ਸਾਡੇ ਕੋਲ ਦੀ ਨਾ ਲੰਘ ਮਹਿਕਾ ਲੱਦੀਏ ਹਵਾਏ, ਅਸੀਂ ਨੇਰੀਆ ਦੇ ਝੰਬੇ ਅਜੇ ਪੈਰਾਂ ਤੇ ਨਈ ਆਏ

ਸਾਡੇ ਕੋਲ ਦੀ ਨਾ ਲੰਘ ਮਹਿਕਾ ਲੱਦੀਏ ਹਵਾਏ
ਅਸੀਂ ਨੇਰੀਆ ਦੇ ਝੰਬੇ ਅਜੇ ਪੈਰਾਂ ਤੇ ਨਈ ਆਏ

Advertisements

ਸਾਡੇ ਜ਼ਖ਼ਮੀ ਅਹਿਸਾਸ ਤੇ ਵਲੂੰਧਰੇ ਨੇ ਹਾਸੇ
ਕਿਸੇ ਕੰਮ ਨਹੀਓਂ ਆਉਂਣੇ ਤੇਰੇ ਦਿੱਤੇ ਇਹ ਦਿਲਾਸੇ
ਕੌਣ ਡਿਗਿਆ ਮੁੜ ਮੁੜ ਪਲਕੀ ਬਿਠਾਏ
ਸਾਡੇ ਕੋਲ ਦੀ ਨਾਂ ਲੰਘ ਮਹਿਕਾਂ ਲੱਦੀਏ ਹਵਾਏ

ਸਾਡੀ ਜ਼ਿੰਦਗੀ ਅਲਾਹੁਣੀ ਅਸੀਂ ਬਿਰਹੋਂ ਦਾ ਗੀਤ
ਅਸੀਂ ਅਜੇ ਤੱਕ ਅੱਧ ਵਿੱਚੋਂ ਟੁਟੀਓ ਪ੍ਰੀਤ
ਤੇਰੇ ਵਰਗੀ ਛੂਆ ਵੀ ਕਾਹਤੋਂ ਹੋਠਾਂ ਨੂੰ ਛੁਹਾਵੇ
ਸਾਡੇ ਕੋਲ ਦੀ ਨਾਂ ਲੰਘ ਮਹਿਕਾਂ ਲੱਦੀਏ ਹਵਾਏ

ਖੌਰੇ ਸਮਿਆਂ ਦੇ ਵਹਿਣਾਂ ਕਦੋਂ ਮੋੜ ਲੈਣੇ ਮੁਖ
ਕਦੋਂ ਜੜ ਤੋਂ ਹੀ ਦੇਣੇ ਨੇ ਪੁਟਾ ਇਹ ਸਾਰੇ ਰੁੱਖ
ਤੰਗੀ ਤਰਸ਼ੀ ਦੇ ਦਿਨ ਆਪਾਂ ਦੋਆ ਨੇ
ਹੰੰਢਾਏ
ਸਾਡੇ ਕੋਲ ਦੀ ਨਾਂ ਲੰਘ ਮਹਿਕਾਂ ਲੱਦੀਏ ਹਵਾਏ ।

ਕਰਨੈਲ ਸਿੰਘ ਨੇਕਨਾਮਾ

LEAVE A REPLY

Please enter your comment!
Please enter your name here