97 ਲੱਖ ਦੀ ਲਾਗਤ ਨਾਲ ਹੋਵੇਗੀ ਨਾਲੇ ਦੀ ਮੁਰੰਮਤ, ਉਸ ਉਪਰ ਬਣਾਈ ਜਾਵੇਗੀ ਸੜ੍ਹਕ: ਦੇਵ ਮਾਨ

ਨਾਭਾ (ਦ ਸਟੈਲਰ ਨਿਊਜ਼), ਰਿਪੋਰਟ: ਜਤਿੰਦਰ ਕੁਮਾਰ। ਨਾਭਾ ਵਿੱਚ ਗੰਦੇ ਨਾਲੇ ਤੋਂ ਪ੍ਰੇਸ਼ਾਨ ਹੋਏ ਲੋਕਾਂ ਨੇ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ। ਇਸ ਮੌਕੇ ਗੱਲਬਾਤ ਕਰਦਿਆਂ ਐਮਐਲਏ ਗੁਰਦੇਵ ਸਿੰਘ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਇਸ ਨਾਲੇ ਦੀ ਕਾਗਜ਼ਾਂ ਵਿੱਚ ਸਫਾਈ ਹੋ ਰਹੀ ਹੈ ਪਰ ਇਸਦੀ ਅਸਲ ਵਿੱਚ ਸਫਾਈ ਨਹੀਂ ਹੋ ਰਹੀ।

Advertisements

ਉਹਨਾਂ ਦੱਸਿਆਂ ਕਿ ਇਸ ਨਾਲੇ ਵਿਚ ਹਰਨਾਮ ਨਾ ਦਾ ਵਿਅਕਤੀ ਵੀ ਨਾਲੇ ਵਿੱਚ ਡਿੱਗ ਕੇ ਮਰ ਗਿਆ ਸੀ ਅਤੇ ਇੱਕ ਸਕੂਲ ਦੀ ਬੈਨ ਵੀ ਇਸ ਨਾਲੇ ਵਿੱਚ ਡਿੱਗ ਗਈ ਸੀ। ਪਰ ਹੁਣ ਆਪ ਸਰਕਾਰ ਵੱਲੋਂ 97 ਲੱਖ ਦੀ ਲਾਗਤ ਨਾਲ ਇਸ ਨਾਲੇ ਦੀ ਮੁਰੰਮਤ ਕਰਵਾ ਕੇ ਇਸ ਉਪਰ ਸੜ੍ਹਕ ਬਣਾਈ ਜਾਵੇਗੀ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਨਾਭਾ ਵਿੱਚ ਜਿਹੜੇ ਹੋਰ ਵੀ ਅਧੂਰੇ ਪਏ ਕੰਮ ਹਨ ਉਹਨਾਂ ਨੂੰ ਜਲਦ ਪੂਰਾ ਕਰਵਾਇਆਂ ਜਾਵੇਗਾ।

LEAVE A REPLY

Please enter your comment!
Please enter your name here