ਦੀ ਹੁਸ਼ਿਆਰਪੁਰ ਮਿਊਂਸਿਪਲ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ 20 ਜਨਵਰੀ ਨੂੰ: ਅਮਰਜੀਤ ਸੇਠੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਦੀ ਹੁਸ਼ਿਆਰਪੁਰ ਮਿਊਂਸਿਪਲ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਸਲਾਨਾ ਆਮ ਮੀਟਿੰਗ ਜਿਹੜੀ ਕਿ ਹਰ ਸਾਲ ਮਿਤੀ 20 ਜਨਵਰੀ ਨੂੰ ਹੁੰਦੀ ਹੈ, ਇਸ ਸਾਲ ਵੀ ਮਿਤੀ 20 ਜਨਵਰੀ, 2023 ਨੂੰ ਸ਼ਕਤੀ ਮੰਦਿਰ (ਕੇਸ਼ੋ ਮੰਦਿਰ) ਹੁਸ਼ਿਆਰਪੁਰ ਵਿਖੇ ਸਵੇਰੇ 11.00 ਵਜੇ ਆਯੋਜਿਤ ਕੀਤੀ ਜਾਵੇਗੀ। ਇਸ ਬਾਰੇ ਸੂਚਨਾ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਸੇਠੀ ਨੇ ਪ੍ਰੈਸ ਨੋਟ ਰਾਹੀਂ ਦਿੱਤੀ ਹੈ ਅਤੇ ਪ੍ਰਧਾਨ ਜੀ ਨੇ ਐਸੋਸੀਏਸ਼ਨ ਦੇ ਸਾਰੇ ਪੈਨਸ਼ਨਰਾਂ ਨੂੰ ਮੀਟਿੰਗ ਵਿੱਚ ਹੁਮ-ਹੰੁਮਾ ਕੇ ਸ਼ਾਮਿਲ ਹੋਣ ਲਈ ਬੇਨਤੀ ਕੀਤੀ ਹੈ।  

Advertisements

ਪ੍ਰਧਾਨ ਜੀ ਨੇ ਦੱਸਿਆ ਹੈ ਕਿ ਮੀਟਿੰਗ ਵਿੱਚ ਪੈਨਸ਼ਨਰਾਂ ਦੇ ਪੁਰਾਣੇ ਪੈਂਡਿੰਗ ਪਏ ਮਸਲੇ ਵਿਚਾਰੇ ਜਾਣਗੇ ਜਿਵੇਂ ਕਿ ਡੀ.ਏ.ਦੀਆਂ ਕਿਸ਼ਤਾਂ ਦੇ ਬਕਾਇਆਜਾਤ ਦੀਆਂ ਅਦਾਇਗੀਆਂ ਆਦਿ। ਪ੍ਰਧਾਨ ਜੀ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਾਣਕਾਰੀ ਦਿੱਤੀ ਹੈ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਅਨੁਸਾਰ ਮਿਤੀ 01-07-2015 ਤੋਂ 119 ਪ੍ਰਤੀਸ਼ਤ ਦੀ ਦਰ ਨਾਲ ਪੰਜਾਬ ਸਰਕਾਰ ਦੇ ਮੁਲਾਜ਼ਮਾਂ  ਲਈ ਮਨਜ਼ੂਰ ਕੀਤੀ ਹੈ ਅਤੇ ਅਰਧ ਸਰਕਾਰੀ ਪੈਨਸ਼ਨਰਾਂ ਤੇ ਲਾਗੂ ਕਰਨ ਲਈ ਇਸ ਮੀਟਿੰਗ ਵਿੱਚ ਵਿਚਾਰ ਕੀਤਾ ਜਾਵੇਗਾ ਅਤੇ ਯੋਗ ਐਕਸ਼ਨ ਲਿਆ ਜਾਵੇਗਾ। ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਆਪਣੇ ਜੀਵਨ ਦੇ 80 ਸਾਲ ਪੂਰੇ ਕਰ ਚੁੱਕੇ ਪੈਨਸ਼ਨਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਹਰ ਸਾਲ ਦੀ ਤਰ੍ਹਾਂ ਪ੍ਰੀਤੀ ਭੋਜ ਦਾ ਪ੍ਰਬੰਧ ਕੀਤਾ ਗਿਆ ਹੈ। 

LEAVE A REPLY

Please enter your comment!
Please enter your name here