ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਖਪਤਕਾਰਾਂ ਨੂੰ ਵੰਡੇ ਜਾ ਰਹੇ ਰਾਸ਼ਨ ਦਾ ਅਧੀਨ ਸਕੱਤਰ ਨੇ ਕੀਤਾ ਨਿਰੀਖਣ

ਪਟਿਆਲਾ(ਦ ਸਟੈਲਰ ਨਿਊਜ਼): ਭਾਰਤ ਸਰਕਾਰ ਦੇ ਖੁਰਾਕ ਸਿਵਲ ਸਪਲਾਈਜ਼ ਵਿਭਾਗ ਦੇ ਅਧੀਨ ਸਕੱਤਰ ਰਾਜੇਸ਼ ਕੁਮਾਰ ਪੰਧੀਰ ਵੱਲੋਂ ਅੱਜ ਪਟਿਆਲਾ ਜ਼ਿਲ੍ਹੇ ਦੇ ਕੇਂਦਰ ਪਟਿਆਲਾ, ਅਜਰਾਵਰ ਅਤੇ ਘਨੌਰ ਦੇ ਰਾਸ਼ਨ ਡਿਪੂਆਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਡਾਇਰੈਕਟਰ (ਫੀਲਡ), ਖੁਰਾਕ ਤੇ ਸਪਲਾਈਜ਼ ਪਟਿਆਲਾ ਡਵੀਜ਼ਨ ਮਨੀਸ਼ ਨਰੂਲਾ ਅਤੇ ਜ਼ਿਲ੍ਹਾ ਕੰਟਰੋਲਰ ਖੁਰਾਕ ਤੇ ਸਪਲਾਈਜ਼ ਪਟਿਆਲਾ ਡਾ. ਰਵਿੰਦਰ ਕੌਰ ਵੀ ਮੌਜੂਦ ਸਨ। ਅਧੀਨ ਸਕੱਤਰ ਰਾਜੇਸ਼ ਕੁਮਾਰ ਪੰਧੀਰ ਨੇ ਦੱਸਿਆ ਕਿ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ ਪੰਜ ਹਜ਼ਾਰ ਰਾਸ਼ਨ ਡਿਪੂਆਂ ਦਾ ਦੌਰਾ ਕੀਤਾ ਜਾਣਾ ਹੈ ਇਸੇ ਲੜੀ ਤਹਿਤ ਅੱਜ ਪਟਿਆਲਾ ਜ਼ਿਲ੍ਹੇ ਦੇ ਅਜਰਾਵਰ ਅਤੇ ਘਨੌਰ ਦੇ ਰਾਸ਼ਨ ਡਿਪੂਆਂ ਦੀ ਜਾਂਚ ਕੀਤੀ ਗਈ ਹੈ।
ਇਸ ਮੌਕੇ ਉਨ੍ਹਾਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਖਪਤਕਾਰਾਂ ਨੂੰ ਵੰਡੇ ਜਾ ਰਹੇ ਰਾਸ਼ਨ  ਦਾ ਨਿਰੀਖਣ ਕੀਤਾ ਅਤੇ ਰਾਸ਼ਨ ਵੰਡ ਪ੍ਰਣਾਲੀ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਸੁਝਾਅ ਪੁੱਛੇ ਗਏ। ਇਸ ਮੌਕੇ ਉਨ੍ਹਾਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਵੰਡੀ ਜਾ ਰਹੀ ਕਣਕ ਪ੍ਰਤੀ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਓ.ਐਨ.ਓ.ਆਰ.ਸੀ ਤਹਿਤ ਖਪਤਕਾਰਾਂ ਨੂੰ ਦਿੱਤੇ ਜਾ ਰਹੇ ਲਾਭ ਦੀ ਸ਼ਲਾਘਾ ਕੀਤੀ। ਦੌਰੇ ਦੌਰਾਨ ਕਨ੍ਹਈਆ ਗੁਪਤਾ, ਵਰਿੰਦਰਪਾਲ ਕੌਰ, ਜਸਪਾਲ ਕੌਰ ਤੇ ਸ਼੍ਰੀਮਤੀ ਮੋਨਿਕਾ, ਮੰਨੂ ਮੋਦਗਿੱਲ,  ਰਿਸ਼ਵ ਕੋਹਲੀ ਵੀ ਮੌਜੂਦ ਸਨ।

Advertisements

LEAVE A REPLY

Please enter your comment!
Please enter your name here