ਡੇਮੋਕ੍ਰੇਟਿਕ ਮਲਟੀਪਰਪਜ ਹੈਲਥ ਵਰਕਰ ਯੂਨੀਅਨ ਦੀ ਆਨਲਾਈਨ ਰਿਪੋਰਟਿੰਗ ਸੰਬੰਧੀ ਵਿਸ਼ੇਸ਼ ਮੀਟਿੰਗ ਹੋਈ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼): ਡੇਮੋਕ੍ਰੇਟਿਕ ਮਲਟੀਪਰਪਜ ਹੈਲਥ ਵਰਕਰ (ਮੇਲ ਅਤੇ ਫੀਮੇਲ) ਯੂਨੀਅਨ ਹੁਸ਼ਿਆਰਪੁਰ ਦੀ ਇੱਕ ਵਿਸ਼ੇਸ਼ ਮੀਟਿੰਗ IHIP ਦੀ ਆਨਲਾਈਨ ਰਿਪੋਰਟਿੰਗ ਸੰਬੰਧੀ ਦਫਤਰ ਸਿਵਲ ਸਰਜਨ ਵਿਖੇ ਸਿਵਲ ਸਰਜਨ ਡਾ ਪ੍ਰੀਤ ਮੋਹਿੰਦਰ ਸਿੰਘ ਜੀ ਨਾਲ ਹੋਈ। ਇਸ ਮੀਟਿੰਗ ਵਿੱਚ ਜਿਲ੍ਹਾ ਐਪੀਡਿਮੋਲੇਜਿਸਟ ਡਾ. ਸੈਲੇਸ਼ ਕੁਮਾਰ ਵੀ ਹਾਜ਼ਰ ਰਹੇ। ਸਿਵਲ ਸਰਜਨ ਹੁਸ਼ਿਆਰਪੁਰ ਵਲੋਂ ਮੀਟਿੰਗ ਦੌਰਾਨ ਯੂਨੀਅਨ ਦੇ ਨੁਮਾਇੰਦਿਆਂ ਨਾਲ ਵਿਚਾਰ ਚਰਚਾ ਉਪਰੰਤ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਹੱਲ ਕੀਤੇ ਜਾਣ ਦਾ ਯਕੀਨ ਦੁਆਉਣ ਮਗਰੋਂ ਜਥੇਬੰਦੀ ਵੱਲੋਂ IHIP ਦੀ ਆਨਲਾਈਨ ਰਿਪੋਰਟਿੰਗ ਦਾ ਕੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ।

Advertisements

ਇਸ ਮੌਕੇ ਪੰਜਾਬ ਦੇ ਜਿਲਾ ਪ੍ਰਧਾਨ ਰਾਜਦੀਪ ਸਿੰਘ, ਜਰਨਲ ਸੱਕਤਰ ਪ੍ਰਮੋਦ ਗਿੱਲ, ਸਰਪ੍ਰਸਤ ਰਣਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਸੰਜੀਵ ਠਾਕੁਰ, ਨਰਿੰਦਰ ਸਿੰਘ ਪ੍ਰਧਾਨ ਪੀ.ਐਚ.ਸੀ ਮੰਡ ਪੰਧੇਰ, ਪੀ.ਐਚ.ਸੀ. ਬੁਢਾਵਾੜ ਦੇ ਪ੍ਰਧਾਨ ਸੁਖਵਿੰਦਰ ਢਿਲੋਂ, ਵਿਰਸਾ ਸਿੰਘ ਸਰਪ੍ਰਸਤ  ਪੀ.ਐਚ.ਸੀ. ਮੰਡ ਪੰਧੇਰ ਅਤੇ ਮੁੱਖ ਸਲਾਹਕਾਰ ਵਿਸ਼ਾਲ ਪੂਰੀ, ਤਰੁਣ ਦੀਪ ਸਿੰਘ, ਸੁਨੀਲ ਕੁਮਾਰ, ਹਰਦੀਪ ਸਿੰਘ, ਲਖਵਿੰਦਰ ਸਿੰਘ, ਸ਼ਿਵ ਤੰਤਰ, ਜਗੀਰ ਲਾਲ, ਓਂਕਾਰ ਸਿੰਘ, ਵਿਪਨ ਕੁਮਾਰ, ਉਪਕਾਰ ਸਿੰਘ, ਬਲਜਿੰਦਰ ਸਿੰਘ, ਸੰਦੀਪ ਕੁਮਾਰ ਆਦਿ ਸ਼ਾਮਲ ਸਨ।

LEAVE A REPLY

Please enter your comment!
Please enter your name here