ਨਗਰ ਨਿਗਮ ਨੇ 2 ਦੁਕਾਨਾਂ ਕੀਤੀਆਂ ਸੀਲ

ਕਪੂਰਥਲਾ, (ਦ ਸਟੈਲਰ ਨਿਊਜ਼),ਗੌਰਵ ਮੜੀਆ: ਅਨੁਪਮ ਕਲੇਰ ਕਮਿਸ਼ਨਰ ਨਗਰ ਨਿਗਮ ਕਪੂਰਥਲਾ ਦੇ ਹੁਕਮਾਂ ਅਨੁਸਾਰ ਮਿਤੀ 1-2-2023 ਨੂੰ ਦਫਤਰ ਦ ਰੈਂਟ/ ਤਹਿਬਾਜ਼ਾਰੀ ਟੀਮ ਵੱਲੋਂ ਅੱਜ ਨੇੜੇ ਬੱਸ ਸਟੈਂਡ ਕਪੂਰਥਲਾ 2 ਦੁਕਾਨਾਂ ਨੂੰ ਸੀਲ ਕੀਤਾ ਗਿਆ! ਜਿਸ ਵਿੱਚ ਸ਼ਾਪ ਨੰਬਰ 1 ਅਵਤਾਰ ਸਿੰਘ ਪੁੱਤਰ ਬਲਵੰਤ ਸਿੰਘ ਅਤੇ ਸ਼ਾਪ ਨੰਬਰ 2 ਬਲਵੰਤ ਸਿੰਘ ਪੁੱਤਰ ਸ਼ੰਕਰ ਸਿੰਘ ਦੀਆਂ ਦੁਕਾਨਾਂ ਨੂੰ ਸੀਲ ਕੀਤਾ ਗਿਆ!

Advertisements

ਜਿਸ ਵਿੱਚ ਇਹਨਾਂ ਦਾ 34,14,608 ਰੁਪਏ ਬਣਦਾ ਰੈਂਟ ਦਾ ਬਕਾਇਆਜ਼ਾਤ ਰਹਿੰਦਾ ਸੀ ਅਤੇ ਬਾਕੀ ਰਹਿੰਦੀ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਆਪਣਾ ਬਣਦਾ ਰੈਂਟ ਸਮੇ ਦੇ ਅੰਦਰ-ਅੰਦਰ ਦਫਤਰ ਨਗਰ ਨਿਗਮ ਕਪੂਰਥਲਾ ਵਿਖ਼ੇ ਜਮਾ ਕਰਵਾ ਦਿੱਤਾ ਜਾਵੇ ਅਤੇ ਜੇਕਰ ਦੁਕਾਨਦਾਰਾਂ ਵਲੋਂ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਉਹਨਾਂ ਖਿਲਾਫ PMC ਐਕਟ ਅਧੀਨ ਸਖ਼ਤ ਕਾਰਵਾਈ ਕੀਤੀ ਜਾਵੇਗੀ! ਇਸ ਟੀਮ ਵਿੱਚ ਕੁਲਵੰਤ ਸਿੰਘ, ਸੰਜੇ ਧੀਰ, ਗੁਰਦੀਪ ਸਿੰਘ, ਨਵਜੋਤ ਸਿੰਘ, ਕਰਨਵੀਰ, ਗਰੀਸ਼, ਅਨਮੋਲ, ਆਸ਼ੂ, ਜਗਦੀਸ਼ ਆਦਿ ਹਾਜ਼ਿਰ ਸਨ!

LEAVE A REPLY

Please enter your comment!
Please enter your name here