ਬਾਬਾ ਤੇਲੂ ਮਹਾਰਾਜ ਦਾ 25ਵਾਂ ਸਲਾਨਾ ਮੇਲਾ ਧੂਮਧਾਮ ਨਾਲ ਮਨਾਇਆ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਬਾਬਾ ਕਿਸ਼ਨ ਗਿਰੀ ਮਹਾਰਾਜ ਬਾਬਾ ਤੇਲੂ ਸਰਕਾਰ ਦਾ 25 ਵਾ ਮੇਲਾ ਮੁਹੱਲਾ ਲਾਹੌਰੀ ਗੇਟ ਵਿਖੇ ਬਾਬਾ ਤੇਲੂ ਰਾਮ ਦੀ ਕੁਟੀਆ ਵਿਖੇ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਮੇਲੇ ਵਿੱਚ ਦੇਸ਼ਾ ਵਿਦੇਸ਼ਾਂ ਵਿਚੋਂ ਸੰਗਤਾ ਨੇ ਆ ਕੇ ਬਾਬਾ ਜੀ ਦਾ ਅਸ਼ੀਰਵਾਦ ਲਿਆ। ਮੇਲੇ ਵਿੱਚ ਸੰਗਤ ਲਈ ਲੰਗਰ ਦਾ ਪੂਰਾ ਪ੍ਰਬੰਧ ਕੀਤਾ। ਮੇਲੇ ਦੇ ਸੰਬੰਧ ਵਿੱਚ ਕਪੁਰਥਲਾ ਦੇ ਬੱਸ ਸਟੈਂਡ ਤੋਂ ਸ਼ੁਰੂ ਹੋ ਕੇ ਬਾਜ਼ਾਰ ਦੇ ਸਾਰੇ ਚੌਂਕਾ ਵਿਚ ਵੱਖ ਵੱਖ ਪ੍ਰਕਾਰ ਦੇ ਸਵਾਦੀ ਲੰਗਰ ਲਗਾਏ ਗਏ  ਮੇਲੇ ਵਿੱਚ ਹਜ਼ਾਰਾਂ ਦੀ ਗਿਣਤੀ ਵਿਚ ਸਾਧੂ ਅਤੇ ਸੰਤਾ ਨੇ ਹਿੱਸਾ ਲਿਆ। ਮੇਲੇ ਵਿੱਚ ਲੋਕਾ ਦੇ ਮਨੋਰਜਨ ਲਈ ਪੰਜਾਬ ਦੇ ਮਸ਼ਹੂਰ ਗਾਇਕ ਸਤਿੰਦਰ ਸਰਤਾਜ, ਨੂਰਾਂ ਸਿਸਟਰ ਨੇ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ।

Advertisements

ਬਾਬਾ ਰਾਕੇਸ਼ ਬੱਲੀ ਨੇ ਮੱਥਾ ਟੇਕਣ ਆਏ ਲੋਕਾ ਨੂੰ ਅਸ਼ੀਰਵਾਦ ਦਿੱਤਾ। ਇਸ ਸਾਰੇ ਮੇਲੇ ਦੀ ਅਗਵਾਈ ਬਾਬਾ ਰਾਕੇਸ਼ ਬੱਲੀ ਨੇ ਕੀਤੀ। ਮੇਲੇ ਵਿੱਚ ਵੱਖ-ਵੱਖ ਰਾਜਨੀਤਕ,ਧਾਰਮਿਕ,ਸਮਾਜਿਕ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਮੱਥਾ ਟੇਕਿਆ ਤੇ ਬਾਬਾ ਬੱਲੀ ਨੇ ਆਏ ਸਾਰੇ ਪਤਵੰਤਿਆਂ ਦੇ ਸਿਰੋਪਾ ਅਤੇ ਲੋਈ ਪਾਕੇ ਸਨਮਾਨ ਕੀਤਾ ਤੇ ਨਾਲ ਹੀ ਬਾਬਾ ਤੇਲੂ ਸਰਕਾਰ ਦੀ ਫੋਟੋ ਵਾਲਾ ਸਨਮਾਨ ਚਿੰਨ੍ਹ ਵੀ ਦਿੱਤਾ ਮੇਲੇ ਵਿੱਚ ਵੱਖ ਵੱਖ ਤਰ੍ਹਾਂ ਦੇ ਬਾਜ਼ਾਰ ਸਜੇ ਹੋਏ ਸਨ। ਲੋਕਾ ਖੂਬ ਖਰੀਦਦਾਰੀ ਕੀਤੀ। ਮੇਲੇ ਵਿੱਚ ਬੱਚਿਆਂ ਦੇ ਮਨੋਰੰਜਨ ਦੇ ਲਈ ਵੱਖ ਵੱਖ ਤਰ੍ਹਾਂ ਦੇ ਭੰਘੁੜੇ ਵੀ ਲਗੇ ਹੋਏ ਸਨ। ਸ਼ਾਮ ਨੂੰ ਪ੍ਰਸਿੱਧ ਗਾਇਕ ਸਤਿੰਦਰ ਸਰਤਾਜ ਦੇ ਗੀਤਾਂ ਨੇ ਲੋਕਾ ਨੇ ਖੂਬ ਅਨੰਦ ਮਾਣਿਆ। ਮੰਦਿਰ ਕਮੇਟੀ ਵਲੋ ਪੂਰੀ ਛੋਲੇ, ਨੂਡਲ, ਬਰਗਰ, ਪੀਜ਼ਾ, ਕੜੀ ਚੋਲ ਅਤੇ ਹੋਰ ਕਈ ਤਰ੍ਹਾਂ ਦੇ ਲੰਗਰ ਲਗਏ ਗਏ। ਇਸ ਮੌਕੇ ਤੇ ਬਾਬਾ ਰਾਕੇਸ਼ ਬੱਲੀ,ਸਾਈਂ ਪਵਨ ਦਾਸ,ਪੰਮ ਖੁਸ਼,ਨੇ ਸ਼ਹਿਰ ਵਾਸੀਆਂ ਨੂੰ ਮੇਲੇ ਦੀ ਲੱਖ ਲੱਖ ਵਧਾਈਆਂ ਦਿੱਤੀਆਂ। 

LEAVE A REPLY

Please enter your comment!
Please enter your name here