ਫੀਲਡ ਸਟਾਫ ਨੂੰ ਲਾਈਨ ਲਿਸਟਿੰਗ ਕਰਨ ਦੇ ਨਿਰਦੇਸ਼ ਜਾਰੀ 

ਕਪੂਰਥਲਾ, (ਦ ਸਟੈਲਰ ਨਿਊਜ਼), ਗੌਰਵ ਮੜੀਆ: ਟੀਕਾਕਰਣ ਕਿਸੇ ਵੀ ਬੀਮਾਰੀ ਤੋਂ ਸੁਰੱਖਿਅਤ ਰਹਿਣ ਦਾ ਪ੍ਰਭਾਵਸ਼ਾਲੀ ਤਰੀਕਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਕਪੂਰਥਲਾ ਡਾ.ਗੁਰਿੰਦਰਬੀਰ ਕੌਰ ਨੇ ਟੀਕਾਕਰਣ ਸ਼ਡਿਊਲ ਵਿਚ 1 ਜਨਵਰੀ 2023 ਤੋਂ ਸ਼ਾਮਲ ਹੋ ਰਹੀ ਨਵੀਂ ਪੋਲੀਓ ਵੈਕਸੀਨ ਦੇ ਸੰਬੰਧ ਵਿਚ ਆਯੋਜਿਤ ਮੀਟਿੰਗ ਦੌਰਾਨ ਕੀਤਾ। ਜਿਕਰਯੋਗ ਹੈ ਕਿ ਇਸ ਮੀਟਿੰਗ ਵਿਚ ਬਲਾਕਾਂ ਤੋਂ ਆਏ ਨੋਡਲ ਅਫਸਰਾਂ, ਬੀ.ਈ.ਈਜ ਅਤੇ ਐਲ.ਐਚ.ਵੀਜ ਨੇ ਭਾਗ ਲਿਆ। ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਦੱਸਿਆ ਕਿ 0-5 ਸਾਲ ਤੱਕ ਦੇ ਛੋਟੇ ਬੱਚਿਆਂ ਦਾ ਸੰਪੂਰਨ ਟੀਕਾਕਰਣ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਰੂਟੀਨ ਟੀਕਾਕਰਣ ਸ਼ਡਿਊਲ ਵਿਚ ਸ਼ਾਮਲ ਇਹ ਟੀਕੇ ਬੱਚਿਆਂ ਨੂੰ ਕਾਲੀ ਖਾਂਸੀ, ਖਸਰਾ, ਰੂਬੈਲਾ, ਟਿਟਨਸ,ਟੀ.ਬੀ, ਹੈਪੇਟਾਈਟਸ ਬੀ, ਹਿਬ, ਗਲਘੋਟੂ ਆਦਿ ਜਾਨਲੇਵਾ ਬੀਮਾਰੀਆਂ ਤੋਂ ਬਚਾਉਂਦੇ ਹਨ। ਉਨ੍ਹਾਂ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕਿ ਪੋਲੀਓ ਜਿਹੀ ਨਾਮੁਰਾਦ ਬੀਮਾਰੀ ਦੇ ਖਾਤਮੇ ਲਈ ਹੁਣ 1 ਜਨਵਰੀ 2023 ਤੋਂ  ਇਸ ਵੈਕਸੀਨ ਦੀ ਤੀਸਰੀ ਡੋਜ ਇੰਜੈਕਸ਼ਨ ਦੇ ਰੂਪ ਵਿਚ ਵੀ ਸ਼ੁਰੂ ਕੀਤੀ ਜਾ ਰਹੀ ਹੈ।

Advertisements

9 ਮਹੀਨੇ ਦੇ ਅੰਤਰਾਲ ਤੇ ਲੱਗੇਗਾ ਟੀਕਾ

ਜਿਕਰਯੋਗ ਹੈ ਕਿ ਪਹਿਲਾ ਨਵਜੰਮੇ ਬੱਚਿਆਂ ਨੂੰ ਡੇਢ ਮਹੀਨੇ ਅਤੇ ਸਾਢੇ 3 ਮਹੀਨੇ ਤੇ ਪੋਲੀਓ ਵੈਕਸੀਨ (ਆਈ.ਪੀ.ਵੀ) ਦੀ ਡੋਜ ਦਿੱਤੀ ਜਾਂਦੀ ਸੀ, ਹੁਣ ਟੀਕਾਕਰਣ ਸ਼ਡਿਊਲ ਵਿਚ 9 ਮਹੀਨੇ ਦੇ ਅੰਤਰਾਲ ਤੇ ਪੋਲੀਓ ਦੀ ਬੂਸਟਰ ਡੋਜ (ਫਰੈਕਸ਼ਨਲ ਇਨਐਕਟੀਵੇਟਿਡ ਪੋਲੀਓ ਵਾਇਰਸ ਵੈਕਸੀਨ) ਡੋਜ਼ ਨੂੰ ਸ਼ਾਮਲ ਕੀਤਾ ਗਿਆ ਹੈ। ਸਿਵਲ ਸਰਜਨ ਡਾ.ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਉਕਤ ਡੋਜ਼ 9 ਮਹੀਨੇ ‘ਤੇ ਲੱਗਣ ਵਾਲੀ ਮੀਜ਼ਲਜ਼ ਰੂਬੇਲਾ ਵੈਕਸੀਨ ਦੇ ਨਾਲ ਲਗਾਈ ਜਾਏਗੀ। ਵਿਸ਼ਵ ਸਿਹਤ ਸੰਗਠਨ ਤੋਂ ਆਏ ਸਰਵੀਲੈਂਸ ਮੈਡੀਕਲ ਅਫਸਰ ਡਾ.ਗਗਨ ਅਤੇ ਜਿਲਾ ਟੀਕਾਕਰਨ ਅਫਸਰ ਡਾ.ਰਣਦੀਪ ਸਿੰਘ ਨੇ ਦੱਸਿਆ ਕਿ ਭਾਰਤ ਵਿਚ ਅੱਜ ਤੋਂ 11 ਸਾਲ ਪਹਿਲਾਂ 13 ਜਨਵਰੀ 2011 ਨੂੰ ਵਾਈਲਡ ਪੋਲੀਓ ਵਾਇਰਸ ਦਾ ਅਖੀਰਲਾ ਕੇਸ ਰਿਪੋਰਟ ਹੋਇਆ ਸੀ, ਉਸ ਤੋਂ ਬਾਅਦ ਭਾਰਤ ਨੂੰ ਪੋਲੀਓ ਮੁਕਤ ਘੋਸ਼ਿਤ ਕਰ ਦਿੱਤਾ ਗਿਆ ਸੀ। ਉਨ੍ਹਾਂ ਜਾਣਕਾਰੀ ਦਿੱਤੀ ਕਿ ਪਿਛਲੇ ਸਮੇਂ ਦੌਰਾਨ ਹੋਈ ਇੰਡੀਆ ਐਕਸਪਰਟ ਐਡਵਾਈਜਰੀ ਗਰੁੱੱਪ ਆਫ ਪੋਲੀਓ ਇਰੈਡੀਕੇਸ਼ਨ ਦੀ ਮੀਟਿੰਗ ਦੌਰਾਨ ਇਸ ਵੈਕਸੀਨ ਨੂੰ ਯੂਨੀਵਰਸਲ ਇੰਮੂਨਾਈਜੇਸ਼ਨ ਪ੍ਰੋਗਰਾਮ ਵਿਚ ਸ਼ਾਮਲ ਕਰਨ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵੈਕਸੀਨ ਨੂੰ ਟੀਕਾਕਰਨ ਸ਼ਡਿਊਲ ਵਿਚ ਸ਼ਾਮਲ ਕਰਨ ਦਾ ਉਦੇਸ਼ ਨਵਜਾਤ ਨੂੰ ਪੋਲੀਓ ਤੋਂ 100 ਫੀਸਦੀ ਸੁਰੱਖਿਆ ਪ੍ਰਦਾਨ ਕਰਨਾ ਹੈ।

ਇਸ ਮੀਟਿੰਗ ਦੌਰਾਨ ਹਾਜਰੀਨ ਨੂੰ 9-12 ਮਹੀਨੇ ਦੇ ਸਾਰੇ ਬੱਚਿਆਂ ਦੀ ਲਾਈਨ ਲਿਸਟਿੰਗ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਅਤੇ ਇਸ ਟੀਕੇ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਕਰਨ ਨੂੰ ਕਿਹਾ ਗਿਆ ਤਾਂ ਜੋ 9-12 ਮਹੀਨੇ ਦੇ ਹਰ ਬੱਚੇ ਨੂੰ ਇਹ ਟੀਕਾ ਲਗਾਉਣਾ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ‘ਤੇ ਡੀਟੀਓ ਡਾ. ਰਣਦੀਪ ਸਿੰਘ, ਐਸਐਮਓ ਡਾ. ਮਨਜੀਤ ਸੋਢੀ,ਐਸਐਮਓ ਡਾ ਗੁਰਦਿਆਲ ਸਿੰਘ, ਐਸਐਮਓ ਡਾ. ਮੋਹਨਪ੍ਰੀਤ ਸਿੰਘ, ਐਸਐਮਓ ਡਾ. ਕਿਰਨਪ੍ਰੀਤ ਕੌਰ ਸੇਖੋਂ, ਐਸਐਮਓ ਡਾ. ਰੀਟਾ ਬਾਲਾ,ਐਸਐਮਓ ਡਾ ਰਵਿੰਦਰਪਾਲ ਸ਼ੁੱਭ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਸੁਖਦਿਆਲ ਸਿੰਘ, ਬੀਸੀਸੀ ਕੁਆਰਡੀਨੇਟਰ ਜੋਤੀ ਅਨੰਦ, ਬੀਈਈ ਰਵਿੰਦਰ ਜੱਸਲ,ਤਰੁਨ ਕਲਸੀ,ਰਜਨੀ ਬਾਲਾ ਸਮੇਤ ਵੱਖ-ਵੱਖ ਬਲਾਕਾਂ ਤੋਂ ਆਏ ਨੌਡਲ ਅਫ਼ਸਰ, ਬੀਈਈਜ਼ ਅਤੇ ਐਲਐਚਵੀਜ਼ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here