ਪਿੰਡ ਵਰ੍ਹਿਆ ਦੋਨਾਂ ਵਿੱਚ ਸੈਂਕੜੇ ਪਿੰਡ ਵਾਸੀ ‘ਆਪ’ ਵਿੱਚ ਸ਼ਾਮਿਲ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਆਮ ਆਦਮੀ ਪਾਰਟੀ ਦੀ ਮੀਟਿੰਗ ਮੰਜੂ ਰਾਣਾ ਦੀ ਪ੍ਰਧਾਨਗੀ ਵਿੱਚ ਪਿੰਡ ਵਰ੍ਹਿਆ ਦੋਨਾਂ ਦੇ ਵਿੱਚ ਹੋਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦਾ ਹਜੂਮ ਸ਼ਾਮਲ ਹੋਇਆ। ਮੀਟਿੰਗ ਵਿੱਚ ਪਿੰਡ ਦੀਆਂ ਔਰਤਾਂ ਨੇ ਵੱਡੀ ਗਿਣਤੀ ਵਿੱਚ ਮੀਟਿੰਗ ਵਿੱਚ ਹਿੱਸਾ ਲਿਆ ਤੇ ਆਪਣੀਆਂ ਪਰੇਸ਼ਾਨੀਆਂ ਸਾਂਝੀਆਂ ਕੀਤੀਆਂ। ਜਿਸ ਤਰ੍ਹਾਂ ਕਿ ਪਿੰਡ ਖੁੱਲ੍ਹੇ ਤੌਰ ਤੇ ਨਸ਼ਾ ਵਿਕ ਰਿਹਾ ਤੇ ਹੋਰ ਬਹੁਤ ਸਾਰੇ ਦਰਦ ਮੈਡਮ ਮੰਜੂ ਰਾਣਾ ਦੀ ਨਾਲ ਸਾਂਝੇ ਕੀਤੇ । ਮੰਜੂ ਰਾਣਾ ਨੇ ਪਿੰਡ ਵਾਸੀਆਂ ਨਾਲ ਵਾਅਦਾ ਕੀਤਾ ਕਿ ਆਮ ਆਦਮੀ ਪਾਰਟੀ ਸਰਕਾਰ ਆਉਣ ਤੇ ਪੰਜਾਬ ਵਾਸੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਕਪੂਰਥਲਾ ਵਿੱਚ ਹੋ ਰਹੀ ਸ਼ਰ੍ਹੇਆਮ ਗੁੰਡਾਗਰਦੀ ਖ਼ਤਮ ਕੀਤੀ ਜਾਏਗੀ। ਮੰਜੂ ਰਾਣਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਲਈ ਜੋ ਤਿੰਨ ਗਾਰੰਟੀਆਂ ਦਿੱਤੀਆਂ ਗਈਆਂ ਹਨ ਜਿਸ ਚ 24 ਘੰਟੇ ਮੁਫ਼ਤ ਬਿਜਲੀ, 300 ਯੂਨਿਟ ਹਰ ਮਹੀਨੇ ਮਾਫ, ਵਧੀਆ ਸਿਹਤ ਸਹੂਲਤਾਂ , ਹਰ ਪਿੰਡ ਵਿੱਚ ਡਿਸਪੈਂਸਰੀ ਖੋਲ੍ਹੀ ਜਾਣੀ, ਜਿੱਥੇ ਮੁਫ਼ਤ ਇਲਾਜ ਤੇ ਦਵਾਈਆਂ ਡਿਸਪੈਂਸਰੀ ਤੋਂ ਹੀ ਮਿਲਿਆ ਕਰਨਗੀਆਂ ਤੇ ਹਰ ਮਹਿਲਾ ਜਿਸਦੀ ਉਮਰ ਅਠਾਰਾਂ ਸਾਲ ਤੋਂ ਵੱਧ ਹਰ ਮਹਿਲਾ ਨੂੰ ਹਜ਼ਾਰ ਰੁਪਏ ਮਹੀਨਾ ਗਰੰਟੀ ਦਿੱਤੀ ਗਈ ਹੈ । ਬੱਚਿਆਂ ਲਈ ਵਧੀਆ ਸਿੱਖਿਆ ਦਾ ਪ੍ਰਬੰਧ, ਮੁਫ਼ਤ ਸਿੱਖਿਆ ਅੰਤਰਰਾਸ਼ਟਰੀ ਪੱਧਰ ਦੀ ਦਿੱਤੀ ਜਾਵੇਗੀ ਤਾਂ ਜੋ ਬੱਚਿਆਂ ਦਾ ਵਧੀਆ ਭਵਿੱਖ ਬਣ ਸਕੇ ਅਤੇ ਉਹ ਪੜ੍ਹ ਲਿਖ ਕੇ ਵੱਡੇ ਅਫ਼ਸਰ ਬਣ ਸਕਣ, ਜਿਸ ਨਾਲ ਪੰਜਾਬ ਦਾ ਉੱਜਲ ਭਵਿੱਖ ਹੋ ਸਕੇ। ਉਨ੍ਹਾਂ ਕਿਹਾ ਕਿ ਅਗਾਂਹਵਧੂ ਸੋਚ ਨਾਲ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਬਣਾਉਣ ਤੱਤਪਰ ਤਿਆਰ ਹਨ।

Advertisements

ਆਮ ਆਦਮੀ ਪਾਰਟੀ ਵਿੱਚ ਗੋਲਡੀ ਪ੍ਰਧਾਨ, ਬਲਬੀਰ ਸਿੰਘ ਢਿੱਲੋਂ, ਜਸਪਾਲ ਸਿੰਘ, ਅੰਮ੍ਰਿਤਪਾਲ, ਗੁਰਪ੍ਰਤਾਪ, ਇੰਦਰਵੀਰ ਸਿੰਘ, ਗੁਲਜ਼ਾਰ ਸਿੰਘ, ਮਲਕੀਅਤ ਸਿੰਘ, ਅਸ਼ੋਕ ਕੁਮਾਰ , ਭਜਨ ਕੌਰ, ਬੀਬੀ ਨਿੰਬੂ, ਆਸ਼ਾ ਰਾਣੀ ਅਤੇ ਖ਼ਾਸ ਤੌਰ ਤੇ ਮਨਜੀਤ ਕੌਰ ਬਸਪਾ ਦੀ ਪ੍ਰਧਾਨ ਤੋਂ ਇਲਾਵਾ ਬਹੁਤ ਸਾਰੇ ਪਿੰਡ ਵਾਸੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਮੀਟਿੰਗ ਵਿੱਚ ਯਸ਼ਪਾਲ ਆਜ਼ਾਦ, ਪਰਮਿੰਦਰ ਸਿੰਘ ਢੋਟ , ਰਾਕੇਸ਼ ਸ਼ਰਮਾ, ਰਾਜਿੰਦਰ ਸਿੰਘ ਧੰਨਾ, ਕੁਲਦੀਪ ਜੌਹਲ, ਕਰਨੈਲ ਸਿੰਘ, ਰਿਟਾਇਰਡ ਡੀਐਸਪੀ ਬਲਵੰਤ ਸਿੰਘ ਡੋਲੋ ਰਾਹੀਆਂ ਅਤੇ ਲਾਲ ਸਿੰਘ ਸ਼ਾਮਲ ਸਨ।

LEAVE A REPLY

Please enter your comment!
Please enter your name here