ਦੇਸੀ ਕੱਟਾ, ਜਿੰਦਾ ਰੌਂਦ ਤੇ ਨਸ਼ੀਲੀਆਂ ਗੋਲੀਆਂ ਸਣੇ 4 ਕਾਬੂ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਜਿਲਾ ਕਪੂਰਥਲਾ ਦੀ ਢਿਲਵਾ ਪੁਲਿਸ ਨੇ ਭੈੜੇ ਪੁਰਸ਼ਾ ਦੀ ਤਲਾਸ਼ ਦੇ ਸਬੰਧ ਵਿੱਚ ਚਲਾਈ ਮੁਹਿੰਮ ਤਹਿਤ ਦੇਸੀ ਕੱਟਾ, ਜਿੰਦਾ ਰੌਂਦ ਸਣੇ 4 ਵਿਅਕਤੀਆਂ  ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਮੁੱਖੀ ਢਿਲਵਾਂ ਬਲਬੀਰ ਸਿੰਘ ਨੇ ਦੱਸਿਆ ਕਿ  ਏ.ਐਸ.ਆਈ ਕੁਲਦੀਪ ਸਿੰਘ ਪੁਲਿਸ ਪਾਰਟੀ ਸਣੇ  ਗਸ਼ਤ ਸਬੰਧੀ ਪਿੰਡ ਭੰਡਾਲ ਬੇਟ ਮੋਜੂਦ ਸੀ ਕਿ ਇੱਕ ਗੱਡੀ ਜਿਸ ਦਾ ਨੰਬਰ ਪੀਬੀ -09-ਏਕੇ 9194 ਡਿਜਾਇਰ ਰੰਗ ਚਿੱਟਾ ਗੁਰੂਦੁਆਰਾ ਸਾਹਿਬ ਦੇ ਲਾਗੇ ਖੜੀ ਸੀ ਜੋ ਪੁਲਿਸ ਦੀ ਗੱਡੀ ਸਾਹਮਣੇ ਆਉਦੀ ਦੇਖ ਕੇ ਯਕਦਮ ਗੱਡੀ ਤੋਰਨ ਲੱਗੇ ਤਾਂ ਪੁਲਿਸ ਨੇ ਆਪਣੀ ਸਰਕਾਰੀ ਗੱਡੀ ਅੱਗੇ ਲਗਾ ਕੇ ਡਿਜਾਇਰ ਗੱਡੀ ਰੋਕ ਲਈ ਤਾਂ ਗੱਡੀ ਵਿੱਚ 04 ਮੋਨੇ ਨੋਜਵਾਨ ਸਵਾਰ ਸਨ। ਜਿੰਨਾ ਨੂੰ ਸ਼ੱਕ ਦੀ ਬਿਨਾ ਤੇ ਰੋਕ ਕੇ ਚਾਰਾ ਨੋਜਵਾਨਾ ਨੂੰ ਗੱਡੀ ਵਿੱਚੋ ਉਤਾਰ ਕੇ ਨਾਮ ਪਤਾ ਪੁਛਿਆਂ ਜਿਨ੍ਹਾ ਨੇ ਆਪਣਾ ਨਾਮ ਜਗਦੀਪ ਸਿੰਘ ਉਰਫ ਜੱਗੀ ਵਾਸੀ ਸੈਦੋ ਭੁਲਾਣਾ, ਥਾਣਾ ਸਦਰ ਕਪੂਰਥਲਾ, ਦਿਲਬਾਗ ਸਿੰਘ ਉਰਫ ਬਾਗਾ ਵਾਸੀ ਬਸਤੀ ਸੈਦਪੁਰ ਥਾਣਾ ਤਲਵੰਡੀ ਚੋਧਰੀਆ, ਅਵਤਾਰ ਸਿੰਘ ਵਾਸੀ ਚੂਹੜਵਾਲ ਥਾਣਾ ਸਿਟੀ ਕਪੂਰਥਲ਼ਾ ਜਿਲਾ ਕਪੂਰਥਲਾ ਅਤੇ ਕਰਨ ਕੁਮਾਰ ਉਰਫ ਕਰਨ  ਵਾਸੀ ਨਾਰੋਵਾਲ ਥਾਣਾ ਤਲਵੰਡੀ ਚੋਧਰੀਆ ਜਿਲਾ ਕਪੂਰਥਲਾ ਦੱਸਿਆ।

Advertisements

ਇਸ ਦੋਰਾਨ  ਗੱਡੀ ਦੀ ਤਲਾਸ਼ੀ ਕਰਨ ਤੇ ਗੱਡੀ ਦੇ ਗੇਅਰ ਬੋਕਸ ਤੋ ਇੱਕ ਦੇਸੀ ਕੱਟਾ 315 ਬੋਰ ਅਤੇ 10 ਜਿੰਦਾ ਰੋਂਦ ਬਰਾਮਦ ਹੋਏ ਅਤੇ ਰੋਂਦਾ ਤੇ ਬੀਐਮਐਮ ਤੇ ਕੇ ਐੱਫ  ਲਿਖਿਆ ਹੋਇਆ ਹੈ ਅਤੇ ਇੱਕ ਮੋਮੀ ਲਿਫਾਫਾ ਪਾਰਦਰਸ਼ੀ ਜੋ ਉਸੇ ਗੇਅਰ ਬੋਕਸ ਦੇ ਅੱਗੇ ਪਿਆ ਦਿਖਾਈ ਦਿੱਤਾ। ਮੋਮੀ ਪਾਰਦਰਸ਼ੀ ਲਿਫਾਫੇ ਨੂੰ ਚੈਕ ਕਰਨ ਤੇ 300 ਨਸ਼ੀਲੀਆ ਗੋਲੀਆ ਬਿਨਾ ਮਾਰਕਾ ਖੁੱਲੀਆ ਹੋਈਆ ਬਰਮਾਦ ਹੋਈਆ। ਪੁਲਿਸ ਨੇ ਦੱਸਿਆ ਕਿ ਉਕਤ ਚਾਰੇ ਵਿਅਕਤੀਆਂ ਖਿਲਾਫ ਵੱਖ ਵੱਖ ਧਾਰਾਵਾ ਤਹਿਤ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। 

LEAVE A REPLY

Please enter your comment!
Please enter your name here