ਸਰਕਾਰੀ ਆਈਟੀਆਈ ਫਿਰੋਜ਼ਪੁਰ ਸ਼ਹਿਰ ਵਿਖੇ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ

ਫਿਰੋਜ਼ਪੁਰ, (ਦ ਸਟੈਲਰ ਨਿਊਜ਼): ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ/ਮਾਡਲ ਕੈਰੀਅਰ ਸੈਂਟਰ, ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਸਰਕਾਰੀ ਆਈ.ਟੀ.ਆਈ.(ਲੜਕੇ) ਦੇ ਸਹਿਯੋਗ ਨਾਲ 22 ਦਸੰਬਰ 2022 ਨੂੰ ਸਰਕਾਰੀ ਆਈ.ਟੀ.ਆਈ. ਫਿਰੋਜ਼ਪੁਰ ਸ਼ਹਿਰ ਵਿਖੇ ਰੋਜਗਾਰ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਜਾਣਕਾਰੀ ਹਰਮੇਸ਼ ਕੁਮਾਰ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਫਿਰੋਜ਼ਪੁਰ ਵੱਲੋਂ ਦਿੱਤੀ ਗਈ।

Advertisements

ਉਨ੍ਹਾਂ ਕਿਹਾ ਕਿ ਇਸ ਰੋਜ਼ਗਾਰ ਮੇਲੇ ਵਿੱਚ ਮੈਟ੍ਰਿਕ, ਬਾਰ੍ਹਵੀਂ, ਆਈ.ਟੀ.ਆਈ., ਗ੍ਰੈਜੂਏਸ਼ਨ ਪਾਸ ਲਗਭਗ 512 ਪ੍ਰਾਰਥੀਆਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਰੁਜ਼ਗਾਰ ਮੇਲੇ ਵਿੱਚ ਆਈਆਂ ਕੰਪਨੀਆਂ ਜੇ.ਐੱਸ. ਹਾਈਡ੍ਰੋ ਸੋਲਰ ਇਲੈਕਟ੍ਰਿਕ ਵਰਕਸ, ਗੱਜਨ ਸਿੰਘ ਮਕੈਨਿਕਸ, ਇੰਡੀਅਨ ਫਾਊਂਡਰੀ ਵਰਕਸ, ਵਰਧਮਾਨ ਟੈਕਸਟਾਈਲ, ਅਗਰਵਾਲ ਸਟੀਲਜ਼, ਬਰਾੜ ਹੁੰਡਈ, ਇੰਡੀਅਨ ਐਕਰੇਲਿਕ ਲਿਮ:, ਐਲ.ਆਈ.ਸੀ., ਐੱਸ.ਬੀ.ਆਈ, ਬਾਏ-ਜੂਸ, ਸੀ.ਐਸ.ਸੀ. ਕੰਪਨੀਆਂ ਵੱਲੋਂ 272 ਪ੍ਰਾਰਥੀਆਂ ਨੂੰ ਮੌਕੇ ‘ਤੇ ਸ਼ਾਰਟਲਿਸਟ ਕੀਤਾ ਗਿਆ ਅਤੇ ਚੁਣੇ ਗਏ ਪ੍ਰਾਰਥੀਆਂ ਨੂੰ ਆਫਰ ਲੈਟਰ ਦਿੱਤੇ ਗਏ। ਇਸ ਤੋਂ ਇਲਾਵਾ ਪ੍ਰਾਰਥੀਆਂ ਦੀ ਮੌਕੇ ‘ਤੇ www.pgrkam.com ਅਤੇ www.ncs.gov.in ਪੋਰਟਲ ‘ਤੇ ਰਜਿਸਟਰੇਸ਼ਨ ਵੀ ਕੀਤੀ ਗਈ।

ਇਸ ਮੌਕੇ ਗੁਰਪ੍ਰੀਤ ਸਿੰਘ ਪ੍ਰਿੰਸੀਪਲ ਆਈ.ਟੀ.ਆਈ. ਅਤੇ ਗੁਰਜੰਟ ਸਿੰਘ ਪਲੇਸਮੈਂਟ ਅਫਸਰ ਵੱਲੋਂ ਮੌਕੇ ‘ਤੇ ਆਏ ਪ੍ਰਾਰਥੀਆਂ ਦੀ ਕਾਊਂਸਲਿੰਗ ਕੀਤੀ ਗਈ। ਐਲ.ਡੀ.ਐੱਮ. ਦਫਤਰ ਅਤੇ ਪੀ.ਐੱਸ.ਡੀ.ਐੱਮ. ਦੇ ਨੁਮਾਇੰਦਿਆਂ ਵੱਲੋਂ ਪ੍ਰਾਰਥੀਆਂ ਨੂੰ ਲੋਨ ਸਕੀਮਾਂ ਅਤੇ ਸਕਿੱਲ ਕੋਰਸਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਰੋਜ਼ਗਾਰ ਮੇਲੇ ਨੂੰ ਕਾਮਯਾਬ ਬਣਾਉਣ ਵਿੱਚ ਮਿਸ ਨੀਰੂ ਮਹਾਜਨ ਯੰਗ ਪ੍ਰੋਫੈਸ਼ਨ, ਚੰਦਰਸ਼ੇਖਰ ਬਜਾਜ ਟੀ.ਪੀ.ਓ., ਪ੍ਰਦੀਪ ਸਿੰਘ ਏ.ਟੀ.ਪੀ.ਓ. ਰਾਜ ਥਿੰਦ, ਮਨੀਸ਼ ਥਿੰਦ ਅਤੇ ਆਈ.ਟੀ.ਆਈ. ਫਿਰੋਜ਼ਪੁਰ ਦੇ ਸਮੂਹ ਸਟਾਫ ਵੱਲੋਂ ਖਾਸ ਯੋਗਦਾਨ ਪਾਇਆ ਗਿਆ।

LEAVE A REPLY

Please enter your comment!
Please enter your name here