ਪਾਵਰਕਾਮ ਸੀਐੱਚਬੀ ਤੇ ਡਬਲਿਊ ਕਾਮਿਆਂ ਵਲੋਂ ਵੱਡੀ ਗਿਣਤੀ ਚ’ ਪਰਿਵਾਰਾਂ ਸਮੇਤ ਮੁੱਖ ਮੰਤਰੀ ਰਹਾਇਸ਼ ਦਾ ਕਿੱਤਾ ਘਿਰਾਓ

ਸੰਗਰੂਰ, (ਦ ਸਟੈਲਰ ਨਿਊਜ਼): ਪਾਵਰਕਾਮ ਐੰਡ ਟ੍ਰਸਾਕੋੰ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਵੱਡੀ ਗਿਣਤੀ ਚ’ ਇੱਕਠੇ ਹੋ ਪਾਵਰਕਾਮ ਸੀ.ਐੱਚ.ਬੀ ਤੇ ਡਬਲਿਊ ਕਾਮਿਆਂ ਨੇ ਮੁੱਖ ਮੰਤਰੀ ਦੀ ਰਹਾਇਸ਼ ਵੱਲ ਕੂਚ ਕਰ ਪਰਿਵਾਰਾਂ ਤੇ ਬੱਚਿਆਂ ਸਮੇਤ ਵਿਸ਼ਾਲ ਧਰਨਾ ਦਿੱਤਾ। ਧਰਨੇ ਚ’ ਵੱਡੀ ਗਿਣਤੀ ਚ’  ਛੋਟੇ ਛੋਟੇ ਬੱਚੇ ਅਤੇ ਨਾਲ ਉਨ੍ਹਾਂ ਦੇ ਪਰਿਵਾਰਾਂ ਵਲੋਂ ਆਊਟ ਸੋਰਸਿੰਗ ਸੀ.ਐੱਚ.ਬੀ ਤੇ ਡਬਲਿਊ ਕਾਮਿਆਂ ਨੂੰ ਰੈਗੂਲਰ ਕਰਨ ਤੇ ਕਰੰਟ ਦੋਰਾਨ ਹਾਦਸਾ ਗ੍ਰਸਤ ਹੋਏ ਕਾਮਿਆਂ ਨੂੰ ਮੁਆਵਜਾ ਨੋਕਰੀ ਦਾ ਪ੍ਰਬੰਧ ਕਰਨ, ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਰੱਦ ਕਰਨ ਦੀ ਨਆਰਿਆ ਨਾਲ ਗੂਜ ਪਈ।

Advertisements

ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ ਕਟਾਰੀਆਂ, ਰਾਜੇਸ਼ ਕੁਮਾਰ ਮੋੜ, ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਮੀਤ ਪ੍ਰਧਾਨ ਚੋਧਰ ਸਿੰਘ ਸਹਿ-ਸਕੱਤਰ ਅਜੇ ਕੁਮਾਰ, ਦਫਤਰੀ ਸਕੱਤਰ ਸ਼ੇਰ ਸਿੰਘ, ਵਿੱਤ ਸਕੱਤਰ ਚਮਕੌਰ ਸਿੰਘ ਮੈਂਬਰ ਟੇਕ ਚੰਦ ਨੇ ਦੱਸਿਆ ਕਿ ਮੋਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਆਊਟ-ਸੋਰਸਿੰਗ ਕਾਮਿਆਂ ਨਾਲ ਵਾਅਦਾ ਕਰ ਸੱਥਾ ਚ’ ਆਈ ਸੀ ਕਿ ਸਮੂਹ ਆਊਟ-ਸੋਰਸਿੰਗ ਕਾਮਿਆਂ ਨੂੰ ਵਿਭਾਗਾਂ ਚ’ ਲੈ ਕੇ ਰੈਗੂਲਰ ਕੀਤਾ ਜਾਵੇ, ਪੰਜਾਬ ਨੂੰ ਧਰਨਾ ਮੁਕਤ ਕੀਤਾ ਜਾਵੇਗਾ ਅਤੇ ਹਰਾ ਪੈੱਨ ਆਊਟ-ਸੋਰਸਿੰਗ ਕਾਮਿਆਂ ਨੂੰ ਰੈਗੂਲਰ ਕਰਨ ਤੇ ਚੱਲੇਗਾ ਪਰ ਹੋਇਆਂ ਉਸ ਤੋਂ ਉਲਟ ਨਾ ਆਊਟਸੋਰਸਿੰਗ ਕਾਮਿਆਂ ਦਾ ਰੋਜਗਾਰ ਪੱਕਾ ਹੋਇਆਂ ਅਤੇ ਪਿਛਲੀਆਂ ਸਰਕਾਰਾਂ ਵਾਗ ਹੀ ਜਥੇਬੰਦੀਆਂ ਨਾਲ ਮੁੱਖ ਮੰਤਰੀ ਸਾਹਿਬ ਵਲੋਂ ਮੀਟਿੰਗ ਕਰਨ ਤੋਂ ਪਾਸਾ ਵੱਟਿਆ ਗਿਆ

ਬਿਜਲੀ ਸਿਸਟਮ ਨੂੰ ਚਲਾਉਣ ਵਾਲੇ ਆਪਣੀਆਂ ਜਾਨਾਂ ਨੂੰ ਜੋਖਮ ਚ’ ਪਾਉਣ ਵਾਲਿਆਂ ਵੱਲ ਮੁੱਖ ਮੰਤਰੀ ਸਮੇਤ ਕਿਸੇ ਵੀ ਮੰਤਰੀ ਦਾ ਧਿਆਨ ਨਾ ਗਿਆ ਜੋ ਬਿਜਲੀ ਦਾ ਕਰੰਟ ਲੱਗਣ ਕਾਰਨ ਮੋਤ ਦੇ ਮੂੰਹ ਪੈ ਗਏ ਅਤੇ ਕਈ ਕਾਮੇ ਲੱਤਾਂ ਬਾਹਾਂ ਜਾ ਰੀੜ੍ਹ ਦੀ ਹੱਡੀ ਤੋਂ ਅਪੰਗ ਹੋ ਗਏ ਜਿਹਨਾਂ ਦੇ ਪਰਿਵਾਰਾਂ ਨੂੰ ਮੁਆਵਜਾ ਪੱਕੀ ਨੋਕਰੀ ਅਤੇ ਪੈਨਸ਼ਨ ਦਾ ਕੋਈ ਪ੍ਰਬੰਧ ਨਾ ਹੋ ਸਕਿਆ ਕਈ ਵਾਰ ਧਰਨੇ ਪ੍ਰਦਰਸ਼ਨ ਦੋਰਾਨ ਸਰਕਾਰ ਦੇ ਨੁਮਾਇੰਦੇ ਨਾਲ ਬੈਠਕਾਂ ਵੀ ਹੋਈਆਂ ਪਰ ਠੋਸ ਹੱਲ ਨਾ ਹੋਇਆ ਨਵੀਂ ਭਰਤੀ ਬਹਾਨੇ ਹੇਠ ਠੇਕਾ ਕਾਮਿਆਂ ਨੂੰ ਛਾਟੀ ਕਰ ਘਰਾਂ ਨੂੰ ਤੋਰਨ ਦੀਆਂ ਤਿਆਰੀ ਚ’ ਜੁਟੀ ਸਰਕਾਰ ਨੂੰ ਆਗੂਆਂ ਨੇ  ਕਿਹਾ ਕਿ ਨਵੀਂ ਪੱਕੀ ਭਰਤੀ ਕਰਨ ਤੋਂ ਪਹਿਲਾਂ ਲਾਈਨਮੈੰਨ ਦੀਆਂ ਪੋਸਟਾਂ ਦੇ ਅਧਾਰ ਤੇ ਕੰਮ ਕਰਦੇ ਸੀ.ਐੱਚ.ਬੀ ਤੇ ਡਬਲਿਊ ਕਾਮਿਆਂ ਨੂੰ ਵਿਭਾਗ ਚ’ ਲੈ ਕੇ ਰੈਗੂਲਰ ਕੀਤਾ ਜਾਵੇ, ਬਿਜਲੀ ਦਾ ਕਰੰਟ ਲੱਗਣ ਕਾਰਨ ਮੋਤ ਦੇ ਮੂੰਹ ਪਏ ਅਤੇ ਅਪੰਗ ਹੋਏ ਕਾਮਿਆਂ ਨੂੰ ਪੱਕੀ ਨੋਕਰੀ ਮੁਆਵਜਾ ਪੈਨਸ਼ਨ ਦਾ ਪ੍ਰਬੰਧ ਕੀਤਾ ਜਾਵੇ, ਬਿਜਲੀ ਦਾ ਕੰਮ ਕਰਦੇ ਹਾਦਸੇ ਦੇ ਸਿਕਾਰ ਹੋਣ ਵਾਲੀ ਸੀ.ਐੱਚ.ਬੀ ਤੇ ਡਬਲਿਊ ਠੇਕਾ ਕਾਮੇ ਦਾ ਘੱਟੋ-ਘੱਟ 50 ਲੱਖ ਦਾ ਬੀਮਾ ਅਤੇ ਵਧੀਆ ਹਸਪਤਾਲ ਚ’ ਇਲਾਜ ਦੀ ਗਰੰਟੀ ਕੀਤੀ ਜਾਵੇ, ਸੀ.ਐੱਚ.ਬੀ ਤੇ ਡਬਲਿਊ ਕਾਮਿਆਂ ਨੂੰ ਘੱਟੋ-ਘੱਟ ਗੁਜਾਰੇ-ਯੋਗ 1948 ਐਕਟ ਮੁਤਾਬਕ ਤਨਖਾਹ ਨਿਸ਼ਚਿਤ ਕੀਤੀ ਜਾਵੇ, ਛਾਟੀ ਕੀਤੇ ਗਏ ਕਾਮਿਆਂ ਨੂੰ ਬਹਾਲ ਕੀਤਾ ਜਾਵੇ ਅਤੇ ਪਿਛਲੇ ਠੇਕੇਦਾਰਾਂ/ਕੰਪਨੀਆਂ ਵਲੋਂ ਮਨੇਜਮੈੰਟ ਅਧਿਕਾਰੀਆਂ ਦੀ ਸੈਅ ਤੇ ਕੀਤੇ ਗਏ ਘਪਲਿਆਂ ਦਾ ਪੁਰਾਣਾਂ ਬਕਾਇਆ ਏਰੀਅਰ ਬੋਨਸ ਈ.ਪੀ.ਐੱਫ ਦਾ ਅਰਬਾਂ ਰੁਪਇਆ ਕਾਮਿਆਂ ਨੂੰ  ਦਵਾਇਆ ਜਾਵੇ।

ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਰੱਦ ਕੀਤਾ ਜਾਵੇ ਬਿਜਲੀ ਕਾਨੂੰਨ 2020 ਨੂੰ ਰੱਦ ਕੀਤਾ ਜਾਵੇ ਇਸ ਧਰਨੇ ਚ’ ਭਰਾਤਰੀ ਜਥੇਬੰਦੀਆਂ ਚੰਦਰ ਪ੍ਰਕਾਸ਼ ਸੂਬਾ ਮੀਤ ਪ੍ਰਧਾਨ ਟੀ. ਐਸ . ਯੂ . (ਪੰਜਾਬ )ਸਤਵੀਦਰ ਸਿੰਘ ਸਰਕਲ ਸਕੱਤਰ ਟੀ . ਐਸ . ਯੂ . (ਬਠਿੰਡਾ )ਹਰਜੀਤ ਸਿੰਘ ਸਰਕਲ ਪ੍ਰਧਾਨ  ਟੀ. ਐਸ. ਯੂ .(ਪਟਿਆਲਾ ) ਵਲੋਂ ਵੀ ਸਮੂਹਲੀਅਤ ਕੀਤੀ ਦੀ ਮੰਗ ਕਰਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਆਊਟ-ਸੋਰਸਿੰਗ ਕਾਮਿਆਂ ਦੀਆਂ ਮੰਗਾਂ ਦਾ ਹੱਲ ਨਹੀ ਕਰਦੀ ਤਾਂ ਪੰਜਾਬ ਦੇ ਅੰਦਰ  ਮੁੱਖ ਮੰਤਰੀ ਸਮੇਤ ਬਿਜਲੀ ਮੰਤਰੀ ਤੇ ਹੋਰਨਾਂ ਮੋਜੂਦਾ ਮੰਤਰੀਆਂ ਦਾ ਕਾਲਿਆਂ ਝੰਡਿਆਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ

LEAVE A REPLY

Please enter your comment!
Please enter your name here