ਬਿਨਾਂ ਕੋਈ ਮੋਬਾਇਲ ਅਤੇ ਕੋਚਿੰਗ ਲਏ ਇੱਕੋ ਕਿਤਾਬ ਨਾਲ ਪੜ੍ਹ ਜੰਮੂ ਦੇ ਤਿੰਨ ਭੈਣ ਭਰਾਵਾਂ ਨੇ ਪਾਸ ਕੀਤੀ ਸਿਵਲ ਸੇਵਾ ਦੀ ਪ੍ਰੀਖਿਆ

ਚੰਡੀਗੜ੍ਹ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਹਰ ਸਾਲ ਲੱਖਾਂ ਵਿਦਿਆਰਥੀਆ ਵੱਲੋਂ ਸਿਵਲ ਸੇਵਕ ਬਣਨ ਦਾ ਸੁਪਨਾ ਲੈ ਕੇ ਪ੍ਰੀਖਿਆ ਦਿੱਤੀ ਜਾਾਂਦੀ ਹੈ। ਕਈ ਬੱਚੇ ਇਸ ਪ੍ਰੀਖਿਆ ਵਿੱਚੋ ਰਹਿ ਜਾਂਦੇ ਹਨ ਅਤੇ ਕਈ ਬੱਚੇ ਸਖਤ ਮਿਹਨਤ ਕਰ ਇਹ ਪ੍ਰੀਖਿਆ ਹਾਸਿਲ ਕਰ ਲੈਦੇ ਹਨ। ਅਜਿਹੀ ਹੀ ਮਿਸਾਲ ਜੰਮੂ ਦੇ ਜ਼ਿਲਾ ਡੋਡਾ ਦੇ ਇੱਕ ਪਰਿਵਾਰ ਵਿੱਚ ਰਹਿਣ ਵਾਲੇ ਤਿੰਨ-ਭਰਾਵਾ ਨੇ ਪੈਦਾ ਕੀਤੀ ਹੈ। ਜਿਹਨਾਂ ਨੇ ਇਹ ਪ੍ਰੀਖਿਆ ਪਾਸ ਕਰ ਸਫਲਤਾ ਹਾਸਿਲ ਕੀਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਭੈਣ-ਭਰਾਵਾ ਵਿੱਚੋ ਸੱਭ ਤੋ ਵੱਡੀ ਭੈਣ ਦਾ ਨਾਂ ਹੁਮਾ ਵਾਨੀ, ਛੋਟੀ ਭੈਣ ਇਫਰਾ ਅੰਜ਼ੁਮ ਵਾਨੀ ਅਤੇ ਸੱਭ ਤੋ ਛੋਟਾ ਭਰਾ ਸੁਹੇਲ ਹੈ। ਸੱਭ ਤੋ ਹੈਰਾਨੀ ਦੀ ਗੱਲ ਇਹ ਹੈ ਕਿ ਇਫਰਾ ਅਤੇ ਸੁਹੇਲ ਨੇ ਪਹਿਲੀ ਕੋਸ਼ਿਸ਼ ਵਿੱਚ ਹੀ ਇਹ ਪ੍ਰੀਖਿਆ ਪਾਸ ਕਰ ਲਈ।

Advertisements

ਇਹਨਾਂ ਤਿੰਨਾ ਭੈਣ-ਭਰਾ ਦਾ ਰੈਂਕ ਪਹਿਲੇ 150 ਵਿੱਚ ਵੀ ਸ਼ਾਮਿਲ ਹੈ। ਪਿਤਾ ਨੇ ਦੱਸਿਆ ਕਿ ਉਸਦੇ ਬੱਚਿਆ ਕੋਲੋ ਹਾਲੇ ਤੱਕ ਮੋਬਾਇਲ ਵੀ ਨਹੀਂ ਹਨ ਅਤੇ ਜਦੋ ਉਹਨਾਂ ਨੂੰ ਫੋਨ ਦੀ ਲੋੜ ਹੁੰਦੀ ਸੀ ਤਾਂ ਉਹ ਆਪਣੀ ਮਾਤਾ ਦਾ ਫੋਨ ਲੈਦੇ ਸਨ। ਪਿਤਾ ਨੇ ਦੱਸਿਆ ਕਿ ਘਰ ਵਿੱਚ ਗਰੀਬੀ ਹੋਣ ਦੇ ਕਾਰਣ ਬੱਚਿਆ ਨੂੰ ਕਿਤਾਬਾ ਵੀ ਲੈ ਕੇ ਨਹੀ ਦੇ ਹੋਈਆ ਜਿਸਦੇ ਕਾਰਣ ਇਹ ਤਿੰਨੇ ਭੈਣ-ਭਰਾ ਇੱਕ ਕਿਤਾਬ ਤੋ ਹੀ ਪੜਾਈ ਕਰਦੇ ਸਨ। ਬਿਨਾਂ ਕੋਈ ਕੋਚਿੰਗ ਲਏ ਉਹਨਾਂ ਨੇ ਪੜਾਈ ਕਰ ਸਫਲਤਾ ਹਾਸਿਲ ਕੀਤੀ।

LEAVE A REPLY

Please enter your comment!
Please enter your name here