ਭਾਜਪਾ ਦੇ ਨਾਲ ਜੁੜ ਕੇ ਨੌਜਵਾਨ ਭਾਰਤ ਮਾਤਾ ਦੀ ਸੇਵਾ ਕਰ ਸਕਦੇ ਹਨ: ਰਾਜੇਸ਼ ਮੰਨਣ 

ਕਪੂਰਥਲਾ (ਦ ਸਟੈਲਰ ਨਿਊਜ਼)। ਗੌਰਵ ਮੜੀਆ: ਭਾਜਪਾ ਐਨਜੀਓ ਸੈੱਲ ਦੇ ਸੂਬਾ ਸੰਯੁਕਤ ਸਕੱਤਰ ਰਾਜੇਸ਼ ਮੰਨਣ ਨੇ ਕਿਹਾ ਕਿ ਨੌਜਵਾਨ ਦੇਸ਼ ਦੀ ਦਸ਼ਾ ਅਤੇ ਦਿਸ਼ਾ ਨੂੰ ਬਦਲਣ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਹਨ।ਪਿਛਲੀਆਂ ਲੋਕ ਸਭਾ ਚੋਣਾਂ ਵਿਚ ਨੌਜਵਾਨਾਂ ਦੀ ਸ਼ਕਤੀ ਨੂੰ ਸਾਰਿਆਂ ਨੇ ਮਹਿਸੂਸ ਕੀਤਾ ਸੀ।ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਨੇ ਨੌਜਵਾਨਾਂ ਲਈ ਕਈ ਕੰਮ ਕੀਤੇ ਹਨ।ਨੌਜਵਾਨਾਂ ਦੇ ਬਲ ਤੇ ਦੇਸ਼ ਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣੇਗੀ।ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰਾਂ ਨੇ ਸਿਰਫ ਨੌਜਵਾਨਾਂ ਦੀਆਂ ਵੋਟਾਂ ਲੈਣ ਅਤੇ ਉਨ੍ਹਾਂ ਨੂੰ ਧੋਖਾ ਦੇਣ ਦਾ ਹੀ ਕੰਮ ਕੀਤਾ ਸੀ।ਭਾਜਪਾ ਦੀ ਸਰਕਾਰ ਚ ਨੌਜਵਾਨ ਨੂੰ ਜਾਤ-ਪਾਤ ਅਤੇ ਧਰਮ ਦੇ ਨਾਂ ਤੇ ਹੁੰਦੇ ਦੰਗੇ ਸੁਣਾਈ ਨਹੀਂ ਦਿੰਦੇ,ਸਗੋਂ ਉਹ ਵਿਕਾਸ ਦੀ ਕਹਾਣੀ ਸੁਣ ਅਤੇ ਦੇਖ ਰਹੇ ਹਨ।ਉਨ੍ਹਾਂ ਕਿਹਾ ਕਿ ਸਪਾ, ਬਸਪਾ ਅਤੇ ਕਾਂਗਰਸ ਨੇ ਜਾਤ-ਪਾਤ ਦੇ ਨਾਂ ਤੇ ਨੌਜਵਾਨਾਂ ਨੂੰ ਤੋੜਨ ਦਾ ਕੰਮ ਕੀਤਾ,ਪਰ ਅੱਜ ਦੇਸ਼ ਦਾ ਨੌਜਵਾਨ ਰਾਸ਼ਟਰਵਾਦੀ ਸੋਚ ਵਾਲੀ ਭਾਜਪਾ ਸਰਕਾਰ ਦੇ ਨਾਲ ਕਦਮ ਨਾਲ ਕਦਮ ਮਿਲਾਕੇ ਖੜ੍ਹਾ ਹੈ।ਰਾਜੇਸ਼ ਮੰਨਣ ਨੇ ਕਿਹਾ ਕਿ ਭਾਜਪਾ ਵਿਚਾਰਧਾਰਾ ਤੇ ਅਧਾਰਿਤ ਰਾਜਨੀਤਿਕ ਸੰਗਠਨ ਹੈ।ਇਸ ਨਾਲ ਜੁੜ ਕੇ ਨੌਜਵਾਨ ਭਾਰਤ ਮਾਤਾ ਦੀ ਸੇਵਾ ਕਰ ਸਕਦੇ ਹਨ।

Advertisements

ਉਨ੍ਹਾਂ ਨੌਜਵਾਨਾਂ ਨੂੰ ਪਾਰਟੀ ਦੀ ਵਿਚਾਰਧਾਰਾ ਨੂੰ ਗ੍ਰਹਿਣ ਕਰਨ ਦਾ ਸੱਦਾ ਦਿੱਤਾ।ਉਨ੍ਹਾਂ ਕਿਹਾ ਕਿ ਭਾਜਪਾ ਪਰਿਵਾਰਵਾਦ ਤੋਂ ਉਪਰ ਉਠ ਕੇ ਕੰਮ ਕਰਨ ਵਾਲੀ ਸਿਆਸੀ ਪਾਰਟੀ ਹੈ।ਮੰਨਣ ਨੇ ਕਿਹਾ ਕਿ ਦੇਸ਼ ਵਿੱਚ ਦੁਬਾਰਾ ਭਾਜਪਾ ਦੀ ਬਹੁਮਤ ਵਾਲੀ ਸਰਕਾਰ ਬਣਾਵੇਗੀ।ਨੌਜਵਾਨਾਂ ਦੀ ਤਾਕਤ ਨਾਲ ਹੀ ਭਾਜਪਾ ਸੱਤਾ ਵਿਚ ਵਾਪਸੀ ਕਰੇਗੀ।ਮੰਨਣ ਨੇ ਕਿਹਾ ਕਿ ਭਾਰਤ ਦਾ ਨਾਮ ਲੈਂਦੀਆਂ ਹੀ ਇੱਕ ਸੁਨਹਿਰੀ ਇਤਿਹਾਸ ਅਤੇ ਗੌਰਵਮਈ ਯੁਗ ਯਾਦ ਆਉਂਦਾ ਹੈ।ਮੌਜੂਦਾ ਸਮੇਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਨਵੇਂ ਭਾਰਤ ਦੇ ਨਿਰਮਾਣ ਦੇ ਦੌਰ ਵਿੱਚੋਂ ਲੰਘ ਰਿਹਾ ਹੈ।ਵਿਕਾਸ ਅਤੇ ਨਿਰਮਾਣ ਦੀ ਰਫ਼ਤਾਰ ਅੱਜ ਦੇ ਦੌਰ ਵਿੱਚ ਸਾਫ਼ ਨਜ਼ਰ ਆ ਰਹੀ ਹੈ।ਉਨ੍ਹਾਂ ਕਿਹਾ ਕਿ ਨਵੇਂ ਭਾਰਤ ਦਾ ਨਿਰਮਾਣ ਨੌਜਵਾਨਾਂ ਦੀ ਭਾਗੀਦਾਰੀ ਅਤੇ ਸਸ਼ਕਤੀਕਰਨ ਤੋਂ ਬਿਨਾਂ ਸੰਭਵ ਨਹੀਂ ਹੋ ਸਕਦਾ।ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਮੋਦੀ ਸਰਕਾਰ ਨੇ ਪਾਰਦਰਸ਼ਤਾ ਤਹਿਤ ਸਰਕਾਰੀ ਨੌਕਰੀਆਂ ਦਿੱਤੀਆਂ ਹਨ,ਜਦਕਿ ਪਹਿਲਾਂ ਸਿਰਫ਼ ਵਿਸ਼ੇਸ਼ ਵਿਅਕਤੀਆਂ ਨੂੰ ਹੀ ਪਹਿਲ ਦਿੱਤੀ ਜਾਂਦੀ ਸੀ।ਉਨ੍ਹਾਂ ਕਿਹਾ ਕਿ ਰਾਮ ਮੰਦਰ ਬਣਾਉਣ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ,ਬਾਬਾ ਵਿਸ਼ਵਨਾਥ ਦੇ ਮੰਦਰ ਨੂੰ ਸ਼ਾਨਦਾਰ ਦਿੱਖ ਦਿੱਤੀ ਗਈ ਹੈ।ਹੁਣ ਮਥੁਰਾ ਵਿਚ ਸ਼੍ਰੀ ਕ੍ਰਿਸ਼ਨਾ ਨਗਰੀ ਦੀ ਵਾਰੀ ਹੈ।ਜਿਸ ਦੀ ਬੁਨਿਆਦ ਰਾਖੀ ਗਈ ਹੈ। ਮੰਨਣ ਨੇ ਕਿਹਾ ਕਿ ਜੰਮੂ-ਕਸ਼ਮੀਰ ਚ ਧਾਰਾ 370 ਹਟਾਉਣਾ,ਸੀ.ਏ ਬਿੱਲ ਲਿਆਉਣਾ,ਪਾਕਿਸਤਾਨ ਦੇ ਘਰ ਚ ਦਾਖਲ ਹੋ ਕੇ ਸਰਜੀਕਲ ਸਟ੍ਰਾਈਕ ਕਰਨਾ,ਕੇਂਦਰ ਦੀ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਰਹੀਆਂ ਹਨ।ਉਨ੍ਹਾਂ ਕਿਹਾ ਕਿ ਜਨਤਾ ਦਾ ਝੁਕਾਅ ਅਤੇ ਵਿਸ਼ਵਾਸ ਭਾਜਪਾ ਦੇ ਨਾਲ ਹੈ।ਨੌਜਵਾਨਾਂ ਦੀ ਤਾਕਤ ਸਦਕਾ ਹੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਵਿੱਚ ਮੁੜ ਤੋਂ ਸਰਕਾਰ ਬਣੇਗੀ।

LEAVE A REPLY

Please enter your comment!
Please enter your name here