ਪਟਿਆਲਾ ਯੂਨੀਵਰਸਟੀ ‘ਚ ਵਿਦਿਆਰਥਣ ਦੀ ਮੌਤ ਤੋਂ ਬਾਅਦ ਹੰਗਾਮਾ, ਵਿਦਿਆਰਥੀਆਂ ਨੇ ਪੁਲਿਸ ਦੇ ਸਾਹਮਣੇ ਪ੍ਰੋਫ਼ੈਸਰ ਦਾ ਚਾੜਿਆ ਕੁਟਾਪਾ

ਪਟਿਆਲਾ (ਦ ਸਟੈਲਰ ਨਿਊਜ਼), ਪਲਕ। ਪਟਿਆਲਾ ਦੀ ਪੰਜਾਬੀ ਯੂਨੀਵਰਸਟੀ ਵਿੱਚ ਵੱਡਾ ਹੰਗਾਮਾ ਹੋਣ ਦੀ ਖ਼ਬਰ ਮਿਲੀ ਹੈ। ਯੂਨੀਵਰਸਟੀ ਵਿੱਚ  ਬੀ.ਏ. ਵਿੱਚ ਪੜ੍ਹਦੀ ਵਿਦਿਆਰਥਣ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਜਸ਼ਨਪ੍ਰੀਤ ਕੌਰ ਵਾਸੀ ਬਠਿੰਡਾ ਵਜੋਂ ਹੋਈ ਹੈ। ਜਿਸਨੂੰ ਸਾਹ ਲੈਣ ਦੀ ਸਮੱਸਿਆ ਸੀ। ਬੀਤੇ ਕੁੱਝ ਦਿਨੀਂ ਪਹਿਲਾਂ ਉਸ ਦੀ ਸਿਹਤ ਖਰਾਬ ਸੀ ਪਰ ਯੂਨੀਵਰਸਟੀ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਸੁਰਜੀਤ ਸਿੰਘ ਨੇ ਉਸ ਕੁੜੀ ਨੂੰ ਛੁੱਟੀ ਦੇਣ ਤੋਂ ਇੰਨਕਾਰ ਕਰ ਦਿੱਤਾ ਅਤੇ ਉਸਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਗਿਆ।

Advertisements

ਕੁੜੀ ਦੀ ਮੌਤ ਤੋਂ ਬਾਅਦ ਸਾਰੇ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਨੇ ਮੁਲਜ਼ਮ ਸੁਰਜੀਤ ਨੂੰ ਘੇਰ ਕੇ ਪੁਲਿਸ ਦੀ ਮੌਜੂਦਗੀ ਵਿੱਚ ਉਸਨੂੰ ਕੁੱਟਿਆ। ਪੁਲਿਸ ਨੇ ਮੁਸ਼ਕਿਲ ਨਾਲ ਉਸ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਦਾਖਲ ਕਰਵਾਇਆ। ਯੂਨੀਵਰਸਟੀ ਦੇ ਡਾਇਰੈਕਟਰ ਦਿਲਜੀਤ ਅੰਮੀ ਨੇ ਦੱਸਿਆ ਕਿ ਜੋ ਇਹ ਵਿਦਿਆਰਥੀ ਪ੍ਰੋਫੈਸਰ ਤੇ ਇਲਜ਼ਾਮ ਲੱਗਾ ਰਹੇ ਹਨ, ਉਹ ਬੇਬੁਨਿਆਦ ਹਨ। ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ। ਉਹ ਬੀਮਾਰ ਸੀ, ਉਸ ਵਿੱਚ ਪ੍ਰੋਫੈਸਰ ਦਾ ਕੋਈ ਲੈਣਾ-ਦੇਣਾ ਨਹੀਂ। ਬਾਕੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here