ਨਗਰ ਨਿਗਮ ਨੇ ਰਤਨ ਜਿਊਲਰਸ, ਓਮ ਵੈਡਿੰਗ ਮਾਲ, ਸੱਤਗੁਰ ਜਿਊਲਰਜ਼, ਗੁਰੂ ਕਿਰਪਾ, ਸਟਾਈਲ ਸਟੂਡੀਊ, ਅਮਨ ਸ਼ੂ, ਫੇਮੀਨਾ ਅਤੇ ਹੋਰਾਂ ਨੂੰ ਨੋਟਿਸ ਕੀਤੇ ਜਾਰੀ

ਕਪੂਰਥਲਾ(ਦ ਸਟੈਲਰ ਨਿਊਜ਼)ਗੌਰਵ ਮੜੀਆ। ਅਨੁਪਮ ਕਲੇਰ ਕਮਿਸ਼ਨਰ ਨਗਰ ਨਿਗਮ ਕਪੂਰਥਲਾ ਦੇ ਹੁਕਮਾਂ ਅਨੁਸਾਰ ਅੱਜ ਮਿਤੀ 02-02-2023 ਨੂੰ ਦਫਤਰ ਨਗਰ ਨਿਗਮ ਦੇ ਲਾਈਸੇਂਸ ਵਿਭਾਗ ਵੱਲੋਂ ਸਹਿਰ ਦੇ ਵੱਖ- ਵੱਖ ਥਾਵਾਂ ਤੇ ਬਿਨਾਂ ਪ੍ਰਵਾਨਗੀ ਤੋਂ ਲਾਏ ਗਏ LED ਬੋਰਡ ਦੀ ਚੈਕਿੰਗ ਕੀਤੀ ਗਈ ਅਤੇ ਚੈਕਿੰਗ ਦੌਰਾਨ ਪਾਇਆ ਗਿਆ ਕਿ ਕਈ ਇਮਾਰਤਾਂ ਅਤੇ ਅਧਾਰਿਆਂ ਵੱਲੋਂ ਆਪਣੇ ਕਾਰੋਬਾਰ ਤੋਂ ਇਲਾਵਾ ਆਪਣੇ LED ਬੋਰਡ ਲਗਾਏ ਗਏ ਹਨ ਜੋ ਕਿ ਪੰਜਾਬ ਆਉਟਡੋਰ ਐਡਵਰਟਾਇਜਮੈਟ ਪਾਲਸੀ 2018 ਦੀ ਉਲਘਨਾ ਹੈ। ਜੌ LED ਬੋਰਡ ਦੁਕਾਨਾਂਦਾਰਾ ਵੱਲੋਂ ਲਗਾਏ ਗਏ ਹਨ ਉਹਨਾਂ ਨੂੰ ਨਗਰ ਨਿਗਮ ਕਪੂਰਥਲਾ ਦੇ ਲਾਇਸੈਸ ਵਿਭਾਗ ਵਲੋ 10 ਨੋਟਿਸ ਜਾਰੀ ਕੀਤੇ ਗਏ ਹਨ।

Advertisements

ਇਹ ਬੋਰਡ ਸਦਰ ਬਜ਼ਾਰ, ਭਗਤ ਸਿੰਘ ਚੌਕ, ਪੁਰਾਣੀ ਕਚਹਿਰੀ ਆਦਿ ਚੈੱਕ ਕੀਤੇ ਅਤੇ ਨੋਟਿਸ ਜਾਰੀ ਕੀਤੇ ਇਹ ਨੋਟਿਸ ਰਤਨ ਜਿਊਲਰਸ, ਓਮ ਵੈਡਿੰਗ ਮਾਲ, ਸੱਤਗੁਰ ਜਿਊਲਰਜ਼, ਗੁਰੂ ਕਿਰਪਾ, ਸਟਾਈਲ ਸਟੂਡੀਊ, ਅਮਨ ਸ਼ੂ, ਫੇਮੀਨਾ ਅਤੇ ਹੋਰ ਨੋਟਿਸ ਜਾਰੀ ਕੀਤੇ ਗਏ ਅਤੇ ਬਾਕੀ ਦੁਕਾਨਦਾਰਾ ਨੂੰ ਹਦਾਇਤ ਕੀਤੀ ਗਈ ਕਿ LED ਬੋਰਡ ਅਤੇ ਟਾਪ ਰੂਫ਼ ਤੇ ਲੱਗੇ ਬੋਰਡਾ ਨੂੰ ਹਟਾਏ ਜਾਵੇ।

LEAVE A REPLY

Please enter your comment!
Please enter your name here