ਮੰਜੂ ਰਾਣਾ ਵਲੋਂ ਜਾਤੀ ਸੂਚਕ ਸ਼ਬਦਾਵਲੀ ਵਰਤਣ ਵਿਰੁੱਧ ਐਸਐਸਪੀ ਨੂੰ ਦਿੱਤਾ ਮੰਗ ਪੱਤਰ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ । ਐਸਸੀ ਭਾਈਚਾਰੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਪੁਰਾਣੇ ਆਗੂ ਅਤੇ ਐਸਸੀ ਸਮਾਜ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਵਿਕਾਸ ਮੋਮੀ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਮੈਡਮ ਮੰਜੂ ਰਾਣਾ ਵਲੋਂ ਚਪੈੜਾਂ ਮਾਰਨ ਦੀ ਧਮਕੀ ਦੇਣ ਅਤੇ ਜਾਤਿਸੁਚਕ ਸਬਦ ਕਹਿਣ ਦੇ ਵਿਰੋਧ ਵਿੱਚ ਮੋਰਚਾ ਖੋਲ ਦਿੱਤੇ ਹੈ।ਐਸਸੀ ਭਾਈਚਾਰੇ ਦੇ ਲੋਕਾਂ ਨੇ ਅਨੁਸੂਚਿਤ ਜਾਤੀ ਦੇ ਆਗੂ ਅਤੇ ਡਾ.ਭੀਮ ਰਾਓ ਅੰਬੇਡਕਰ ਦਲਿਤ ਸੈਨਾ ਪੰਜਾਬ ਦੇ ਚੇਅਰਮੈਨ ਪਰਸ਼ੋਤਮ ਸੋਂਧੀ ਦੀ ਅਗਵਾਈ ਹੇਠ ਐਸਸੀ ਭਾਈਚਾਰੇ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦਾ ਇੱਕ ਵਫ਼ਦ ਐਸ.ਐਸ.ਪੀ ਕਪੂਰਥਲਾ ਨਵਨੀਤ ਸਿੰਘ ਨੂੰ ਮਿਲਿਆ ਅਤੇ ਮੈਡਮ ਮੰਜੂ ਰਾਣਾ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਇਕ ਮੰਗ ਪੱਤਰ ਦਿੱਤਾ।

Advertisements

ਇਸ ਦੌਰਾਨ ਵਫਦ ਨੇ ਮੰਗ ਪੱਤਰ ਆਪ ਦੀ ਹਲਕਾ ਇੰਚਾਰਜ ਮੈਡਮ ਮੰਜੂ ਰਾਣਾ ਖਿਲਾਫ ਜਾਤੀ ਸੂਚਕ ਸ਼ਬਦ ਬੋਲਣ ਤੇ ਕਾਰਵਾਈ ਕਰਨ ਦੀ ਮੰਗ ਕੀਤੀ।ਇਸ ਮੌਕੇ ਤੇ ਵਿਕਾਸ ਮੋਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨੇ ਫੋਨ ਤੇ ਆਪ ਦੀ ਹਲਕਾ ਇੰਚਾਰਜ ਮੈਡਮ ਮੰਜੂ ਰਾਣਾ ਨੇ ਉਨ੍ਹਾਂ ਨੂੰ ਚਪੇੜਾਂ  ਮਾਰਨ ਦੀ ਧਮਕੀ ਦਿੱਤੀ ਅਤੇ ਨਾਲ ਹੀ ਕਿਹਾ ਕਿ ਤੁਹਾਡੇ ਲੋਕਾਂ ਦੀ ਉਕਾਤ ਕਿ ਹੈ ਤੁਸੀ ਲੋਕ ਆਪਣੀ ਉਕਾਤ ਚ ਰਿਹ ਕੇ ਗੱਲ ਕਰਿਆ ਕਰੌ।।ਇਸ ਨੂੰ ਲੈ ਕੇ ਐਸ.ਸੀ ਭਾਈਚਾਰੇ ਵਿੱਚ ਭਾਰੀ ਰੋਸ ਹੈ।ਵਿਕਾਸ ਮੋਮੀ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰਾਂ ਨੇ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਆਮ ਆਦਮੀ ਪਾਰਟੀ ਨੂੰ ਹਲਕੇ ਵਿੱਚ ਬੁਲੰਦੀਆਂ ਤੇ ਪਹੁੰਚਾਇਆ ਹੈ।ਪਰ ਹਲਕਾ ਇੰਚਾਰਜ ਮੈਡਮ ਵਲੋਂ ਜਾਤੀ ਸੂਚਕ ਸ਼ਬਦ ਬੋਲਣਾ ਅਤੇ ਪੁਰਾਣੇ ਵਰਕਰਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਪਾਰਟੀ ਨੂੰ ਹਲਕੇ ਵਿੱਚ ਨੁਕਸਾਨ ਹੋ ਸਕਦਾ ਹੈ।ਇਸ ਲਈ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਤੁਰੰਤ ਹਲਕਾ ਇੰਚਾਰਜ ਬਦਲਣਾ ਚਾਹੀਦਾ ਹੈ।

ਇਸ ਦੌਰਾਨ ਵਫ਼ਦ ਦੇ ਆਗੂਆਂ ਨੇ ਕਿਹਾ ਕਿ ਜੇਕਰ ਆਪ’ ਦੀ ਹਲਕਾ ਇੰਚਾਰਜ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।ਇਸ ਮੌਕੇ ਡਾ:ਭੀਮ ਰਾਓ ਅੰਬੇਡਕਰ ਦਲਿਤ ਸੈਨਾ ਦੇ ਸੂਬਾ ਪ੍ਰਧਾਨ ਅਸ਼ਵਨੀ ਧਾਲੀਵਾਲ,ਭਗਵਾਨ ਵਾਲਮੀਕਿ ਐਕਸ਼ਨ ਫੋਰਸ ਦੇ ਸੂਬਾ ਪ੍ਰਧਾਨ ਧਰਮਿੰਦਰ ਨੰਗਲ, ਕਪੂਰਥਲਾ ਵਾਲਮੀਕਿ ਸਮਾਜ ਦੇ ਸੀਨੀਅਰ ਆਗੂ ਚਰਨਜੀਤ ਹੰਸ,ਬੀ.ਆਰ.ਅੰਬੇਦਕਰ ਯੁਵਾ ਫੋਰਸ ਦੇ ਪ੍ਰਧਾਨ ਅਮਨ ਸਹੋਤਾ,ਡਾ.ਜਸਵਿੰਦਰ ਸਿੰਘ ਉੱਗੀ,ਰਿਸ਼ੀ,ਸੋਨੂੰ ਲਾਇਏਵਾਲ,ਅਸ਼ਵਨੀ ਗਿੱਲ,ਮਹਿਤਪੁਰ,ਅਰਜੁਨ,ਸੰਨੀ,ਕਰਨ,ਅਵਿਨਾਸ਼ ਐਕਸ਼ਨ ਫੋਰਸ,ਲਵਪ੍ਰੀਤ ਲਿਤਰਾ,ਵੀਰੂ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here