ਸੇਵਾ ਮੁਕਤ ਮੈਡਮ ਹਰਦੇਵ ਕੌਰ ਦੇ ਅਕਾਲ ਚਲਾਣਾ ਕਰਨ ਤੇ ਸੋ਼ਕ ਸਭਾ ਦਾ ਆਯੋਜਨ

The Stellar News Logo

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਹੁਸਿ਼ਆਰਪੁਰ ਸੈਂਟਰਲ ਕੋਆਪ੍ਰੇਟਿਵ ਬੈਂਕ ਦੀ ਸ਼ਾਖਾ ਬਾਗਪੁਰ ਤੋਂ ਸੇਵਾ ਮੁਕਤ ਹੋਏ ਬਰਾਂਚ ਮੈਨੇਜਰ ਮੈਡਮ ਹਰਦੇਵ ਕੌਰ ਦੇ ਅਕਾਲ ਚਲਾਣਾ ਕਰਨ ਤੇ ਬੈਂਕ ਦੇ ਮੁੱਖ ਦਫਤਰ ਰੇਲਵੇ ਰੋਡ ਹੁਸਿ਼ਆਰਪੁਰ ਵਿਖੇ ਸੋ਼ਕ ਸਭਾ ਦਾ ਆਯੋਜਨ ਕੀਤਾ ਗਿਆ।

Advertisements

ਜਿਸ ਵਿੱਚ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ, ਐਗਜੈਕਟਿਵ ਡਾਇਰੈਕਟਰ ਪਰਮਿੰਦਰ ਸਿੰਘ ਪੰਨੂ, ਮੈਨੇਜਿੰਗ ਡਾਇਰੈਕਟਰ ਗੁਰਬਖਸ਼ ਕੌਰ, ਜਿ਼ਲ੍ਹਾ ਮੈਨੇਜਰ ਰਾਜੀਵ ਸ਼ਰਮਾ, ਸੀਨੀਅਰ ਮੈਨੇਜਰ ਗੁਰਦੀਪ ਸਿੰਘ, ਸੀਨੀਅਰ ਮੈਨੇਜਰ ਕਮਲ ਕੁਮਾਰ ਗੋਗਨਾ, ਸੀਨੀਅਰ ਮੈਨੇਜਰ ਅਮਰਨਾਥ, ਮੈਨੇਜਰ ਸੰਜੀਵ ਕੁਮਾਰ, ਮੈਨੇਜਰ ਮੁਲਖ ਰਾਜ, ਮੈਨੇਜਰ ਲਾਜਵੰਤ ਕੌਰ, ਅਮਲਾ ਅਫ਼ਸਰ ਅਸ਼ੋਕ ਕੁਮਾਰ, ਸਹਾਇਕ ਮੈਨੇਜਰ ਬਲਦੇਵ ਸਿੰਘ, ਸਹਾਇਕ ਮੈਨੇਜਰ ਰਜਿੰਦਰ ਕੁਮਾਰ, ਸਹਾਇਕ ਮੈਨੇਜਰ ਕੁਲਦੀਪ ਸਿੰਘ ਮੁਸਾਫਿਰ, ਸਹਾਇਕ ਮੈਨੇਜਰਸ ਨਰੇਸ਼ ਕੁਮਾਰ, ਹਾਇਕ ਮੈਨੇਜਰ ਯੋਗੇਸ਼ ਕੌਸ਼ਲ, ਮੋਹਿਤ ਕੁੰਦਰਾ, ਪੁਨੀਤ ਕੁਮਾਰ, ਸਲਿੰਦਰਪਾਲ, ਅੰਮ੍ਰਿਤਪਾਲ ਕੌਰ, ਰਾਜਵਿੰਦਰ ਕੌਰ ਤੋਂ ਇਲਾਵਾ ਹੋਰ ਸਟਾਫ ਮੈਂਬਰ ਵੀ ਮੌਜੂਦ ਸਨ।

ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ, ਐਗਜੈਕਟਿਵ ਡਾਇਰੈਕਟਰ ਪਰਮਿੰਦਰ ਸਿੰਘ ਪੰਨੂ, ਬੈਂਕ ਦੇ ਅਧਿਕਾਰੀਆਂ ਅਤੇ ਦੂਸਰੇ ਸਟਾਫ ਵੱਲੋਂ ਵਿਛੜੀ ਹੋਈ ਆਤਮਾ ਦੀ ਸ਼ਾਂਤੀ ਵਾਸਤੇ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਜ਼ਲੀ ਭੇਟ ਕੀਤੀ ਗਈ ।

LEAVE A REPLY

Please enter your comment!
Please enter your name here