Friday, October 23, 2026
Home Punjab ਜਾਨਲੇਵਾ ਚਾਇਨਾ ਡੋਰ ਨੇ ਲੜਕੀ ਦੇ ਗਲੇ ਦੀਆ ਕੱਟੀਆ ਨਸਾਂ, ਲੜ੍ਹ ਰਹੀ...

ਜਾਨਲੇਵਾ ਚਾਇਨਾ ਡੋਰ ਨੇ ਲੜਕੀ ਦੇ ਗਲੇ ਦੀਆ ਕੱਟੀਆ ਨਸਾਂ, ਲੜ੍ਹ ਰਹੀ ਹੈ ਜ਼ਿੰਦਗੀ ਅਤੇ ਮੌਤ ਦੀ ਲੜਾਈ

ਦੋਰਾਹਾ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਜਾਨਲੇਵਾ ਚਾਇਨਾ ਡੋਰ ਦਾ ਕਹਿਰ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ। ਅਜਿਹਾ ਹੀ ਇੱਕ ਹੋਰ ਮਾਮਲਾ ਦੋਰਾਹਾ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਕਿ ਇਕ ਲੜਕੀ ਚਾਇਨਾ ਡੋਰ ਦੀ ਲਪੇਟ ਵਿੱਚ ਆਉਣ ਨਾਲ ਉਸਦੀਆ ਗਲੇ ਦੀਆ ਨਸਾਂ ਕੱਟੇ ਜਾਣ ਕਰਕੇ ਲੜਕੀ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ।

Advertisements

ਪਰਿਵਾਰ ਕੋਲ ਲੜਕੀ ਦਾ ਇਲਾਜ ਕਰਵਾਉਣ ਲਈ ਪੈਸੇ ਵੀ ਨਹੀ ਹਨ। ਪਰਿਵਾਰ ਨੇ ਪ੍ਰਸ਼ਾਸਨ ਕੋਲ ਚਾਈਨਾ ਡੋਰ ਵੇਚਣ ਵਾਲਿਆ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜ਼ਖਮੀ ਲੜਕੀ ਸ਼ੁਭਨੀਤ ਕੌਰ ਪੜਾਈ ਦੇ ਨਾਲ-ਨਾਲ ਮੈਕਡਾਨਲਡ ਵਿਖੇ ਕੰਮ ਕਰਕੇ ਆਪਣੇ ਘਰ ਦਾ ਗੁਜਾਰਾ ਕਰ ਰਹੀ ਸੀ। ਲੜਕੀ ਦੀ ਪਿਤਾ ਦੀ ਪਹਿਲਾ ਹੀ ਮੌਤ ਹੋ ਚੁੱਕੀ ਹੈ। ਇਸ ਦੋਰਾਨ ਉਹ ਆਪਣਾ ਕੰਮ ਕਰਕੇ ਘਰ ਵਾਪਿਸ ਜਾ ਰਹੀ ਸੀ।

LEAVE A REPLY

Please enter your comment!
Please enter your name here