ਹੈਰੀਟੇਜ ਸਿਟੀ ਦੇ ਸ਼ਾਲੀਮਾਰ ਐਵੀਨਿਊ ਵਿਖ਼ੇ ਕਰਵਾਇਆ ਗਿਆ ਸਲਾਨਾ ਵਿਸ਼ਾਲ ਜਾਗਰਣ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਹੈਰੀਟੇਜ ਸਿਟੀ ਦੇ ਸ਼ਾਲੀਮਾਰ ਐਵੀਨਿਊ ਵਿਖ਼ੇ ਸਲਾਨਾ ਵਿਸ਼ਾਲ ਜਾਗਰਣ ਕਰਵਾਇਆ ਗਿਆ। ਜਾਗਰਣ ਦੋਰਾਨ ਪਹੁੰਚੀਆਂ ਮੰਡਲੀਆਂ ਵੱਲੋਂ ਸ਼ਬਦ ਗਾਇਨ ਕਰਨ ਤੇ ਮਾਤਾ ਜੀ ਦੇ ਭਗਤ ਮਹਿਮਾ ਸੁਣਕੇ ਝੂਮ ਉੱਠੇ।ਜਾਗਰਣ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸੇਵਾਦਾਰ ਹਲਕਾ ਕਪੂਰਥਲਾ ਸ਼੍ਰੋਮਣੀ ਅਕਾਲੀ ਦਲ ਅਵੀ ਰਾਜਪੂਤ ਨੇ ਬੋਲਦਿਆਂ ਮਾਤਾ ਦੇ ਸਾਲਾਨਾ ਜਾਗਰਣ ਦੀ ਵਧਾਈ ਦਿੰਦਿਆਂ ਕਿਹਾ ਅਜਿਹੇ ਧਾਰਮਿਕ ਆਯੋਜਨਾਂ ਨਾਲ ਨਵੀਂ ਪੀੜ੍ਹੀ ਨੂੰ ਧਰਮ ਦੇ ਸੰਬੰਧ ਵਿੱਚ ਜਾਣਕਾਰੀ ਹਾਸਲ ਹੁੰਦੀ ਹੈ ਅਤੇ ਉਹ ਗਲਤ ਕਾਰਜ ਕਰਣ ਤੋਂ ਡਰਦੇ ਹਨ।ਅਵੀ ਰਾਜਪੂਤ ਨੇ ਕਿਹਾ ਕਿ ਅਸੀਂ ਵਡਭਾਗੇ ਹਾਂ ਕਿ ਇਸ ਮਹਾਨ ਗੁਰੂਆਂ ਪੀਰਾਂ ਦੀ ਧਰਤੀ ਤੇ ਸਾਡਾ ਜਨਮ ਹੋਇਆ ਸੋ ਸਾਨੂੰ ਸਾਰਿਆਂ ਨੂੰ ਮਨੁੱਖਤਾ ਦੇ ਭਲੇ ਲਈ ਕੰਮ ਕਰਨੇ ਚਾਹੀਦੇ ਤਾਂ ਜੋ ਦੂਸਰਿਆਂ ਦਾ ਵੀ ਭਲਾ ਹੋ ਸਕੇ।

Advertisements

ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਚ ਜ਼ਰੂਰਤ ਹੈ ਕਿ ਸਮੂਹ ਸਮਾਜ ਸੇਵੀ ਸੰਸਥਾਵਾਂ ਮਨੁੱਖਤਾ ਦੇ ਭਲੇ ਲਈ ਇੱਕਜੁਟ ਹੋ ਕੇ ਕੰਮ ਕਰਨ ਕਿਉਂਕਿ ਅੱਜ ਵੀ ਕਈ ਗ਼ਰੀਬ ਪਰਿਵਾਰ ਇਲਾਜ ਤੇ ਵਿਦਿਆਰਥੀਆਂ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਸਿੱਖਿਆ ਤੋਂ ਵਾਂਝੇ ਹਨ,ਜਿਨ੍ਹਾਂ ਲਈ ਸਾਨੂੰ ਇਕਜੁਟ ਹੋਣ ਦੀ ਲੋੜ ਹੈ।ਇਸ ਦੌਰਾਨ ਪ੍ਰਬੰਧਕਾਂ ਵੱਲੋ ਜਿਨ੍ਹਾਂ ਵਿੱਚ ਕਰਨ, ਸਤੀਸ਼ ਭੱਟੀ, ਨੀਤੂ ਚੋਪੜਾ,ਨਿਤਿਨ ਚੋਪੜਾ ਨੇ ਅਵੀ ਰਾਜਪੂਤ ਅਤੇ ਉਹਨਾਂ ਦੀ ਟੀਮ ਨੂੰ ਮਾਤਾ ਰਾਣੀ ਜੀ ਦੀ ਚੁਨਰੀ ਭੇਟ ਕਰਕੇ ਮਾਣ ਸਨਮਾਨ ਦਿੱਤਾ।ਇਸ ਮੌਕੇ ਅਸ਼ੋਕ ਸ਼ਰਮਾ, ਮਨਜੀਤ ਸਿੰਘ ਕਾਲਾ, ਗਗਨਦੀਪ ਰਾਜਪੂਤ, ਧੀਰਜ ਨਈਅਰ, ਸੁਮੀਤ ਕਪੂਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here