ਕਾਂਗਰਸੀਆਂ ਨੇ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਤੇ ਤਿਰੰਗਾ ਲਹਿਰਾਇਆ 

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ।  ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਦਫਤਰ ਏਕਤਾ ਭਵਨ ਵਿਖ਼ੇ ਰਾਸ਼ਟ੍ਰਪਿਤਾ ਮਹਾਤਮਾ ਗਾਂਧੀ ਦੀ ਬਰਸੀ ਮਨਾਈ ਗਈ ਦੀਪਕ ਸਲਵਾਨ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਅਤੇ ਅਮਰਜੀਤ ਸਿੰਘ ਸੈਦੋਵਾਲ ਦਿਹਾਤੀ ਕਾਂਗਰਸ ਪ੍ਰਧਾਨ ਨੇ ਕਾਂਗਰਸ ਦੇ ਸੀਨੀਅਰ ਨੇਤਾਵਾਂ, ਕੌਂਸਲਰਾਂ ਅਤੇ ਵਰਕਰਾਂ ਦੀ ਹਾਜ਼ਰੀ ਵਿੱਚ ਰਾਸ਼ਟ੍ਰਪਿਤਾ ਮਹਾਤਮਾ ਗਾਂਧੀ ਦੀ ਫੋਟੋ ਸਾਹਮਣੇ ਰੱਖ ਆਪਣੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਦੇਸ਼ ਦਾ ਕੌਮੀ ਤਿਰੰਗਾਂ ਝੰਡਾ ਲਹਿਰਾਇਆ! ਅਤੇ ਓਹਨਾ ਦੀ ਸ਼ਹਾਦਤ ਨੂੰ ਯਾਦ ਕੀਤਾ ਇਸ ਮੌਕੇ ਦੀਪਕ ਸਲਵਾਨ ਸ਼ਹਿਰੀ ਪ੍ਰਧਾਨ ਨੇ ਦਸਿਆ ਕਿ ਭਾਰਤ ਜੋੜੋ ਯਾਤਰਾ 7 ਸਿਤੰਬਰ 2022 ਨੂੰ ਕੰਨਿਆਂ ਕੁਮਾਰੀ ਤੋਂ ਸ਼ੁਰੂ ਹੋਈ ਸੀ ਜੋ ਕਿ ਦੇਸ਼ ਦੇ 12 ਰਾਜਾਂ ਤੇ 2 ਕੇਂਦਰ ਸਾਸ਼ਤ ਪ੍ਰਦੇਸ਼ਾਂ ਨੂੰ ਕਵਰ ਕਰਕੇ 3970 ਕਿਲੋਮੀਟਰ ਦਾ ਸਫ਼ਰ ਤਹਿ ਕਰਕੇ 30 ਜਨਵਰੀ 2023 ਨੂੰ ਸ਼੍ਰੀ ਨਗਰ ਵਿਖੇ ਸਮਾਪਤ ਹੋ ਗਈ ਹੈ।

Advertisements

ਯਾਤਰਾ ਦੀ ਸਮਾਪਤੀ ਮੌਕੇ ਸ਼੍ਰੀ ਰਾਹੁਲ ਗਾਂਧੀ ਨੇ 30 ਜਨਵਰੀ ਨੂੰ ਸਵੇਰੇ 10 ਵਜੇ ਸ਼੍ਰੀ ਨਗਰ ਵਿਖ਼ੇ ਜੰਮੂ ਅਤੇ ਕਸ਼ਮੀਰ ਦੇ ਪੀ. ਸੀ. ਸੀ ਹੈਡ ਕਵਾਟਰ ਵਿਖ਼ੇ ਝੰਡਾ ਲਹਿਰਾਇਆ। ਮਾਨਯੋਗ ਕਾਂਗਰਸ ਪ੍ਰਧਾਨ ਦੀ ਦਿੱਲੀ ਇੱਛਾ ਅਨੁਸਾਰ 30 ਜਨਵਰੀ ਸਵੇਰੇ 10 ਵਜੇ ਸਾਰੇ ਭਾਰਤ ਦੀ ਜਿਲ੍ਹਾ ਕਾਂਗਰਸ ਕਮੇਟੀਆਂ ਅਤੇ ਬਲਾਕ ਕਾਂਗਰਸ ਕਮੇਟੀਆਂ ਦੇ ਪ੍ਰਧਾਨਾਂ ਨੇ ਆਪਣੇ ਹਲਕੇ ਅਤੇ ਬਲਾਕ  ਦੇ ਸੀਨੀਅਰ ਲੀਡਰਾਂ,ਕੌਂਸਲਰਾ,ਸਰਪੰਚਾਂ ਅਤੇ ਵਰਕਰਾਂ ਦੀ ਹਾਜ਼ਰੀ ਵਿੱਚ ਰਾਸ਼ਟ੍ਰਪਿਤਾ ਮਹਾਤਮਾ ਗਾਂਧੀ ਦੀ ਫੋਟੋ ਅੱਗੇ ਫੂੱਲ ਚੜਾਏ ਤੇ ਤਿਰੰਗਾ  ਲਹਿਰਾਇਆ ਇਸ ਮੌਕੇ ਦੀਪਕ ਸਲਵਾਨ ਸ਼ਹਿਰੀ ਪ੍ਰਧਾਨ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਨੂੰ ਲੱਖਾਂ ਲੋਕਾਂ ਦਾ ਭਰਾਵਾਂ ਹੁੰਗਾਰਾ ਮਿਲਿਆ ਹੈ ਅਤੇ ਕਾਂਗਰਸ ਪਾਰਟੀ ਦੇ ਏਕਤਾ ਦੇ ਸੰਦੇਸ਼ ਅਤੇ ਦੇਸ਼ ਨੂੰ ਇਕਜੁੱਟ ਕਰਨ ਦੀ ਭਾਵਨਾ ਨੂੰ ਲੋਕਾਂ ਤੱਕ ਪਹੁੰਚਾਇਆ ਹੈ! ਸਮਾਜ ਦੇ ਸਾਰੇ ਵਰਗਾ ਦੇ ਜਬਰਦਸਤ ਸਮਰਥਨ ਅਤੇ ਲੋਕਾਂ ਦੀ ਦਿਲੋਂ ਭਾਗੀਦਾਰੀ ਨੇ ਇਸ ਇਤਿਹਾਸਕ ਯਾਤਰਾ ਨੂੰ ਭਾਰਤ ਦੀ ਰਾਜਨੀਤੀ ਵਿੱਚ ਇੱਕ ਚੰਗੇ ਬਦਲਾਵ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ।

ਇਸ ਮੌਕੇ ਸਮਾਗਮ ਵਿੱਚ ਡਿਪਟੀ ਮੇਅਰ ਵਿਨੋਦ ਸੂਦ,ਕੌਂਸਲਰ ਮਨੋਜ ਅਰੋੜਾ ਹੈਪੀ,ਕੌਂਸਲਰ ਠਾਕੁਰ ਦਾਸ ਗਿੱਲ, ਕੌਂਸਲਰ ਸੰਦੀਪ ਸਿੰਘ, ਕੌਂਸਲਰ ਕਰਨ ਮਹਾਜਨ, ਕੌਂਸਲਰ ਸ਼ਵੇਤਾ ਗੁਪਤਾ,ਸੀਨੀਅਰ ਕਾਂਗਰਸੀ ਕੁਲਦੀਪ ਸਿੰਘ, ਸੀਨੀਅਰ ਕਾਂਗਰਸੀ ਜੀਆ ਲਾਲ ਨਾਹਰ, ਸੀਨੀਅਰ ਕਾਂਗਰਸੀ ਅਨਿਲ ਸ਼ੁਕਲਾ,ਸਾਬਕਾ ਕੌਂਸਲਰ ਤਰਸੇਮ ਲਾਲ,ਸੀਨੀਅਰ ਕਾਂਗਰਸੀ ਦੀਪ ਸਿੰਘ ਸ਼ੈਖੂਪੁਰ, ਕੌਂਸਲਰ ਕੇਹਰ ਸਿੰਘ,ਸਾਬਕਾ ਕੌਂਸਲਰ ਸੁਰਿੰਦਰਪਾਲ ਖਾਲਸਾ,ਬਾਵਾ ਲੱਭਾ,ਸਰਪੰਚ ਗੋਪੀ ਆਰੀਆਵਾਲ, ਮਨੀ ਮਾਂਗਟ, ਪੀ ਕੇ ਅਟਵਾਲ,ਆਦਿ ਸ਼ਾਮਿਲ ਸਨ।

LEAVE A REPLY

Please enter your comment!
Please enter your name here