ਰਵਾਇਤੀ ਭੋਜਨ ਸਿਹਤ ਦੀ ਤੰਦਰੁਸਤੀ ਲਈ ਵਧੇਰੇ ਲਾਹੇਵੰਦ : ਜੈਰਥ 

ਕਪੂਰਥਲਾ, (ਦ ਸਟੈਲਰ ਨਿਊਜ਼)। ਗੌਰਵ ਮੜੀਆ: ਰਵਾਇਤੀ ਭਾਰਤੀ ਭੋਜਨ ਪੂਰੇ ਸਾਰੇ  ਦੇਸ਼ ਵਿਚ ਪੁਰਾਣੇ ਸਮੇਂ ਤੋਂ ਹੀ ਤਿਆਰ ਕੀਤੇ ਜਾ ਰਹੇ ਹਨ। ਭੋਜਨ ਦੀ ਪ੍ਰੀਕਿਆ, ਰਖ—ਰਖਾਵ ਦੇ ਤਰੀਕੇ ਅਤੇ ਉਹਨਾਂ ਦੇ  ਸਾਡੇ ਸਰੀਰ  ‘ਤੇ ਪੈਣ ਵਾਲੇ ਚਿਕਸਿਤਕ ਪ੍ਰਭਾਵਾਂ ਬਾਰੇ   ਪ੍ਰੰਪਰਗਾਤ ਸੋਚ ਕਈ ਪੀੜ੍ਹੀਆਂ ਤੋਂ ਹੀ ਸਥਾਪਿਤ ਹੈ। ਭੋਜਨ ਪ੍ਰਣਾਲੀ ਖੁਰਾਕ ਦੇ ਵੱਖ—ਵੱਖ ਹਿੱਸਿਆ ਦੁਆਰਾ ਸਾਡੇ ਸਰੀਰ ਵਿਚ ਬਹੁਤ ਸਾਰੇ ਜੀਵ-ਵਿਗਿਆਨਕ  ਕਾਰਜਾਂ ਨੂੰ  ਚਲਾ  ਸਕਦੀ ਹੈ। ਇਸ ਤੋਂ ਇਲਾਵਾ ਭਾਰਤੀ ਰਵਾਇਤੀ ਭੋਜਨ ਵਿਚ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਵਾਲੇ ਰਸਾਇਣਾਂ, ਜੀਵ ਵਿਨਾਸ਼ਕਾਂ,ਰੇਸ਼ੇਦਾਰ ਖੁਰਾਕ ਅਤੇ ਪ੍ਰੋਬਾਇਓਟਿਕ ਹੋਣ ਦੇ ਕਾਰਨ ਕਾਰਜਸ਼ੀਲ ਭੋਜਨ ਵਜੋਂ   ਜਾਣੇ ਜਾਂਦੇ  ਹਨ।

Advertisements

ਇਹ ਕਾਰਜਸ਼ੀਲ ਆਣੂ ਸਾਡੇ ਸਰੀਰ ਦਾ ਭਾਰ ਠੀਕ ਰੱਖਣ,ਬਲੱਡ ਸ਼ੂਗਰ ਦੇ ਸੰਤਲੁਨ ਨੂੰ ਬਣਾਈ ਅਤੇ ਪ੍ਰਤੀਰੋਧਕ ਨੂੰ ਸ਼ਕਤੀ ਵਧਾਉਣ ਵਿਚ ਵੀ ਮਦਦਗਾਰ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ‘ਨੀਲਿਮਾ ਜੈਰਥ ਵਲੋਂ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਤਕਨਾਲੌਜੀ (ਰਾਜ ਨੋਡਲ ਏਜੰਸੀ)  ਨਾਲ ਮਿਲਕੇ ਸਾਂਝੇ ਤੌਰ ਤੇ ਕਰਵਾਏ ਗਏ ਭੋਜਨ  ਤੇ ਆਹਾਰ ਸ਼ੋਅ ਮੌਕੇ ਕੀਤਾ ਗਿਆ। ਇਹ ਪ੍ਰੋਗਰਾਮ ਭਾਰਤ ਸਰਕਾਰ ਦੇ ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਤਨ ਮੰਤਰਾਲੇ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਲਾਈਫ਼ (ਐਲ.ਆਈ ਐਫ਼.ਈ) ਦੇ ਅਧੀਨ ਕਰਵਾਇਆ ਗਿਆ। 

ਉਨ੍ਹਾਂ ਅੱਗੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਦਾ  ਇਹ  ਦਿਨ ਬਾਜਰੇ ਦੇ  ਕੌਮਾਂਤਰੀ ਸਾਲ ਨੂੰ ਮੁਖ ਰੱਖਦਿਆਂ ਕਰਵਾਇਆ ਗਿਆ ਹੈ। ਬਾਜਰਾ ਸਾਡੀ ਖੁਰਾਕ ਦਾ ਸਦੀਆਂ ਤੋਂ ਚਲਿਆ ਆ ਰਿਹਾ ਇਕ ਅਟੁੱਟ ਅੰਗ ਹੈ। ਸਾਡੀ ਸਿਹਤ ਲਈ ਬਹੁਤ ਲਾਭਦਾਇਕ ਹੋਣ ਦੇ ਨਾਲ—ਨਾਲ  ਬਾਜਰੇ ਦੀ ਬਜਾਈ ਲਈ ਘੱਟ ਪਾਣੀ  ਦੀ ਲਾਗਤ ਨਾਲ  ਵੱਧ ਤੋਂ ਵੱਧ ਉਪਜ ਹੁੰਦੀ ਹੈ ਅਤੇ ਇਹ  ਵਾਤਾਵਰਣ ਲਈ ਵੀ ਬਹੁਤ ਵਧੀਆ ਮੰਨਿਆ ਜਾਂਦਾ ਹੈ। ਇਸ ਮੌਕੇ ‘ਤੇ ਬੋਲਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਸਥਾਈ ਭਵਿੱਖ ਦੇ ਲਈ ਵਿਗਿਆਨਕ ਸੋਚ ਦੇ ਨਾਲ-ਨਾਲ ਸਿਹਮੰਦ ਭੋਜਨ ਦੀਆਂ ਆਦਤਾਂ ਪਾਉਣ ਦੀ ਬਹੁਤ ਲੋੜ ਹੈ। ਅੱਜ ਦੇ ਇਸ ਸ਼ੋਅ ਦਾ ਉਦੇਸ਼ ਸਾਡੀ ਨਵੀਂ ਪੀੜ੍ਹੀ ਨੂੰ ਖਾਣਾ-ਪੀਣ ਨਵੇਂ ਵਿਚਾਰਾਂ ਪ੍ਰਤੀ ਉਤਸ਼ਾਹਿਤ ਕਰਨਾ ਦੇ ਨਾਲ—ਨਾਲ ਉੱਭਰਦੇ ਸ਼ੈਫ਼ਾ ਨੂੰ ਇਕ ਪਲੇਟਫ਼ਾਰਮ ਮੁੱਹਈਆ ਕਰਵਾਉਣਾ ਹੈ। 

ਇਸ ਮੌਕੇ ਆਈ.ਟੀ.ਸੀ  ਜਲੰਧਰ ਦੇ ਕਾਰਜਕਾਰੀ ਮੁਖੀ ਸੁਮਿਤ ਚੱਕਰਵਰਤੀ ਅਤੇ ਹੋਟਲ ਮੈਨੇਜਮੈਂਟ ਸਕੂਲ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਸੰਜੇ ਕੁਮਾਰ ਸ਼ਰਮਾ ਨੇ ਇਹਨਾਂ ਮੁਕਾਬਲਿਆਂ ਵਿਚ ਬਾਤੌਰ ਜੱਜ ਦੀ ਭੂਮਿਕਾ ਨਿਭਾਈ। ਇਹ ਮੁਕਾਬਲੇ ਦੋ ਥੀਮਾਂ ‘ਤੇ ਅਧਾਰਤ ਸਨ : ਸਿਹਤ ਤੇ ਪ੍ਰੰਪਰਾਗਤ ਭੋਜਨ ਅਤੇ ਬਾਜਰੇ ਦਾ ਭੋਜਨ।ਇਸ ਸ਼ੋਅ ਵਿਚ 400 ਤੋਂ ਵੱਧ ਹੋਟਲ ਮੈਨੇਜਮੈਂਟ ਇੰਸਟੀਚਿਊਟ/ਕਾਲਜਾਂ, ਸਕੂਲਾਂ ਅਤੇ ਘਰਾਂ ਦੀਆਂ ਗ੍ਰਹਿਣੀਆਂ ਨੇ ਹਿੱਸਾ ਲਿਆ। ਇਹ ਸ਼ੋਅ ਭਾਰਤ ਸਰਕਾਰ ਦੇ ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਤਨ ਮੰਤਰਾਲੇ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਕਰਵਾਏ ਗਏ ਭੋਜਨ ਬਣਾਉਣ ਦੇ ਮੁਕਾਬਲਿਆਂ ਦੀਆਂ ਵੱਖ-ਵੱਖ ਕੈਟਾਗਿਰੀਆਂ ਦੇ ਨਤੀਜੇ ਇਸ ਪ੍ਰਕਾਰ ਰਹੇ ਸਿਹਤ ਤੇ ਪ੍ਰਰੰਪਗਤ  ਭੋਜਨ ਦੀ ਵਿਦਿਆਰਥੀਆਂ ਦੀ  ਕੈਟਾਗਿਰੀ ਵਿਚ ਸੀ.ਟੀ ਇੰਸਟੀਚਿਊਟ ਜਲੰਧਰ ਦੇ ਰੋਹਿਤ ਪ੍ਰਸਾਦ ਨੇ ਪਹਿਲਾ,ਐਨ.ਐਫ਼.ਸੀ ਜਲੰਧਰ ਦੀ ਮਹਿਕ ਪ੍ਰੀਤ ਨੇ ਦੂਜਾ ਜਦੋ ਕਿ ਅਰੋਮਾ ਗਰੁੱਪ ਆਫ਼ ਇੰਸਟੀਚਿਊਂਟ ਦੇ ਅਮਿਤ ਗਿੱਲ ਨੇ ਤੀਸਰੇ ਸਥਾਨ ਤੇ ਰਿਹਾ। ਇਸੇ ਤਰ੍ਹਾਂ ਹੀ ਖਾਣੇ ਸ਼ੋਕੀਨਾਂ ਦੀ ਕੈਟਾਗਿਰੀ ਵਿਚ ਅਨਹਾਦ ਬੈਂਸ,ਸਖੁਵਿੰਦਰ ਕੌਰ ਅਤੇ ਗੋਸ਼ਾ ਸਿੰਘ ਨੇ ਕ੍ਰਮਵਾਰ ਪਹਿਲਾ,ਦੂਜਾ ਤੇ ਤੀਸਰਾ ਇਨਾਮ ਹਾਂਸਲ ਕੀਤਾ।

ਬਾਜਰੇ ਦੇ ਪਕਵਾਨ ਬਣਾਉਣ ਦੀ ਵਿਦਿਅਰਥੀ ਦੀ ਕੈਟਾਗਿਰੀ ਵਿਚ ਜੀ.ਐਨ.ਏ ਦਾ ਸ਼ੱਭਕਰਮ  ਅਤੇ ਉਰਵਸ਼ੀ ਪਹਿਲੇ ਤੇ ਤੀਸਰੇ ਸਥਾਨ ਰਹੇ ਜਦੋਂ ਕਿ ਐਚ.ਐਮ.ਵੀ ਕਾਲਜ ਜਲੰਧਰ ਦੀ ਸਿੱਧੀ ਗੁਪਤਾ ਦੂਜੇ ਨੰਬਰ ਤੇ ਆਈ। ਇਸੇ ਤਰ੍ਹਾਂ ਖਾਣੇ ਦੇ ਸ਼ੌਕੀਨਾਂ ਦੀ ਕੈਟਾਗਿਰੀ ਵਿਚ ਜੋਤੀ ਕਦਮ ਨੇ ਪਹਿਲਾ ਅਤੇ ਸ਼੍ਰੀਯਾ ਮੈਣੀ ਨੇ ਦੂਜਾ ਸਥਾਨ ਹਾਂਸਲ ਕੀਤਾ। ਓਵਰ ਆਲ ਸਭ ਤੋਂ ਵਧੀਆਂ ਖਾਣਾ ਨਵਰਾਤਰੇ ਸਪੈਸ਼ਲ ਥਾਲੀ ਜੀ.ਐਨ.ਏ ਦੇ ਸੋਨੂੰ ਨੇ ਜਿੱਤਿਆ।

LEAVE A REPLY

Please enter your comment!
Please enter your name here