ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਅਹੁਦੇਦਾਰਾਂ ਦੀ ਹੋਈ ਮੀਟਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਇੱਥੇ ਸ਼ਹੀਦ ਚੰਨਣ ਸਿੰਘ ਧੂਤ ਭਵਨ ਵਿਖੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਜਿਲ੍ਹਾ ਹੁਸ਼ਿਆਰਪੁਰ ਦੇ ਅਹੁਦੇਦਾਰਾਂ ਦੀ ਮੀਟਿੰਗ ਕਾਮਰੇਡ ਮਹਿੰਦਰ ਸਿੰਘ ਭੀਲੋਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਹਾਜ਼ਰ ਜੱਥੇਬੰਦੀ ਦੇ ਪੰਜਾਬ ਦੇ ਜਨਰਲ ਸਕੱਤਰ ਸਾਥੀ ਗੁਰਮੇਸ਼ ਸਿੰਘ ਨੇ ਸੂਬਾ ਵਰਕਿੰਗ ਕਮੇਟੀ ਦੇ ਫੈਸਲਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਾਂਝੇ ਸੰਘਰਸ਼ਾਂ ਨੂੰ ਅੱਗੇ ਵਧਾਉਣ ਲਈ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਮਜ਼ਬੂਤੀ ਉੱਪਰ ਜੋਰ ਦਿੱਤਾ। ਸਾਥੀ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮਨਰੇਗਾ ਕਾਮਿਆ ਉਪਰ ਕੀਤੇ ਜਾ ਰਹੇ ਹਮਲਿਆਂ ਬਾਰੇ ਤੇ ਉਨ੍ਹਾ ਵਿਰੁੱਧ ਤਿੱਖੇ ਅਤੇ ਲਗਾਤਾਰ ਸੰਘਰਸ਼ ਜਾਰੀ ਰੱਖਣ ਦੀ ਅਪੀਲ ਕੀਤੀ। ਮੀਟਿੰਗ ਦੇ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਹੋਇਆਂ।

Advertisements

ਜਿਲ੍ਹੇ ਦੇ ਜਨਰਲ ਸਕੱਤਰ ਸਾਥੀ ਹਰਬੰਸ ਸਿੰਘ ਧੂਤ ਨੇ ਦਸਿੱਆ ਕਿ ਜਿਲ੍ਹੇ ਅੰਦਰ ਰਹਿੰਦੀ ਮੈਂਬਰਸ਼ਿਪ ਇੱਕ ਹਫ਼ਤੇ ਦੇ ਅੰਦਰ-ਅੰਦਰ ਮੁਕੰਮਲ ਕਰ ਕੇ ਸੂਬਾ ਦਫ਼ਤਰ ਜਮ੍ਹਾ ਕਰਵਾ ਦਿੱਤੀ ਜਾਵੇਗੀ।8 ਫਰਵਰੀ ਨੂੰ ਕੇਰਲਾ ਸਰਕਾਰ ਦੇ ਸਮੱਰਥਨ ਲਈ ਪਿੰਡਾਂ ਵਿੱਚ ਲੋਕਾਂ ਦੇ ਇੱਕਠ ਕੀਤੇ ਜਾਣਗੇ। ਸੂਬਾ ਅਤੇ ਦਿੱਲੀ ਉਸਾਰੇ ਜਾ ਰਹੇ ਦਫ਼ਤਰ ਫੰਡ 15 ਫਰਵਰੀ ਤੱਕ ਜਿਲ੍ਹੇ ਅੰਦਰ ਟੀਮਾਂ ਬਣਾ ਕੇ ਇੱਕਠਾ ਕੀਤਾ ਜਾਵੇਗਾ। ਮੀਟਿੰਗ ਵਿਚ ਇੱਕ ਮਤਾ ਪਾਸ ਕਰਕੇ 16 ਫਰਵਰੀ ਨੂੰ ਟਰੇਡ ਯੂਨੀਅਨਜ਼ ਵੱਲੋਂ ਕੀਤੀ ਜਾ ਰਹੀ ਹੜਤਾਲ ਅਤੇ ਸਯੁੰਕਤ ਕਿਸਾਨ ਮੋਰਚੇ ਵੱਲੋਂ ਪਿੰਡ ਬੰਦ ਕਰਨ ਦੇ ਫੈਂਸਲੇ ਦਾ ਪੁਰ ਜ਼ੋਰ ਸਮੱਰਥਨ ਕੀਤਾ ਅਤੇ ਆਪਣੀਆ ਇਕਾਈਆਂ ਨੂੰ ਸੱਦਾ ਦਿੱਤਾ ਕਿ ਉਹ 16 ਫਰਵਰੀ ਨੂੰ ਆਪਣੇ ਪਿੰਡਾ ਵਿਚ ਇੱਕਠ ਕਰਕੇ ਸੱਮਰਥਨ ਕਰਨ। ਇਸ ਮੀਟਿੰਗ ਵਿਚ ਸਾਥੀ ਗੁਰਮੀਤ ਕਾਣੇ, ਰਾਜਰਾਣੀ, ਜੀਤ ਸਿੰਘ ਅਤੇ ਬਲਵਿੰਦਰ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here