ਭਾਜਪਾ ਨੇਤਾ ਉਮੇਸ਼ ਸ਼ਾਰਦਾ ਨੇ ਪੀਐਮ ਮੋਦੀ ਦੀ ਮਾਂ ਦੇ ਦੇਹਾਂਤ ਤੇ ਕੀਤਾ ਦੁੱਖ ਪ੍ਰਗਟ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ  ਮੜੀਆ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਹੀਰਾਬੇਨ ਦਾ ਸ਼ੁੱਕਰਵਾਰ ਸਵੇਰੇ ਦਿਹਾਂਤ ਹੋ ਗਿਆ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਦਾ 100 ਸਾਲ ਦੀ ਉਮਰ ਵਿੱਚ ਅਹਿਮਦਾਬਾਦ ਦੇ ਯੂ ਐਨ ਮਹਿਤਾ ਹਸਪਤਾਲ ਵਿੱਚ ਦਿਹਾਂਤ ਹੋ ਗਿਆ।ਭਾਜਪਾ ਦੇ ਸਾਬਕਾ ਸੂਬਾ ਸਕੱਤਰ ਅਤੇ ਸੂਬਾ ਕਾਰਜਕਾਰਨੀ ਮੈਂਬਰ ਉਮੇਸ਼ ਸ਼ਾਰਦਾ ਨੇ ਨਰਿੰਦਰ ਮੋਦੀ ਦੀ ਮਾਤਾ ਹੀਰਾਬੇਨ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਤਿਕਾਰਯੋਗ ਮਾਤਾ ਸ਼੍ਰੀਮਤੀ ਹੀਰਾਬੇਨ ਜੀ ਦਾ ਦੇਹਾਂਤ ਬਹੁਤ ਦੁਖਦਾਈ ਹੈ।ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ,ਇਸ ਦੁੱਖ ਦੀ ਘੜੀ ਵਿੱਚ ਪ੍ਰਧਾਨ ਮੰਤਰੀ,ਪਰਿਵਾਰਕ ਮੈਂਬਰਾਂ, ਸ਼ੁਭਚਿੰਤਕਾਂ ਅਤੇ ਸਮਰਥਕਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।ਉਨ੍ਹਾਂ ਕਿਹਾ ਕਿ ਇੱਕ ਪੁੱਤਰ ਲਈ ਮਾਂ ਪੂਰੀ ਦੁਨੀਆਂ ਹੁੰਦੀ ਹੈ।

Advertisements

ਇੱਕ ਮਾਂ ਦੀ ਮੌਤ ਇੱਕ ਪੁੱਤਰ ਲਈ ਇੱਕ ਅਸਹਿ ਅਤੇ ਨਾ ਪੂਰਿਆ ਜਾਣ ਵਾਲਾ ਘਾਟਾ ਹੁੰਦਾ ਹੈ।ਉਨ੍ਹਾਂ ਕਿਹਾ ਕਿ ਮਾਤਾ ਹੀਰਾਬੇਨ ਦਾ ਸੰਘਰਸ਼ਮਈ ਅਤੇ ਨੇਕ ਜੀਵਨ ਹਮੇਸ਼ਾ ਪ੍ਰੇਰਨਾ ਸਰੋਤ ਰਿਹਾ ਹੈ, ਜਿਨ੍ਹਾਂ ਦੇ ਪਿਆਰ ਅਤੇ ਇਮਾਨਦਾਰੀ ਨੇ ਨਾਲ ਦੇਸ਼ ਨੂੰ ਇੱਕ ਸਫਲ ਅਗਵਾਈ ਮਿਲੀ।ਮਾਂ ਦਾ ਵਿਛੋੜਾ ਨਾ ਪੂਰਾ ਹੋਣ ਵਾਲਾ ਘਾਟਾ ਹੈ,ਇਸ ਕਮੀ ਨੂੰ ਭਰਨਾ ਅਸੰਭਵ ਹੈ।ਉਨ੍ਹਾਂ ਕਿਹਾ ਕਿ ਮਾਂ ਹੀ ਉਹ ਹੈ ਜੋ ਮਨੁੱਖ ਦੇ ਜੀਵਨ ਨੂੰ ਕਦਰਾਂ-ਕੀਮਤਾਂ ਨਾਲ ਪਾਲਦੀ ਹੈ।ਹੀਰਾਬਾ ਦਾ ਨੇਕ ਜੀਵਨ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ।ਉਮੇਸ਼ ਸ਼ਾਰਦਾ ਨੇ ਕਿਹਾ ਕਿ ਮਾਂ ਇੱਕ ਅਜਿਹਾ ਸ਼ਬਦ ਹੈ ਅਤੇ ਇਸ ਦੀ ਗੋਦ ਵਿੱਚ ਇੱਕ ਐਸਾ ਸਕੂਨ ਹੈ,ਜੋ ਨਾ ਸਿਰਫ਼ ਅਸੀਸ ਦਿੰਦਾ ਹੈ ਸਗੋਂ ਇੱਕ ਬੀਜ ਵਾਂਗ ਮਨੁੱਖਤਾ ਨੂੰ ਜਨਮ ਦੇਣ ਤੋਂ ਲੈ ਕੇ ਇਸ ਦਾ ਪਾਲਣ ਪੋਸ਼ਣ ਵੀ ਕਰਦਾ ਹੈ,ਅਜਿਹੀ ਹੀ ਸ਼ਖ਼ਸੀਅਤ ਦੀ ਮਾਲਕ ਸੀ ਮਾਤਾ ਹੀਰਾਬਾ।

LEAVE A REPLY

Please enter your comment!
Please enter your name here