ਭਗਵਾਨ ਵਾਲਮੀਕਿ ਜੀ ਦੇ ਵਿਸ਼ਾਲ ਮੰਦਿਰ ਦੀ ਉਸਾਰੀ ਦਾ ਕੰਮ ਸ਼ੁਰੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕਬਸਾ ਚੱਬੇਵਾਲ ਅਧੀਨ ਪੈਂਦੇ ਪਿੰਡ ਪੱਟੀ ਵਿਖੇ ਭਗਵਾਨ ਵਾਲਮੀਕਿ ਜੀ ਦੇ ਵਿਸ਼ਾਲ ਮੰਦਿਰ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ, ਜਿਸ ਵਿੱਚ ਇਲਾਕੇ ਦੀਆਂ ਸੰਗਤਾਂ ਅਤੇ ਐਨ.ਆਰ.ਆਈਜ਼ ਵੀਰਾਂ ਵਲੋਂ ਸਹਿਯੋਗ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਪ੍ਰਧਾਨ ਮੋਹਨ ਲਾਲ ਸਹੋਤਾ ਨੇ ਦਿੱਤੀ।  ਉਹਨਾਂ ਦੱਸਿਆ ਕਿ ਭਗਵਾਨ ਵਾਲਮੀਕਿ ਜੀ ਦਾ ਜੋ ਮੰਦਿਰ ਕਾਫ਼ੀ ਪੁਰਾਣਾ ਹੋ ਗਿਆ ਸੀ ਅਤੇ ਹਾਲਤ ਕਾਫੀ ਖਰਾਬ ਹੋ ਗਈ ਸੀ, ਹੁਣ ਸਾਰੇ ਪਿੰਡ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਨਵੀਂ ਇਮਾਰਤ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।

Advertisements

ਮੈਂਬਰ ਪੰਚਾਇਤ ਕੈਪਟਨ (ਰਿਟਾ:) ਸੋਹਣ ਲਾਲ ਸਹੋਤਾ ਨੇ ਦਾਨੀ ਸੱਜਣਾਂ ਅੱਗੇ ਬੇਨਤੀ ਕੀਤੀ ਕਿ ਉਹ ਆਪਣੀ ਨੇਕ ਕਮਾਈ ਵਿਚੋਂ ਭਗਵਾਨ ਵਾਲਮੀਕਿ ਜੀ ਦੇ ਬਣ ਰਹੇ ਵਿਸ਼ਾਲ ਮੰਦਿਰ ਦੀ ਉਸਾਰੀ ਲਈ ਯੋਗਦਾਨ ਦੇਣ ਲਈ ਉਹਨਾਂ ਦੇ ਮੋਬਾਇਲ ਨੰ: 89689-71575 ਅਤੇ ਪ੍ਰਧਾਨ ਮੋਹਨ ਲਾਲ ਸਹੋਤਾ ਦੇ ਮੋਬਾਇਨ ਨੰ: 75288-13831 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ‘ਤੇ ਪ੍ਰਮੋਦ ਸਹੋਤਾ, ਗੱਦੀ ਨਸ਼ੀਨ ਅਰਜਨ ਸਹੋਤਾ, ਨਿਸ਼ਾਂਤ ਸਹੋਤਾ, ਦੀਪਕ ਸਹੋਤਾ, ਸਰਬਜੀਤ ਸਹੋਤਾ, ਰੋਹਿਤ ਸਹੋਤਾ, ਸਾਬੀ ਸਹੋਤਾ, ਸੰਦੀਪ ਕੁਮਾਰ ਸਹੋਤਾ, ਕਾਕਾ ਸਹੋਤਾ, ਜੱਸੀ ਸਹੋਤਾ, ਜਤਿੰਦਰ ਕੁਮਾਰ ਸਹੋਤਾ, ਰਾਜਵਿੰਦਰ ਸਹੋਤਾ, ਦਮਨ ਸਹੋਤਾ, ਚੰਦਨ ਸਹੋਤਾ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਬੀਬੀਆਂ ਅਤੇ ਛੋਟੇ ਬੱਚੇ ਹਾਜ਼ਰ ਸਨ।

LEAVE A REPLY

Please enter your comment!
Please enter your name here