ਟ੍ਰੈਫ਼ਿਕ ਸਿਗਨਲ ਲਾਇਟਾਂ ਨਾਲ ਸ਼ਹਿਰ ਅੰਦਰ ਟ੍ਰੈਫਿਕ ਸਚਾਰੂ ਢੰਗ ਨਾਲ ਚਲੇਗਾ: ਆਪ ਆਗੂ 

ਕਪੂਰਥਲਾ, (ਦ ਸਟੈਲਰ ਨਿਊਜ਼),ਗੌਰਵ ਮੜੀਆ: ਕਪੂਰਥਲਾ ਸ਼ਹਿਰ ਅੰਦਰ ਦਿਨੋ ਦਿਨ ਵੱਧ ਰਹੀ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਸ਼ਹਿਰ ਦੇ ਮੁੱਖ ਤਿੰਨ ਚੋਂਕਾਂ ਚ ਟ੍ਰੈਫ਼ਿਕ ਸਿਗਨਲ ਲਾਈਟਾਂ ਲਗਾਈਆਂ ਗਈਆਂ ਹਨ ਜਿਸ ਨਾਲ ਕਪੂਰਥਲਾ ਚ ਟ੍ਰੈਫ਼ਿਕ ਦਾ ਸੁਧਾਰ ਹੋਵੇਗਾ ਉਕਤ ਗੱਲਾਂ ਦਾ ਪ੍ਰਗਟਾਵਾ ਆਪ ਆਗੂਆਂ ਨੇ ਕੀਤਾ ਇਸ ਮੌਕੇ ਆਪ ਦੇ ਜਿਲਾ ਜੋਇੰਟ ਸਕੱਤਰ ਗੌਰਵ ਕੰਡਾ , ਮਹਿਲਾ ਜਿਲਾ ਪ੍ਰਧਾਨ ਬਲਵਿੰਦਰ ਕੌਰ, ਬਲਾਕ ਇੰਚਾਰਜ ਮਨਿੰਦਰ ਸਿੰਘ, ਸੋਸ਼ਲ ਮੀਡਿਆ ਇੰਚਾਰਜ ਕੁਲਵੰਤ, ਸੁਖ ਅਰਮਾਨ,ਪੂਨਮ,ਬਲਜੀਤ ਆਦਿ ਨੇ ਕਿਹਾ ਭਗਵੰਤ ਮਾਨ ਸਰਕਾਰ ਸੂਬੇ ਅੰਦਰ ਰੋਜਾਨਾ ਲੋਕਹਿਤ ਦੇ ਫੈਸਲੇ ਲੈਕੇ ਚੋਣਾਂ ਤੋਂ ਪਹਿਲਾ ਕੀਤੇ ਸਾਰੇ ਵਾਯਦੇ ਪੂਰੇ ਕਰ ਰਹੀ ਹੈ

Advertisements

ਜਿਸ ਕਰਕੇ ਆਪ ਸਰਕਾਰ ਲੋਕਾਂ ਦੀ ਹਰਮਨ ਪਿਆਰੀ ਸਰਕਾਰ ਬਣਕੇ ਉਭਰੀ ਹੈ ਕਪੂਰਥਲਾ ਦੇ ਟ੍ਰੈਫ਼ਿਕ ਸੁਧਾਰ ਲਈ ਸ਼ਹਿਰ ਦੇ ਮੁੱਖ ਤਿੰਨ ਚੋਂਕਾਂ ਚ ਟ੍ਰੈਫ਼ਿਕ ਸਿਗਨਲ ਲਾਈਟਾਂ ਲਗਾਈਆਂ ਗਈਆਂ ਹਨ ਜਿਸ ਵਿੱਚ ਡੀਸੀ ਚੋਂਕ, ਚਾਰਬਤੀ ਚੋਂਕ, ਸੁਲਤਾਨਪੁਰ ਰੋਡ ਤੇ ਆਨੰਦ ਪਬਲਿਕ ਸਕੂਲ ਚੋਰਾਹੇ ਤੇ ਲਗਾਇਆਂ ਟ੍ਰੈਫ਼ਿਕ ਲਾਇਟਾਂ ਸਰਕਾਰ ਵਲੋਂ ਇੱਕ ਬੇਹਤਰੀਨ ਉਪਰਾਲਾ ਹੈ ਜੋਕਿ ਕਾਫੀ ਸਮੇ ਤੋਂ ਪੁਰਾਣੀ ਇਕ ਲਟਕਦੀ ਮੰਗ ਸੀ ਜਿਸ ਨੂੰ ਆਪ ਸਰਕਾਰ ਨੇ ਪੂਰਾ ਕਰਕੇ ਕਪੂਰਥਲਾ ਵਾਸੀਆਂ ਨੂੰ ਤੋਹਫ਼ਾ ਦਿੱਤਾ ਹੈ 

LEAVE A REPLY

Please enter your comment!
Please enter your name here