ਡਾ. ਸਾਹਿਲ ਵਲੋਂ ਨਾਵਲ ‘ਮਣੇ’ ਡਿਪਟੀ ਕਮਿਸ਼ਨਰ ਨੂੰ ਭੇਟ ਕੀਤਾ ਗਿਆ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਇਥੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਉੱਘੇ ਲੇਖਕ ਡਾ. ਧਰਮਪਾਲ ਸਾਹਿਲ ਵਲੋਂ ਆਪਣਾ ਚਰਚਿਤ ਨਾਵਲ ‘ਮਣੇ’ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੂੰ ਭੇਟ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਕੰਢੀ ਖੇਤਰ ਤੇ ਡਾ. ਸਾਹਿਲ ਵਲੋਂ ਕੀਤੇ ਜਾ ਰਹੇ ਸਾਹਿਤਕ ਕਾਰਜ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਅਤੇ ਖੋਜ਼ਾਰਥੀਆਂ ਲਈ ਬਹੁਤ ਉਪਯੋਗੀ ਦੱਸਿਆ।

Advertisements

ਜ਼ਿਕਰਯੋਗ ਹੈ ਕਿ ਡਾ. ਸਾਹਿਲ ਦੇ ਇਸ ਤੋਂ ਪਹਿਲਾਂ ਧੀਆਂ ਮਰਜਾਣੀਆਂ, ਪਥਰਾਟ, ਖਿੜਣ ਤੋਂ ਪਹਿਲਾਂ ਅਤੇ ਕੁਆਰ ਝਾਤ ਆਦਿ ਨਾਵਲ ਤੇ ਹੋਰ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਮੌਕੇ ਉੱਘੇ ਪੰਜਾਬੀ ਕਵੀ ਪ੍ਰਕਾਸ਼ ਰਾਮ ਖਾਮੋਸ਼ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here