ਵੱਖ-ਵੱਖ ਜਥੇਬੰਦੀਆਂ ਵਲੋਂ ਨਸ਼ੇ ਦੇ ਕੋਹੜ ਤੋਂ ਬਚਣ ਲਈ ਜਾਗਰੂਕਤਾ ਮੁਹਿੰਮ ਦੇ ਸਬੰਧ ਵਿੱਚ ਨਸ਼ਾ ਵਿਰੋਧੀ ਰੈਲੀ ਕੱਢੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਵੱਖ ਵੱਖ ਜਥੇਬੰਦੀਆਂ ਵਲੋਂ ਨਸ਼ੇ ਦੇ ਕੋਹੜ ਤੋਂ ਬਚਣ ਲਈ ਜਾਗਰੂਕਤਾ ਮੁਹਿੰਮ ਦੇ ਸਬੰਧ ਵਿੱਚ ਹੁਸ਼ਿਆਰਪੁਰ ਸ਼ਹਿਰ ਵਿੱਚ ਨਸ਼ਾ ਵਿਰੋਧੀ ਰੈਲੀ ਕੱਢੀ ਗਈ। ਜਿਸ ਵਿੱਚ ਹੁਸ਼ਿਆਰਪੁਰ ਦੇ ਆਮ ਲੋਕਾਂ ਨੇ, ਨੌਜਵਾਨ ਪੀੜ੍ਹੀ ਨੇ ਅਤੇ ਪੜ੍ਹੇ ਲਿਖੇ ਵਰਗ ਦੇ ਲੋਕਾਂ ਦੇ ਸ਼ਿਰਕਤ ਕੀਤੀ।

Advertisements

ਇਸ ਮੌਕੇ ਮੁੱਹਲਾ ਦਸ਼ਮੇਸ਼ ਨਗਰ ਵਾਰਡ ਨੰਬਰ 24 ਤੋਂ ਸਮਾਜ ਸੇਵੀ ਸੰਜੇ ਸ਼ਰਮਾ ਨੇ ਸਭ ਸਾਥੀਆਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਬੇਨਤੀ ਕੀਤੀ ਅਤੇ ਇਸ ਨਸ਼ੇ ਰੂਪੀ ਜ਼ਹਿਰ ਤੋਂ ਸਮੂਹ ਪੰਜਾਬੀਆਂ ਨੂੰ ਬਚਾਉਣ ਲਈ ਉਪਰਾਲੇ ਕਰਨ ਲਈ ਸਰਕਾਰ ਅਤੇ ਪ੍ਰਸ਼ਾਸਨ ਦਾ ਸਹਿਯੋਗ ਮੰਗਿਆ। ਇਸ ਮੌਕੇ ਬਹਾਦੁਰ ਸਿੰਘ ਸੁਨੇਤ, ਡਾ.ਸਰਬਜੀਤ ਸਿੰਘ ਮਾਣਕੂ, ਹਰਵਿੰਦਰ ਹੀਰਾ, ਚੰਦਨ ਲੱਕੀ, ਬਲਵਿੰਦਰ ਬਿੰਦੀ(ਐਮ.ਸੀ), ਪੀਐਸ ਮਾਨ, ਜਾਵੇਦ ਖਾਨ, ਕਮਲ ਭੱਟੀ, ਰਾਜਾ, ਕਰਨਜੋਤ ਆਦਿਆ, ਬਾਗ਼ੀ, ਰਾਜੇਸ਼ ਸੁਰੀ ਅਤੇ ਹੋਰ ਬਹੁਤ ਸਾਰੇ ਸਾਥੀ ਮੌਜੂਦ ਸਨ।

LEAVE A REPLY

Please enter your comment!
Please enter your name here