ਸ਼ਾਲੀਮਾਰ ਐਵੇਨਿਊ ਵੈਲਫੇਅਰ ਸੋਸਾਇਟੀ ਦੀ ਨਵੇਂ ਸਾਲ ਦੀ ਆਮਦ ਤੇ ਹੋਈ ਮੀਟਿੰਗ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਕਪੂਰਥਲਾ ਗੌਰਵ ਮੜੀਆ ਸ਼ਾਲੀਮਾਰ ਐਵੇਨਿਊ ਵੈਲਫੇਅਰ ਸੋਸਾਇਟੀ ਦੀ ਨਵੇਂ ਸਾਲ ਦੀ ਆਮਦ ਤੇ ਪ੍ਰਧਾਨ ਰਾਕੇਸ਼ ਸ਼ਰਮਾ ਦੀ ਅਗਵਾਈ ਚ ਮਾਸਿਕ ਮੀਟਿੰਗ ਹੋਈ। ਜਿਸ ਵਿਚ ਪ੍ਰਧਾਨ ਰਾਕੇਸ਼ ਸ਼ਰਮਾ ਨੇ ਕਾਲੋਨੀ ਨਿਵਾਸੀਆਂ ਤੇ ਸੋਸਾਇਟੀ ਅਹੁਦੇਦਾਰਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਤੇ ਕਾਮਨਾ ਕੀਤੀ ਕਿ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆਂ ਤੇ ਤੰਦਰੁਤੀ ਭਰਿਆ ਹੋਵੇ।

Advertisements

ਇਸ ਮੌਕੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ ਤੇ ਵਾਰਡ ਦੇ ਕੌਂਸਲਰ ਵੀਨਾ ਸਲਵਾਨ ਵੀ ਵਿਸ਼ੇਸ਼ ਤੋਰ ਤੇ ਹਾਜ਼ਿਰ ਹੋਏ ਤੇ ਸਮੂਹ ਕਾਲੋਨੀ ਨਿਵਾਸੀਆਂ ਨੂੰ ਨਵੇਂ ਵਰ੍ਹੇ ਦੀ ਮੁਬਾਰਕਬਾਦ ਦਿੱਤੀ। ਪ੍ਰਧਾਨ ਰਾਕੇਸ਼ ਸ਼ਰਮਾ ਨੇ ਕਿਹਾ ਕਿ ਨਾਇਯਰ ਗਲੀ ਦੇ ਨੇੜੇ ਤੇੜੇ ਸੀਵਰੇਜ਼ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਹੁਣ ਜਲਦ ਪੱਕੀ ਸੜਕ ਨਗਰ ਨਿਗਮ ਵਲੋਂ ਬਣਾ ਦਿੱਤੀ ਜਾਏਗੀ। ਇਸ ਮੌਕੇ ਚੇਅਰਮੈਨ ਜੀ ਐਸ ਬੰਨੁ,ਪੰਡਿਤ ਸਰਦਾਰੀ ਲਾਲ,ਆਤਮਾ ਰਾਮ, ਗੁਰਿੰਦਰ ਸਿੰਘ,ਅੰਜੂ ਸ਼ਰਮਾ,ਰਵਿੰਦਰ ਸ਼ਰਮਾ,ਜਸਵਿੰਦਰ ਸਿੰਘ,ਨਰਿੰਦਰ ਠਾਕੁਰ ਬੰਟੀ,ਦਲੀਪ ਸਿੰਘ ਦੇਵਾ,ਅਰਜੁਨ ਸਿੰਘ,ਵਿਨੋਦ ਅੱਗਰਵਾਲ,ਅਮਨ ਬਜਾਜ, ਰਮਨ ਨਈਅਰ, ਸਮੇਤ ਕਾਲੋਨੀ ਨਿਵਾਸੀ ਹਾਜ਼ਿਰ ਸਨ।  

LEAVE A REPLY

Please enter your comment!
Please enter your name here