Thursday, October 22, 2026
Home Latest ਡੀਆਈਜੀ ਐਸਕੇ ਰਾਮਪਾਲ ਨੇ ਕਮਾਂਡੋ ਕੰਪਲੈਕਸ ਬਹਾਦਰਗੜ੍ਹ ਵਿਖੇ ਰੁੱਖ ਲਗਾਓ ਮੁਹਿੰਮ ਦੀ...

ਡੀਆਈਜੀ ਐਸਕੇ ਰਾਮਪਾਲ ਨੇ ਕਮਾਂਡੋ ਕੰਪਲੈਕਸ ਬਹਾਦਰਗੜ੍ਹ ਵਿਖੇ ਰੁੱਖ ਲਗਾਓ ਮੁਹਿੰਮ ਦੀ ਕਰਵਾਈ ਸ਼ੁਰੂਆਤ

ਪਟਿਆਲਾ (ਦ ਸਟੈਲਰ ਨਿਊਜ਼)। ਵਣ ਮਹਾ ਉਤਸਵ ਸਪਤਾਹ ਮੌਕੇ ਇੱਥੇ ਕਮਾਂਡੋ ਕੰਪਲੈਕਸ ਬਹਾਦਰਗੜ੍ਹ ਵਿਖੇ “ਰੁੱਖ ਲਗਾਓ ਮੁਹਿੰਮ” ਦੀ ਸ਼ੁਰੂਆਤ ਕਰਨ ਪੁੱਜੇ ਡੀ.ਆਈ.ਜੀ. ਕਮਾਂਡੋਂ ਐਸ.ਕੇ. ਰਾਮਪਾਲ ਨੇ ਕਿਹਾ ਕਿ ਰੁੱਖਾਂ ਬਿਨ੍ਹਾਂ ਸਾਡੇ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ, ਇਸ ਲਈ ਹਰੇਕ ਮਨੁੱਖ ਆਪਣੇ ਤੇ ਆਪਣੇ ਪਰਿਵਾਰ ਦੇ ਜੀਵਨ ਲਈ ਵੱਧ ਤੋਂ ਵੱਧ ਰੁੱਖ ਜਰੂਰ ਲਾਵੇ। ਡੀ.ਆਈ.ਜੀ. ਐਸ.ਕੇ. ਰਾਮਪਾਲ ਨੇ ਇਸ ਬੂਟੇ ਲਾਉਣ ਦੀ ਮੁਹਿੰਮ ਬਾਰੇ ਦੱਸਦਿਆਂ ਕਿਹਾ ਕਿ ਏ.ਡੀ.ਜੀ.ਪੀ./ਕਮਾਂਡੋ, ਪੰਜਾਬ ਏ.ਕੇ.ਪਾਂਡੇ ਦੀ ਰਹਿਨੁਮਾਈ ਹੇਠ ਕਮਾਂਡੋ ਕੰਪਲੈਕਸ, ਬਹਾਦਰਗੜ੍ਹ, ਪਟਿਆਲਾ  ਵਿਖੇ “ਰੁੱਖ ਲਗਾਓ ਮੁਹਿੰਮ” ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤੋਂ ਬਿਨ੍ਹਾਂ ਕਮਾਂਡੋ ਜਵਾਨਾਂ ਵੱਲੋਂ ਜਿੱਥੇ ਵੀ ਕਿਤੇ ਜਗ੍ਹਾ ਮਿਲੇਗੀ ਉਥੇ ਹੀ ਬੂਟੇ ਜਰੂਰ ਲਗਾਏ ਜਾਣਗੇ।

Advertisements

ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਤੇ ਤੰਦਰੁਸਤ ਜੀਵਨ ਲਈ ਰੁੱਖਾਂ ਦੀ ਬਹੁਤ ਮਹੱਤਤਾ ਹੈ, ਇਸ ਲਈ ਹਰੇਕ ਵਿਅਕਤੀ ਨੂੰ ਰੁੱਖ ਲਗਾਕੇ ਇਨ੍ਹਾਂ ਦਾ ਪਾਲਣ ਪੋਸ਼ਣ ਵੀ ਆਪਣੇ ਬੱਚਿਆਂ ਦੀ ਤਰ੍ਹਾਂ ਹੀ ਕਰਨਾ ਚਾਹੀਦਾ ਹੈ।  ਇਸ ਮੌਕੇ ਪਹਿਲੀ ਕਮਾਂਡੋ ਬਟਾਲੀਅਨ ਦੇ ਕਮਾਂਡੈਂਟ ਸੁਨੀਤਾ ਰਾਣੀ, ਦੂਜੀ ਕਮਾਂਡੋ ਬਟਾਲੀਅਨ ਦੇ ਕਮਾਂਡੈਟ ਜਗਵਿੰਦਰ ਸਿੰਘ ਚੀਮਾ, ਕਮਾਂਡੋ ਟ੍ਰੇਨਿੰਗ ਸੈਂਟਰ ਦੇ ਕਮਾਂਡੈਂਟ ਗੁਰਪ੍ਰੀਤ ਸਿੰਘ, ਡੀ.ਐਸ.ਪੀ. ਹਰਦੀਪ ਸਿੰਘ ਬਡੂੰਗਰ, ਮੈਡੀਕਲ ਅਫਸਰ, ਕਮਾਂਡੋ ਅਤੇ ਪੀਏਪੀ ਬਟਾਲੀਅਨਾਂ ਦੇ ਸਟਾਫ ਅਤੇ ਜਵਾਨਾਂ ਨੇ ਇਸ ਮੌਕੇ ਕਮਾਂਡੋ ਕੰਪਲੈਕਸ ਅਤੇ ਇਸ ਦੇ ਆਸ-ਪਾਸ ਵਿਖੇ ਵੱਖ-ਵੱਖ ਤਰ੍ਹਾਂ ਦੇ 500 ਬੂਟੇ ਲਗਾਏ।

LEAVE A REPLY

Please enter your comment!
Please enter your name here