ਬਿੰਦਰ ਕੋਲੀਆਂ ਵਾਲ ਦੀਆਂ ਕਿਤਾਬਾਂ ਰੀਲੀਜ਼, ਪਤਵੰਤੇ ਸੱਜਣਾਂ ਨੇ ਦਿੱਤੀਆ ਵਧਾਈਆ  

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਵਿਦੇਸ਼ੀ ਧਰਤੀ ਤੇ ਪਰਿਵਾਰ ਦੀ ਰੋਜ਼ੀ ਰੋਟੀ ਲਈ ਅਤੇ ਪੰਜਾਬ, ਪੰਜਾਬੀਅਤ ਤੇ ਪੰਜਾਬੀ ਮਾਂ ਬੋਲੀ ਨੂੰ ਕਾਇਮ ਰੱਖਣ ਲਈ ਜਿਥੇ ਪੰਜਾਬੀ ਮਾਂ ਬੋਲੀ ਦੇ ਸਪੁੱਤਰਾਂ ਨੇ ਹਰ ਦੁੱਖ ਸੁੱਖ ਵਿਚ ਪੰਜਾਬੀਆਂ ਦਾ ਸਾਥ ਦਿੱਤਾ ਉਥੇ ਬਹੁਤ ਸਾਰੇ ਪੰਜਾਬੀ ਐਨ, ਆਰ, ਆਈ ਵੀਰਾਂ ਵੱਲੋਂ ਵਿਦੇਸ਼ੀ ਧਰਤੀ ਤੇ ਰਹਿੰਦੇ ਹੋਏ ਗੀਤਕਾਰੀ , ਪੱਤਰਕਾਰੀ ਅਤੇ ਸੱਭਿਆਚਾਰ ਸਾਹਿਤ ਦਾ ਵੀ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਹਨਾਂ ਸਾਹਿਤਕਾਰਾਂ ਵਿੱਚੋਂ ਇਟਲੀ ਵਸਦੇ ਬਹੁਪੱਖੀ ਲੇਖਕ ਬਿੰਦਰ ਕੋਲੀਆਂਵਾਲ ਹਨ।

Advertisements

ਇਹ ਵਿਚਾਰ ਸਾਂਝੇ ਕਰਦਿਆਂ ਸੁਰਿੰਦਰਜੀਤ ਸਿੰਘ ਪੰਡੋਰੀ, ਬਲਕਾਰ ਸਿੰਘ ਘੋੜੇਸਾਹਵਾਨ ਨੇ ਪੰਜਾਬ ਫੇਰੀ ਦੌਰਾਨ ਪੰਜਾਬੀ ਦੇ ਵਿਸ਼ਵ ਪ੍ਰਸਿੱਧ ਸ਼ਾਇਰ ਤੇ ਗੀਤਕਾਰ ਕੰਵਰ ਇਕਬਾਲ ਸਿੰਘ ਅਤੇ ਵਿਸ਼ਵ ਪ੍ਰਸਿੱਧ ਗਾਇਕ ਬਲਵੀਰ ਸ਼ੇਰਪੁਰੀ ਦੀ ਵਿਸ਼ੇਸ਼ ਹਾਜ਼ਰੀ ਵਿੱਚ ਰਮਾਡਾ ਰਿਜ਼ੌਰਟ ਕਪੂਰਥਲਾ ਵਿਖੇ ਇੱਕ ਸਮਾਗਮ ਤੇ ਦੋ ਕਿਤਾਬਾਂ “ਤਾਲਾਬੰਦੀ ਦੀ ਦਾਸਤਾਨ” ਅਤੇ “ਬੁੱਢੇ ਬੋਹੜ ਦੀਆਂ ਜੜ੍ਹਾਂ” ਰੀਲੀਜ਼ ਕਰਦੇ ਹੋਏ ਲੇਖਕ ਬਿੰਦਰ ਕੋਲੀਆਂ ਵਾਲ ਨੂੰ ਵਧਾਈ ਦਿੰਦਿਆਂ ਕਹੇ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੀ ਅਜੋਕੀ ਗਾਇਕੀ ਗੀਤਕਾਰੀ ਦਾ ਮਿਆਰ ਜਿਥੇ ਚਿੰਤਾਜਨਕ ਹੈ ਉਥੇ ਬਿੰਦਰ ਕੋਲੀਆਂ ਵਾਲ ਨੇ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਤੋਂ ਪੰਜਪਾਣੀ,ਰੰਗਲਾ ਪੰਜਾਬ ਅਤੇ ਠੰਡੀਆਂ ਛਾਂਵਾਂ, ਰੁਖਾਂ ਨਾਲ ਰੁਪਈਏ ਅਤੇ ਵੰਡ ਸੰਤਾਲੀ ਦੇ ਦੁਖਾਂਤ ਨੂੰ ਰਿਕਾਰਡ ਕਰਵਾਏ ਹਨ ।

ਕਿਹਾ ਕਿ ਬਿੰਦਰ ਕੋਲੀਆਂ ਨੇ ਸਾਹਿਤ ਸੁਰ ਸੰਗਮ ਸਭਾ ਇਟਲੀ ਅਤੇ ਹੋਰ ਸਭਾਵਾਂ ਨਾਲ ਰਲ ਕੇ ਪੰਜਾਬੀਅਤ ਲਈ ਹੋਰ ਵੀ ਬਹੁਤ ਸੇਵਾਵਾਂ ਨਿਭਾਈਆਂ ਹਨ। ਇਸ ਮੌਕੇ ਸੁਰਿੰਦਰਜੀਤ ਸਿੰਘ ਪੰਡੋਰੀ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਫਲੈਰੋ (ਇਟਲੀ) ਅਤੇ ਪੱਤਰਕਾਰ ਦਲਜੀਤ ਮੱਕੜ ,ਬਲਕਾਰ ਸਿੰਘ ਘੋੜੇਸ਼ਾਹਵਾਨ  ਉੱਪ ਪ੍ਰਧਾਨ ਗੁਰਦੁਆਰਾ ਸਿੰਘ ਸਭਾ  ਫਲੈਰੋ, ਭਗਵਾਨ ਸਿੰਘ ਮੈਂਬਰ ਗੁਰਦੁਆਰਾ ਸਿੰਘ ਸਭਾ ਫਲੈਰੋ , ਸਿਮਰਨਜੀਤ ਸਿੰਘ ਬਠਲਾ,ਪੰਜਾਬ ਸਿੰਘ ਬੋਰਗੋ,ਨਿਸ਼ਾਨ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ  ਫਲੈਰੋ, ਸੁੱਚਾ ਸਿੰਘ ਬਰੇਸ਼ੀਆ,ਕਮਲ ਮੁਲਤਾਨੀ ਨੋਜਵਾਨ ਸਿੰਘ ਸਭਾ ਫਲੈਰੋ ਬਰੇਸ਼ੀਆ, ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਅਤੇ ਸਿਰਜਣਾ ਕੇਂਦਰ ਕਪੂਰਥਲਾ ਦੇ ਸਰਪ੍ਰਸਤ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਵੀ ਮੌਜੂਦ ਸਨ।

LEAVE A REPLY

Please enter your comment!
Please enter your name here