ਸੀ.ਪੀ.ਆਈ. (ਐਮ) ਤਹਿਸੀਲ ਕਮੇਟੀ ਹੁਸ਼ਿਆਰਪੁਰ ਦੀ ਜਨਰਲ ਮੀਟਿੰਗ ਬਾਡੀ ਦੀ ਮੀਟਿੰਗ ਦੇ ਅਹਿਮ ਫੈਸਲੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਸੀ.ਪੀ.ਆਈ. (ਐਮ) ਤਹਿਸੀਲ ਕਮੇਟੀ ਹੁਸ਼ਿਆਰਪੁਰ ਦੀ ਜਨਰਲ ਮੀਟਿੰਗ ਬਾਡੀ ਦੀ ਮੀਟਿੰਗ ਸਾਥੀ ਸੰਜੀਵ ਕੁਮਾਰ ਸੋਨੂੰ ਦੀ ਪ੍ਰਧਾਨਗੀ ਹੇਠ ਸ਼ਹੀਦ ਸਾਥੀ ਚਨਣ ਸਿੰਘ ਧੂਤ ਭਵਨ ਹੁਸ਼ਿਆਰਪੁਰ ਵਿਖੇ ਹੋਈ। ਸੱਭ ਤੋਂ ਪਹਿਲਾਂ ਤਹਿਸੀਲ ਕਮੇਟੀ ਦੇ ਸਵਰਗ ਸੁਧਾਰ ਚੁੱਕੇ ਸਾਥੀ ਰਾਮ ਸਿੰਘ ਕਢਿਆਣਾ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਖੜ੍ਹੇ ਹੋ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਪਾਰਟੀ ਸੂਬਾ ਕਮੇਟੀ ਮੈਂਬਰ ਸਾਥੀ ਗੁਰਮੇਸ਼ ਸਿੰਘ ਨੇ ਜਿੱਥੇ ਅਥੱਜ ਦੀ ਰਾਜਨੀਤਕ ਸਥਿਤੀ ਬਾਰੇ ਵਿਚਾਰ ਪੇਸ਼ ਕੀਤੇ ਉੱਥੇ ਮੈਂਬਰਸ਼ਿਪ ਦੀ ਨਵੀਨੀਕਰਨ ਦੀ ਮੀਟਿੰਗ ਨੂੰ ਪਾਰਟੀ ਜੱਥੇਬੰਦੀ ਅੰਦਰ ਪਾਰਟੀ ਬ੍ਰਾਂਚ ਦੀ ਮਹੱਤਤਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।

Advertisements

ਮੀਟਿੰਗ ਦੇ ਫੈਸਲਿਆਂ ਦੀ ਜਾਣਕਾਰੀ ਦਿੰਦਿਆ ਤਹਿਸੀਲ ਸਕੱਤਰ ਸਾਥੀ ਕਮਲਜੀਤ ਸਿੰਘ ਰਾਜਪੁਰ ਭਾਈਆਂ ਨੇ ਦਸਿਆ ਕਿ 11 ਫਰਵਰੀ 2023 ਨੂੰ ਜਲੰਧਰ ਵਿਖੇ ਕੀਤੀ ਜਾ ਰਹੀਂ ਜਨਤੱਕ ਜੱਥੇਬੰਦੀਆਂ ਦੀ ਕਨਵੈਨਸ਼ਨ ਵਿੱਚ ਦੋ ਵਹੀਕਲ ਲੈ ਕੇ ਜਾਣ ਦਾ ਫੈਸਲਾ ਕੀਤਾ ਗਿਆ। 23 ਮਾਰਚ 2023 ਨੂੰ ਹੁਸ਼ਿਆਰਪੁਰ ਵਿੱਚ ਸ਼ਹੀਦੇ ਆਜ਼ਮ ਸ: ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦਾ ਸ਼ਹੀਦੀ ਦਿਵਸ ਅਤੇ ਕਾਮਰੇਡ ਹਰਕ੍ਰਿਸ਼ਨ ਸਿੰਘ ਸੁਰਜੀਤ ਹੁਰਾਂ ਦਾ ਜਨਮ ਦਿਨ ਮਨਾਉਣ ਦੇ ਫੈਸਲੇ ਲਏ ਗਏ ਹਨ ਅਤੇ 5 ਅਪ੍ਰੈਲ 2023 ਨੂੰ ਦਿੱਲੀ ਵਿਖੇ ਕੀਤੇ ਜਾ ਰਹੇ ਇਕੱਠ ਵਿੱਚ ਵੱਡੀ ਗਿਣਤੀ ਵਿੱਚ ਸਾਥੀ ਲੈ ਕੇ ਜਾਣ ਦਾ ਫੈਸਲਾ ਕੀਤਾ ਗਿਆ ਹੈ।

ਪਾਰਟੀ ਮੈਂਬਰਸ਼ਿਪ ਦੇ ਨਵੀਨੀਕਰਨ ਲਈ ਸਾਰੀਆਂ ਬਰਾਂਚਾਂ ਦੀਆਂ ਮੀਟਿੰਗਾਂ ਦੀਆਂ ਤਾਰੀਕਾਂ ਤਹਿ ਕੀਤੀਆਂ ਗਈਆਂ ਅਤੇ 31 ਜਨਵਰੀ 2023 ਤੱਕ ਇਸ ਮੁਹਿੰਮ ਨੂੰ ਨੇਪਰੇ ਚਾੜਨ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਪ੍ਰਸੰਨ ਸਿੰਘ, ਮਨਜੀਤ ਸਿੰਘ ਮਹਿਲੀ ਕਲਾਂ, ਮਹਿੰਦਰ ਸਿੰਘ ਭੀਲੋਵਾਲ, ਮਲਕੀਤ ਸਿੰਘ ਬੱਸੀ ਜਲਾਲ, ਬਲਵਿੰਦਰ ਸਿੰਘ, ਗੁਰਮੀਤ ਰਾਮ ਕਾਣੇ, ਗੁਰਨਾਮ ਸਿੰਘ ਰਾਜਪੁਰ ਭਾਈਆਂ, ਭੁਪਿੰਦਰ ਸਿੰਘ ਮੁੱਖਲਿਆਣਾ, ਇੰਦਰਪਾਲ ਸਿੰਘ ਅਹਿਰਾਣਾ, ਕੁਲਦੀਪ ਸਿੰਘ ਚੱਕੋਵਾਲ ਸੇਖਾਂ, ਕ੍ਰਿਸ਼ਨ ਦਿਆਲ, ਰਕੇਸ਼ ਕੁਮਾਰ ਢੱਕੋਵਾਲ, ਅਮ੍ਰਿਤਪਾਲ ਸਿੰਬਲੀ, ਸਿਕੰਦਰ ਸਿੰਘ ਰਵੀਦਾਸ ਨਗਰ ਆਦਿ ਸਾਥੀ ਹਾਜਰ ਸਨ।

LEAVE A REPLY

Please enter your comment!
Please enter your name here