿੱਤਾ ਗਿਆ।ਲਗਾਤਾਰ ਮੀਟਿੰਗਾਂ ਕਰਕੇ ਸਮਾਜ ਨੂੰ ਦੋਸਤ ਅਤੇ ਦੁਸ਼ਮਣ ਦੀ ਪਹਿਚਾਣ ਕਾਰਵਾਈ ਜਾ ਰਹੀ ਹੈ।

Advertisements

ਇਸ ਮੌਕੇ ਰਾਸ਼ਟਰੀ ਵਾਲਮੀਕਿ ਧਰਮਯੁੱਧ ਮੋਰਚਾ ਦੇ ਪ੍ਰਧਾਨ ਜ਼ਿਆ ਲਾਲ ਨਾਹਰ ਨੇ ਕਿਹਾ ਕਿ ਭਾਰਤ ਦੀਆਂ ਸਾਰੀਆਂ ਸਮਾਜਿਕ ਸੰਸਥਾਵਾਂ ਅਤੇ ਸਿਆਸੀ ਪਾਰਟੀਆਂ ਬਾਬਾ ਸਾਹਿਬ ਦੇ ਨਾਂ ‘ਤੇ ਰਾਜਨੀਤੀ ਕਰਦੀਆਂ ਹਨ ਅਤੇ ਅਨਸੂਚਿਤ ਜਾਤੀਆਂ ਨੂੰ ਧੋਖਾ ਦੇ ਕੇ ਉਨ੍ਹਾਂ ਦੀਆਂ ਵੋਟਾਂ ਹੜੱਪਦੀਆਂ ਹਨ ਪਰ ਉਨ੍ਹਾਂ ਦਾ ਕਦੇ ਵੀ ਭਲਾ ਨਹੀਂ ਕਰਦੀਆਂ।ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ ਕਿਹਾ ਸੀ ਕਿ ਜਿੰਨੀ ਵੱਡੀ ਗਿਣਤੀ ਹੋਵੇ,ਉਨੀ ਹੀ ਹਿੱਸੇਦਾਰੀ।ਪਰ ਕਿਸੇ ਵੀ ਦਲਿਤ ਜਥੇਬੰਦੀ ਜਾਂ ਆਗੂ ਨੇ ਸਮਾਜ ਦੇ ਆਖਰੀ ਪਾਏਦਾਨ ਸਮੁਦਾਏ(ਵਾਲਮੀਕਿ ਸਮਾਜ)ਦੀ ਅੱਜ ਤੱਕ ਕੋਈ ਸਾਰ ਨਹੀਂ ਲਈ।ਜਦੋਂ ਕਿ ਭਾਰਤ ਵਿੱਚ ਅਨੁਸੂਚਿਤ ਜਾਤੀ ਸਮਾਜ ਦੀ ਇਹ  ਸਭ ਤੋਂ ਵੱਡੀ ਦੂਜੀ ਆਬਾਦੀ ਹੈ।ਨਾਹਰ ਨੇ ਕਿਹਾ ਕਿ ਰਾਸ਼ਟਰੀ ਵਾਲਮੀਕਿ ਧਰਮਯੁੱਧ ਮੋਰਚਾ ਅਜਿਹਾ ਦਲਿਤ ਸੰਗਠਨ ਹੈ ਜੋ ਪੰਜਾਬ ਅਤੇ ਦਿੱਲੀ ਵਿੱਚ ਵੱਧ ਤੋਂ ਵੱਧ ਵੋਟ ਬੈਂਕ ਵੋਟ ਵਾਲੇ ਦਲਿਤ ਸਮਾਜ ਦਾ ਵਿਅਕਤੀ ਮੁੱਖ ਮੰਤਰੀ ਬਣੇ,ਇਸਦੇ ਲਈ ਸਮਾਜ ਨੂੰ ਜਾਗਰੂਕ ਕਰਕੇ ਲਾਮਬੰਦ ਕਰ ਰਿਹਾ ਹੈ।

ਅਸੀਂ ਦਲਿਤ ਸਮਾਜ ਦੀਆਂ ਸਾਰੀਆਂ ਜਾਤੀਆਂ ਨੂੰ ਉਨ੍ਹਾਂ ਦੀ ਆਬਾਦੀ ਦੇ ਅਨੁਪਾਤ ਵਿਚ ਰਾਜਨੀਤਿਕ ਹਿੱਸਾ ਮਿਲੇ ਇਸ ਦੇ ਪੈਰੋਕਾਰ ਹਾਂ।ਰਾਜਨੀਤਿਕ ਸਥਿਤੀ ਜੇਕਰ ਮਜ਼ਬੂਤ ​​ਹੈ ਤਾਂ ਵਿਦਿਅਕ ਤਰੱਕੀ ਵੀ ਪੱਕੀ ਮੰਨਕੇ ਚਲੀਏ ਪਰ ਇਸ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਸਮਾਜਿਕ ਇਕਜੁੱਟਤਾ ਪੈਦਾ ਕਰਨੀ ਪਵੇਗੀ।ਨਾਹਰ ਨੇ ਕਿਹਾ ਕਿ ਮਹਿਲਾ ਸ਼ਕਤੀ ਦਾ ਸਤਿਕਾਰ ਕਰਨ ਨਾਲ ਹੀ ਦੇਸ਼ ਵਿੱਚ ਵਿਕਾਸ ਦਾ ਰਾਹ ਖੁੱਲ੍ਹਦਾ ਹੈ।ਹੁਣ ਸਮਾਜ ਦੀਆਂ ਔਰਤਾਂ ਨੂੰ ਵੀ ਬਰਾਬਰ ਦਾ ਸਤਿਕਾਰ ਮਿਲਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਵਾਲਮੀਕਿ ਸਮਾਜ ਦੋ ਸੌ ਸਾਲਾਂ ਤੋਂ ਗੁਲਾਮੀ ਅਤੇ ਛੂਤ-ਛਾਤ ਦਾ ਜੀਵਨ ਬਤੀਤ ਕਰ ਰਿਹਾ ਹੈ।ਮੋਦੀ ਸਰਕਾਰ ਦੀ ਵਿਸ਼ਵ ਵਿੱਚ ਸਵੱਛਤਾ ਨੂੰ ਲੈ ਕੇ ਜੋ ਅਕਸ ਬਣਿਆ ਹੈ।ਇਸ ਵਿੱਚ ਵਾਲਮੀਕਿ ਸਫ਼ਾਈ ਸੇਵਕਾਂ ਦਾ ਵੀ ਵੱਡਾ ਯੋਗਦਾਨ ਹੈ,ਪਰ ਉਸਨੂੰ ਨਕਾਰ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਅੱਜ ਹਸਪਤਾਲਾਂ ਅਤੇ ਥਾਣਿਆਂ ਵਿੱਚ ਗਰੀਬਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ।ਗ਼ਰੀਬੀ ਦੇਸ਼ ਦੀ ਇਕ ਪੁਰਾਣੀ ਕਿਤਾਬ ਦੀ ਤਰਾਂ ਹੈ, ਜਿਸ ਤੇ ਧੂੜ ਜਮ ਹੋ ਗਈ ਹੈ ਅਤੇ ਉਸਨੂੰ ਪੜ੍ਹਨ ਵਾਲਾ ਕੋਈ ਨਹੀਂ ਹੈ,ਜਿਵੇਂ ਸਾਡੀ ਇਮਤਿਹਾਨ ਹੋਣ ਤੇ ਹੀ ਕਿਤਾਬ ਨਿਕਲਦੀ ਹੈ,ਉਸੇ ਤਰ੍ਹਾਂ ਆਉਂਦੇ ਹੀ ਗਰੀਬਾਂ ਦੀ ਇਹ ਕਿਤਾਬ ਖੁੱਲ੍ਹ ਜਾਂਦੀ ਹੈ।

ਸਿਆਸਤਦਾਨ ਇਨ੍ਹਾਂ ਗਰੀਬਾਂ ਨੂੰ ਤਰ੍ਹਾਂ-ਤਰ੍ਹਾਂ ਦੇ ਵਾਅਦਿਆਂ ਦਾ ਲਾਲਚ ਦੇ ਕੇ ਭਰਮਾਉਂਦੇ ਹਨ ਅਤੇ ਜਿੱਤ ਦੇ ਜਸ਼ਨਾਂ ਤੋਂ ਬਾਅਦ ਇਨ੍ਹਾਂ ਦੀ ਪ੍ਰਵਾਹ ਵੀ ਨਹੀਂ ਕਰਦੇ।ਉਨ੍ਹਾਂ ਕਿਹਾ ਕਿ ਸਿਆਸਤਦਾਨ ਚੋਣਾਂ ਦੌਰਾਨ ਵੱਡੇ-ਵੱਡੇ ਦਾਅਵੇ ਕਰਦੇ ਹਨ ਕਿ ਉਹ ਕਈ ਤਰ੍ਹਾਂ ਦੀਆਂ ਸਕੀਮਾਂ ਲੈ ਕੇ ਆਉਣਗੇ।ਹਰ ਘਰ ਚੁੱਲ੍ਹਾ ਜਗਾਇਆ ਜਾਵੇਗਾ,ਪਾਣੀ ਸਿੱਧਾ ਹਰ ਘਰ ਪਹੁੰਚੇਗਾ।ਉਜਾੜੇ ਹੋਏ ਲੋਕਾਂ ਨੂੰ ਉਹਨਾਂ ਦੇ ਹੱਕ ਮਿਲਣਗੇ,ਪਤਾ ਨਹੀਂ ਕਿੰਨੇ ਵਾਅਦੇ।ਗੁਬਾਰੇ ਵੀ ਫੁਲ ਕੇ ਫਟ ਜਾਣ ਤਾਂ ਆਮ ਗਰੀਬ ਨੂੰ ਤਾਂ ਫੁੱਲਣਾ ਹੀ ਹੈ।ਇਸ ਲਈ ਸਮਾਜ ਦੇ ਲੋਕਾਂ ਨੂੰ ਇਕਜੁੱਟ ਹੋ ਕੇ ਆਪਣੇ ਹੱਕਾਂ ਲਈ ਲੜਨਾ ਪਵੇਗਾ।ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸੋਢੀ, ਸਰਕਲ ਆਗੂ ਬੇਟ ਪ੍ਰੇਮ ਸਿੰਘ ਭੱਟੀ,ਸਰਕਲ ਆਗੂ ਲੱਖਣਕਲਾਂ ਰਾਜ ਕੁਮਾਰ,ਰੌਣਕੀ ਰਾਮ,ਮਲਕੀਤ ਸਿੰਘ,ਲਵਿੰਦਰ ਸਿੰਘ ਸਾਬਾ,ਮੰਗਾ ਜੀ,ਵਰਿੰਦਰ ਰਾਏ,ਰਾਕੇਸ਼ ਹੈਪੀ,ਅਮਨਦੀਪ,ਸਾਬੀ ਭੁਲਾਣਾ,ਅਜੂ,ਮੇਅਰ ਚੰਦ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here