ਨਸ਼ਾ ਤਸਕਰੀ ਵਿੱਚ ਨਾਮਜ਼ਦ ਲੋਕਾਂ ਦੀ ਜਾਇਦਾਦ ਨੂੰ ਕੁਰਕ ਕਰਨ ਦੇ ਫੈਸਲੇ ਦਾ ਆਪ ਆਗੂਆਂ ਨੇ ਕੀਤਾ ਸਵਾਗਤ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਣ ਵਲੋ ਸੂਬੇ ਵਿਚ ਨਸ਼ਾ ਤਸਕਰੀ ਵਿੱਚ ਨਾਮਜ਼ਦ ਲੋਕਾਂ ਦੀਆਂ ਜਾਇਦਾਦ ਨੂੰ ਕੁਰਕ ਕਰਨ ਦੇ ਫੈਸਲੇ ਦਾ ਸਮਰਥਨ ਕਰਦਿਆਂ ਹੋਇਆ ਕਪੂਰਥਲਾ ਦੇ ਆਪ ਆਗੂਆਂ ਪਰਵਿੰਦਰ ਸਿੰਘ ਢੋਟ, ਸੂਬਾ ਸਕੱਤਰ ਗੁਰਪਾਲ ਸਿੰਘ ਇੰਡੀਅਨ ਅਤੇ ਜਿਲਾ ਕਪੂਰਥਲਾ ਦੇ ਵਪਾਰ ਮੰਡਲ ਦੇ ਪ੍ਰਧਾਨ ਕੰਵਰ ਇਕਬਾਲ ਨੇ ਕਿਹਾ ਕਿ ਇਸ ਨਾਲ ਸੂਬੇ ਵਿਚ ਨਸ਼ੇ ਦੇ ਕਾਰੋਬਾਰ ਤੇ ਠੱਲ ਤਾਂ ਪਵੇਗੀ ਹੀ ਇਸ ਦੇ ਨਾਲ ਨਾਲ ਇਸ ਕਾਲੇ ਕਾਰੋਬਾਰ ਤੋ ਕੀਤੀ ਕਾਲੀ ਕਮਾਈ ਤੇ ਉਸ ਤੋਂ ਬਣਾਈ ਜਾਇਦਾਦ ਦੇ ਖ਼ਤਮ ਹੋਣ ਨਾਲ ਇਹਨਾ ਨਸ਼ਾ ਤਸਕਰਾਂ ਨੂੰ ਆਰਥਿਕ ਤੇ ਮਾਨਸਿਕ ਨੁਕਸਾਨ ਦਾ ਸਾਹਮਣਾ ਵੀ ਕਰਨਾ ਪਵੇਗਾ ਜੌ ਕੀ ਇਹਨਾ ਦੇ ਹੋਂਸਲੇ ਨੂੰ ਤੋੜਨ ਵਿਚ ਕਾਰਗਾਰ ਸਾਬਿਤ ਹੋਵੇਗਾ । ਆਪ ਆਗੂਆਂ ਨੇ ਇਹ ਵੀ ਕਿਹਾ ਕਿ ਵੈਸੇ ਵੀ ਪੂਰੇ ਪੰਜਾਬ ਦੇ ਵਿਚ ਕਰੋੜਾ ਦੀ ਕੀਮਤ ਵਾਲੀ ਨਸ਼ਕਰਾ ਤਸਕਰਾਂ ਦੀ ਜਮੀਨ ਜਾਇਦਾਦ ਪੰਜਾਬ ਪੁਲਿਸ ਵਲੋ ਪਹਿਲਾ ਵੀ ਕੁਰਕ ਕੀਤੀ ਗਈ ਹੈ ਜਿਸ ਨਾਲ ਬਹੁਤ ਸਾਰੇ ਨਸ਼ਾ ਤਸਕਰਾਂ ਦੇ ਹਾਲਾਤਾਂ ਮਾੜੇ ਹੋ ਚੁੱਕੇ ਹਨ ।

Advertisements

ਆਪ ਬੁਲਾਰਿਆਂ ਨੇ ਕਿਹਾ ਕਿ ਮੁੱਖ ਮੰਤਰੀ ਵਲੋ ਇਹ ਵੀ ਅਪੀਲ ਕੀਤੀ ਗਈ ਹੈ ਕੀ ਸੂਬੇ ਦੀਆਂ ਗ੍ਰਾਮ ਪੰਚਾਇਤਾ ਵੀ ਇਸ ਮੁਹਿੰਮ ਵਿਚ ਸਾਥ ਦਿੰਦੀਆਂ ਹੋਈਆਂ ਆਪਣੇ ਆਪਣੇ ਪਿੰਡਾਂ ਵਿਚ ਨਸ਼ਿਆ ਖਿਲਾਫ ਮਤੇ ਪਾਉਣ ਤੇ ਇਸ ਤਰਹਾਂ ਦਾ ਕੰਮ ਕਰਨ ਵਾਲੀਆਂ ਪੰਚਾਇਤਾਂ ਨੂੰ ਜਿਥੇ ਵੱਖ ਵੱਖ ਵਿਕਾਸ ਗ੍ਰਾਂਟਾਂ ਵਿਚ ਤਰਜੀਹ ਦਿੱਤੀ ਜਾਵੇਗੀ ਉਥੇ ਹੀ ਉਹਨਾ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾਵੇਗੀ ਜਿਸ ਨਾਲ ਬਹੁਤ ਸਾਰੀਆਂ ਪੰਚਾਇਤਾ ਇਸ ਮੁਹਿੰਮ ਵਿਚ ਸਰਕਾਰ ਨਾਲ ਆਪਣਾ ਯੋਗਦਾਨ ਦੇਣ ਲਈ ਤਿਆਰ ਹੋ ਰਹੀਆਂ ਹਨ । ਆਪ ਆਗੂਆਂ ਨੇ ਦਾਅਵਾ ਕੀਤਾ ਕਿ ਉਹਨਾ ਵਲੋ ਕਪੂਰਥਲਾ ਦੀਆ ਪੰਚਾਇਤਾ ਨਾਲ ਰਾਬਤਾ ਕਾਇਮ ਕਰਕੇ ਉਹਨਾ ਨੂੰ ਇਸ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਬਹੁਤ ਸਾਰੀਆਂ ਪੰਚਾਇਤਾ ਇਸ ਮੁਹਿੰਮ ਵਿਚ ਜਲਦ ਹੀ ਭਾਗ ਲੈਂਦਿਆ ਹੋਇਆ ਨਸ਼ਿਆ ਖਿਲਾਫ ਮਤੇ ਪਾਉਣਗੀਆਂ ਜਿਸ ਨਾਲ ਪਿੰਡ ਪੱਧਰ ਤਕ ਇਹਨਾ ਨਸ਼ੇ ਦੇ ਸੌਦਾਗਰਾਂ ਦਾ ਸਫਾਇਆ ਹੋ ਸਕੇਗਾ ਉਹਨਾ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਨਸ਼ੇ ਦੇ ਖਾਤਮੇ ਦੇ ਨਾਮ ਤੇ ਕੇਵਲ ਨਸ਼ਾ ਤਸਕਰਾਂ ਨਾਲ ਅੱਖ ਮਿਚੋਲੀ ਖੇਡੀ ਹੈ ਅਤੇ ਨਸ਼ੇ ਦੇ ਇਸ ਕਾਰੋਬਾਰ ਨੂੰ ਖਤਮ ਕਰਨ ਦੀ ਬਜਾਏ ਉਹਨਾਂ ਨਾਲ ਆਪਣੀ ਹਿਸੇਦਾਰੀ ਰੱਖ ਕੇਵਲ ਤੇ ਕੇਵਲ ਇਸ ਕਾਲੇ ਕਾਰੋਬਾਰ ਨੂੰ ਅੱਗੇ ਵਧਾਇਆ ਹੈ ਅਤੇ ਨਸ਼ੇ ਦੇ ਖਾਤਮੇ ਦੇ ਨਾਮ ਤੇ ਝੂਠੇ ਡਰਾਮੇਬਾਜੀ ਕਰ ਆਮ ਲੋਕਾਂ ਦੀਆ ਭਾਵਨਾਵਾਂ ਨਾਲ ਖੇਡ ਖੇਡਿਆ ਹੈ । ਆਪ ਆਗੂਆਂ ਦੀ ਇਸ ਸੰਖੇਪ ਮੀਟਿੰਗ ਵਿੱਚ ਰਿਟਾਇਰਡ ਡੀ ਐਸ ਪੀ ਗੁਰਨਾਮ ਸਿੰਘ , ਰਿਟਾਇਰਡ ਇੰਸਪੈਕਟਰ ਪ੍ਰੇਮ ਸ਼ਰਮਾ , ਪ੍ਰਿੰਸੀਪਲ ਰਾਕੇਸ਼ ਕੁਮਾਰ  ਅਨਮੋਲ ਗਿੱਲ , ਜਗਦੇਵ ਥਾਪਰ ਅਤੇ ਹੋਰ ਹਾਜ਼ਰ ਸਨ ।

LEAVE A REPLY

Please enter your comment!
Please enter your name here