ਪਤੰਗਬਾਜ਼ੀ ਦੇ ਕਾਰਣ 15 ਸਾਲਾ ਨੌਜ਼ਵਾਨ ਦੀ ਕੋਠੇ ਤੋਂ ਡਿੱਗਣ ਕਾਰਨ ਹੋਈ ਮੌਤ

ਚੰਡੀਗੜ੍ਹ: ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਕਪੂਰਥਲਾ ਜ਼ਿਲ੍ਹੇ ਦੇ ਪਿੰਡ ਉਚਾ ਬੇਟ ਵਿਖੇ ਇੱਕ ਦੁਖਦ ਘਟਨਾ ਵਾਪਰਨ ਦੀ ਸੂਚਨਾ ਮਿਲੀ ਹੈ। ਇਥੇ ਇੱਕ 15 ਸਾਲਾ ਨੌਜਵਾਨ ਦੀ ਕੋਠੇ ਤੋਂ ਡਿੱਗਣ ਕਾਰਨ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਜੋ ਕੋਠੇ ‘ਤੇ ਪਤੰਗ ਉਡਾ ਰਿਹਾ ਸੀ, ਅਚਾਨਕ ਹੇਠਾਂ ਡਿੱਗ ਗਿਆ। ਮ੍ਰਿਤਕ 9ਵੀਂ ਜਮਾਤ ਦਾ ਵਿਦਿਆਰਥੀ ਸੀ। ਮ੍ਰਿਤਕ ਜਸਨਦੀਪ ਸਿੰਘ ਦੇ ਪਰਿਵਾਰ ਨੇ ਰੋ-ਰੋ ਕੇ ਦੱਸਿਆ ਕਿ ਜਸਨਦੀਪ ਸਿੰਘ ਦੀ ਮਾਂ ਦੀ ਮੌਤ ਹੋ ਜਾਣ ਤੋ ਬਾਅਦ ਉਨ੍ਹਾਂ ਵੱਲੋਂ ਜਸਨਦੀਪ ਸਿੰਘ ਦਾ ਪਾਲਣ ਪੋਸ਼ਣ ਕੀਤਾ ਗਿਆ ਸੀ ਤੇ ਉਸਦੇ ਭਵਿੱਖ ਨੂੰ ਲੈ ਕੇ ਅਨੇਕ ਸੁਪਨੇ ਸਜੋਏ ਸਨ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

Advertisements

ਘਟਨਾ ਸੰਬੰਧੀ ਮ੍ਰਿਤਕ ਦੀ ਦਾਦੀ ਮਾਂ ਨੇ ਦੱਸਿਆ ਕਿ ਉਹ ਕਦੇ-ਕਦੇ ਪਤੰਗ ਚੜ੍ਹਾਉਣ ਕੋਠੇ ਤੇ ਚੜ ਜਾਂਦਾ ਸੀ, ਜਿਸ ਦਾ ਪਰਿਵਾਰ ਵਲੋਂ ਵਿਰੋਧ ਕੀਤਾ ਜਾਂਦਾ ਸੀ। ਬੀਤੇ ਦਿਨ ਜਸਨਦੀਪ ਸਿੰਘ ਬਹਾਨਾ ਬਣਾ ਕੇ ਕੋਠੇ ਤੇ ਚੜ ਗਿਆ ਕਿ ਉਹ ਗਵਾਂਢੀਆਂ ਦੇ ਲੜਕੇ ਨੂੰ ਪਤੰਗ ਵਾਪਿਸ ਕਰਨ ਜਾ ਰਿਹਾ ਹੈ, ਪਰ ਕੋਠੇ ਉੱਪਰ ਉਸ ਨਾਲ ਕੀ ਭਾਣਾ ਵਾਪਰਿਆ ਉਹ ਇਸ ਗੱਲ ਤੋ ਅਣਜਾਣ ਹਨ। ਉਨ੍ਹਾਂ ਨੂੰ ਜਿਵੇਂ ਹੀ ਇਸ ਘਟਨਾ ਸੰਬੰਧੀ ਸੂਚਨਾ ਮਿਲੀ ਤਾਂ ਜ਼ਖਮੀ ਹੋਏ ਜਸਨਦੀਪ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਕਪੂਰਥਲਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਮ੍ਰਿਤਕ ਜਸਵੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪਤੰਗਬਾਜ਼ੀ ਕਰਨ ‘ਤੇ ਮੁਕੰਮਲ ਪਾਬੰਦੀ ਲਾਈ ਜਾਵੇ ਤਾਂ ਜੋ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ ਅਤੇ ਕਿਸੇ ਘਰ ਦਾ ਚਿਰਾਗ਼ ਨਾ ਬੁਝੇ।

LEAVE A REPLY

Please enter your comment!
Please enter your name here