ਰੋਜ਼ਗਾਰ ਬਿਊਰੋ ਨੇ ਕਰਵਾਈ ਯੋਗਾ ਕਰੀਅਰ ਵਰਕਸ਼ਾਪ

ਪਟਿਆਲਾ, (ਦ ਸਟੈਲਰ ਨਿਊਜ਼): ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਪਟਿਆਲਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਰਨ ਵਿਖੇ ਯੋਗਾ ਦੇ ਖੇਤਰ ਵਿੱਚ ਕਰੀਅਰ ਦੀਆਂ ਸੰਭਾਵਨਾਵਾਂ ਬਾਰੇ ਵਰਕਸ਼ਾਪ ਕਰਵਾਈ। ਇਸ ਵਰਕਸ਼ਾਪ ਵਿੱਚ ਬਾਰਵੀਂ ਕਲਾਸ ਦੇ 70 ਵਿਦਿਆਰਥੀਆਂ ਨੇ ਭਾਗ ਲਿਆ।ਇਸ ਮੌਕੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਯੋਗਾ ਵਿਭਾਗ ਦੇ ਮੁਖੀ ਡਾ. ਚਾਰੂ ਸ਼ਰਮਾ ਨੇ ਵਿਦਿਆਰਥੀਆਂ ਨੂੰ ਯੋਗਾ ਦੇ ਫਾਇਦੇ ਅਤੇ ਇਸ ਖੇਤਰ ਵਿੱਚ ਕਰੀਅਰ ਦੀਆਂ ਸੰਭਨਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

Advertisements

ਡਾ. ਚਾਰੂ ਸ਼ਰਮਾ ਨੇ ਇਸ ਤੋਂ ਇਲਾਵਾ ਪ੍ਰੀਖਿਆਂ ਦੇ ਦਿਨਾਂ ਵਿੱਚ ਆਪਣੇ ਆਪ ਨੂੰ ਪ੍ਰੇਰਿਤ ਰਖਣ ਲਈ ਮੈਡੀਟੇਸ਼ਨ ਕਰਨ ਅਤੇ ਤਣਾਅਮੁਕਤ ਰੱਖਣ ਦੇ ਤਰੀਕੇ ਦੱਸੇ ਅਤੇ ਵਿਦਿਆਰਥੀਆਂ ਨੂੰ ਯੋਗਾ ਸਿਖਾਇਆ।ਇਸ ਤੋਂ ਇਲਾਵਾ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਦੇ ਕਰੀਅਰ ਕਾਉਂਸਲਰ ਡਾ. ਰੂਪਸੀ ਪਹੂਜਾ ਨੇ ਬਾਰਵੀਂ ਤੋਂ ਬਾਅਦ ਕਰੀਅਰ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਇਸ ਮੌਕੇ ਸਿੱਖਿਆ ਵਿਭਾਗ ਦੇ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਇੰਦਰਪ੍ਰੀਤ ਸਿੰਘ ਵੀ ਮੌਜੂਦ ਸਨ। ਸਕੂਲ ਅਧਿਆਪਕਾਂ ਨੇ ਡਾ. ਚਾਰੂ ਸ਼ਰਮਾ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਅਜਿਹੇ ਹੋਰ ਯੋਗਾ ਕੈਂਪਾ ਨੂੰ ਸਕੂਲ ਵਿੱਚ ਲਗਾਉਣ ਬਾਰੇ ਕਿਹਾ।

LEAVE A REPLY

Please enter your comment!
Please enter your name here