ਪੰਜਾਬ ਨਾਨ ਗਜਟਿਡ ਫਾਰੈਸਟ ਆਫੀਸਰਜ਼ ਯੂਨੀਅਨ ਨੇ ਗਾਰਡ ਦੀਪਕ ਅਤੇ ਸਾਥੀ ਸੁਰਜੀਤ ਤੇ ਹਮਲਾ ਕਰਨ ਵਾਲਿਆਂ ਨੂੰ ਗਿਰਫਤਾਰ ਕਰਨ ਦੀ ਮੰਗ ਕੀਤੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਵਣ ਮੰਡਲ ਦੇ ਸਾਥੀਆਂ ਦੀ ਹੰਗਾਮੀ ਮੀਟਿੰਗ ਪੰਜਾਬ ਨਾਨ ਗਜਟਿਡ ਫਾਰੈਸਟ ਆਫੀਸਰਜ਼ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਸਾਥੀ ਜਸਵੀਰਪਾਲ ਦੀ ਪ੍ਰਧਾਨਗੀ ਹੇਠ ਹਰਿਆਣਾ ਰੇਂਜ਼ ਵਿਖੇ ਹੋਈ। ਮੀਟਿੰਗ ਵਿੱਚ ਸੂਬਾ ਕਮੇਟੀ ਤੋਂ ਸਾਥੀ ਰਣਬੀਰ ਸਿੰਘ ਉੱਪਲ ਸੂਬਾ ਪ੍ਰਧਾਨ, ਸਾਥੀ ਬੋਬਿੰਦਰ ਸਿੰਘ ਸੂਬਾਈ ਜਨਰਲ ਸਕੱਤਰ, ਸਾਥੀ ਗੁਰਦੀਪ ਸਿੰਘ ਪੂਹਲਾ ਪ੍ਰਚਾਰ ਸਕੱਤਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।

Advertisements

ਇਸ ਮੌਕੇ ਮਹਿੰਗਰੋਵਾਲ ਵਣ ਰੇਂਜ ਵਿੱਚ ਵਾਪਰੀ ਨਿੰਦਣਯੋਗ ਘਟਨਾ ਜਿਸ ਵਿੱਚ ਦੀਪਕ ਸੈਣੀ ਵਣ ਗਾਰਡ ਅਤੇ ਉਸਦੇ ਸਾਥੀ ਸੁਰਜੀਤ ਸਿੰਘ ਤੇ ਲੱਕੜ ਮਾਫੀਆ ਵੱਲੋਂ ਕੀਤੇ ਜਾਨਲੇਵਾ ਹਮਲੇ ਬਾਰੇ ਗੰਭੀਰ ਵਿਚਾਰ ਚਰਚਾ ਹੋਈ। ਜਿਕਰਯੋਗ ਹੈ ਕਿ ਮਿਤੀ 10-01-2023 ਨੂੰ ਦੀਪਕ ਸੈਣੀ ਵਣ ਗਾਰਡ ਆਪਣੇ ਸਾਥੀ ਸੁਰਜੀਤ ਸਿੰਘ ਨਾਲ ਸੂਚਨਾ ਦੇ ਅਧਾਰ ਤੇ ਰੁੱਖਾਂ ਦੀ ਨਜਾਇਜ਼ ਕਟਾਈ ਕਰਨ ਵਾਲੇ ਦੋਸ਼ੀਆ ਨੂੰ ਰੋਕਣ ਗਏ ਤਾਂ ਸਿਆਸੀ ਸ਼ਹਿ ਪ੍ਰਾਪਤ ਲੱਕੜ ਮਾਫੀਆ ਵੱਲੋਂ ਦੀਪਕ ਸੈਣੀ ਵਣ ਗਾਰਡ ਅਤੇ ਉਸਦੇ ਸਾਥੀ ਸੁਰਜੀਤ ਸਿੰਘ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ ਗਿਆ, ਜਿਸ ਵਿੱਚ ਓਹਨਾ ਨੂੰ ਗੰਭੀਰ ਸੱਟਾਂ ਲੱਗੀਆ ਅਤੇ ਉਹਨਾ ਦੀ ਜਾਨ ਬਹੁਤ ਮੁਸ਼ਕਿਲ ਨਾਲ ਬਚੀ। ਉਕਤ ਘਟਨਾ ਸਬੰਧੀ ਪੁਲਿਸ ਥਾਣਾ ਹਰਿਆਣਾ ਵਿਖੇ ਪੁਲਿਸ ਪਰਚਾ ਦਰਜ ਹੋ ਚੁੱਕਾ ਹੈ, ਪਰੰਤੂ ਹਾਲ ਦੀ ਘੜੀ ਦੋਸ਼ੀਆ ਦੀ ਗ੍ਰਿਫਤਾਰੀ ਨਹੀ ਹੋਈ ਹੈ।

ਇਸ ਮੌਕੇ ਜਥੇਬੰਦੀ ਦੇ ਸੂਬਾਈ ਬੁਲਾਰਿਆਂ ਵੱਲੋਂ ਕਿਹਾ ਗਿਆ ਕਿ ਜਥੇਬੰਦੀ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਅਤੇ ਵਿਭਾਗੀ ਉੱਚ ਅਧਿਕਾਰੀਆਂ ਨੂੰ ਵਣ ਮੁਲਾਜਮਾਂ ਤੇ ਹੁੰਦੇ ਜਾਨਲੇਵਾ ਹਮਲਿਆ ਨੂੰ ਰੋਕਣ ਅਤੇ ਵਣ ਮੁਲਾਜਮਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਮੰਗ ਕਰਦੀ ਆ ਰਹੀ ਹੈ, ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਲੰਮਾ ਸਮਾਂ ਬੀਤ ਜਾਣ ਤੇ ਵੀ ਪੰਜਾਬ ਸਰਕਾਰ ਅਤੇ ਵਿਭਾਗੀ ਉੱਚ ਅਧਿਕਾਰੀਆਂ ਵੱਲੋਂ ਇਸ ਗੰਭੀਰ ਵਿਸ਼ੇ ਤੇ ਕੋਈ ਠੋਸ ਫੈਸਲਾ ਨਹੀਂ ਲਿਆ। ਜਿਸਦਾ ਅੱਜ ਦੀ ਮੀਟਿੰਗ ਵਿੱਚ ਜਥੇਬੰਦੀ ਵੱਲੋਂ ਗੰਭੀਰ ਨੋਟਿਸ ਲੈਂਦਿਆ ਹੋਇਆ ਪੰਜਾਬ ਸਰਕਾਰ ਅਤੇ ਵਿਭਾਗੀ ਉੱਚ ਅਧਿਕਾਰੀਆ ਅਤੇ ਪੁਲਿਸ ਪ੍ਰਸਾਸਨ ਨੂੰ ਚਿਤਾਵਨੀ ਦੇ ਕੇ ਮੰਗ ਕੀਤੀ ਕਿ ਵਣ ਮੁਲਾਜਮਾਂ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਵਿਰੁੱਧ ਆਈ.ਪੀ.ਸੀ. ਦੀਆ ਹੋਰ ਸਖਤ ਧਰਾਵਾਂ ਲਗਾ ਕੇ ਅਤੇ ਦੋਸ਼ੀਆ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਧਕੇਲਣ ਦਾ ਪ੍ਰਬੰਧ ਕੀਤਾ ਜਾਵੇ ਅਤੇ ਅਗਾਂਹ ਤੋਂ ਪੰਜਾਬ ਦੇ ਹਰੇਕ ਮੰਡਲ ਵਿੱਚ ਹਥਿਆਰਬੰਦ ਸੁਰੱਖਿਆ ਬਲਾਂ ਦੀਆਂ ਟੁਕੜੀਆਂ ਤਾਇਨਾਤ ਕੀਤੀਆਂ ਜਾਣ, ਹਮਲਿਆਂ ਤੋਂ ਪ੍ਰਭਾਵਿਤ ਜਖਮੀ ਵਣ ਮੁਲਾਜ਼ਮਾਂ ਨੂੰ ਅਤੇ ਸ਼ਹੀਦ ਹੋਏ ਵਣ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਪੁਲਿਸ ਪੈਰਿਟੀ ਦੇ ਆਧਾਰ ਤੇ ਮੁਆਵਜਾ ਦਿੱਤਾ ਜਾਵੇ ਅਤੇ ਪੱਕਾ ਰਿਸਕ ਭੱਤਾ ਦਿੱਤਾ ਜਾਵੇ।

ਜੇਕਰ ਜਥੇਬੰਦੀ ਦੀਆਂ ਉਕਤ ਮੰਗਾਂ ਨਾ ਮੰਨੀਆ ਗਈਆਂ ਤਾਂ ਜਥੇਬੰਦੀ ਨੂੰ ਮਜ਼ਬੂਰਨ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਪਵੇਗਾ, ਜਿਸ ਨਾਲ ਹੋਣ ਵਾਲੇ ਕਿਸੇ ਵੀ ਨੁਕਸਾਨ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਵਿਭਾਗੀ ਉੱਚ ਅਧਿਕਾਰੀਆਂ ਦੀ ਹੋਵੇਗੀ।

ਇਸ ਮੌਕੇ ਸਾਥੀ ਮਨਜੀਤ ਸਿੰਘ ਮੰਡਲ ਸਕੱਤਰ, ਪਰਮਿੰਦਰ ਕੁਮਾਰ ਉੱਪ ਪ੍ਰਧਾਨ, ਓਮ ਪ੍ਰਕਾਸ਼ ਸਹਾਇਕ ਸਕੱਤਰ, ਬਲਵਿੰਦਰ ਕੁਮਾਰ ਸੈਣੀ ਵਣ ਰੇਂਜ ਅਫਸਰ ਮਹਿੰਗਰੋਵਾਲ (ਪੰਜਾਬ ਵਣ ਰੇਂਜ਼ਰ ਅਤੇ ਉੱਪ ਰੇਂਜ਼ਰ ਐਸੋਸੀਏਸ਼ਨ), ਜਸਪਾਲ ਸਿੰਘ ਰੇੰਜ ਅਫਸਰ ਮਾਹਿਲਪੁਰ, ਅਵਤਾਰ ਸਿੰਘ, ਕੁਲਦੀਪ ਸਿੰਘ, ਸੁਰਜੀਤ ਸਿੰਘ, ਜਤਿੰਦਰ ਸਿੰਘ, ਅਕਾਸ਼, ਜਸਵਿੰਦਰ ਸਿੰਘ, ਹਰਜਿੰਦਰ ਸਿੰਘ ਡੋਗਰਾ, ਗੁਰਮੇਲ ਸਿੰਘ, ਗੁਰਵਿੰਦਰ ਸਿੰਘ, ਕ੍ਰਿਸ਼ਨ ਕੁਮਾਰ, ਕਰਮਜੀਤ ਸਿੰਘ, ਜਤਿੰਦਰ ਸਿੰਘ ਆਦਿ, ਜਥੇਬੰਦੀ ਤੋਂ ਇਲਾਵਾ ਭਰਾਤਰੀ ਜਥੇਬੰਦੀ ਜੰਗਲਾਤ ਵਰਕਰ ਯੂਨੀਅਨ ਦੇ ਸਾਥੀ ਅਮਰੀਕ ਸਿੰਘ ਰੇਂਜ ਪ੍ਰਧਾਨ, ਚੰਦਰਪਾਲ, ਪਿਆਰੇ ਲਾਲ ਵੱਲੋ ਵੀ ਜਥੇਬੰਦੀ ਦੇ ਹਰ ਐਕਸ਼ਨ ਵਿੱਚ ਸਾਥ ਦੇਣ ਦਾ ਭਰੋਸਾ ਦਵਾਇਆ ਗਿਆ।

LEAVE A REPLY

Please enter your comment!
Please enter your name here